Sunday 21 November 2010

ਦੋ ਘੜੀ ਦਾ ਇਹ ਮਿਲਣ ਵੀ ਕੀ ਮਿਲਣ ਏਂ ਸੋਹਣੀਏਂ


ਦੋ ਘੜੀ ਦਾ ਇਹ ਮਿਲਣ ਵੀ ਕੀ ਮਿਲਣ ਏਂ ਸੋਹਣੀਏਂ,
ਹੁਣ ਇੱਕਠੇ ਰਹਿਣ ਦਾ ਇਕਰਾਰ ਹੋਣਾ ਚਾਹੀਦੈ,

ਦਿਲ ਤਾਂ ਕੀ ? ਮੈਂ ਵਾਰ ਦੇਵਾਂ ਜਾਨ ਵੀ ਤੈਥੋਂ ਹਜ਼ੂਰ,
ਤੇਰੇ ਦਿਲ ਵਿਚ ਭੀ ਮਗਰ ਕੁਝ ਪਿਆਰ ਹੋਣਾ ਚਾਹੀਦੈ,

ਉਮਰ ਭਰ ਤਰਸੇ ਤੇਰੇ ਦੀਦਾਰ ਦੀ ਖਾਤਿਰ ਅਸੀਂ,
ਆਖਰੀ ਵੇਲੇ ਤਾਂ ਹੁਣ ਦੀਦਾਰ ਹੋਣਾ ਚਾਹੀਦੈ,

ਗਮ ਦੀਆਂ ਲਹਿਰਾਂ ਦੇ ਖਾਂਦਾ ਹੈ ਥਪੇੜੇ ਦੇਰ ਤੋਂ,
ਹੁਣ ਤਾਂ ਇਸ ਨਾਚੀਜ਼ ਦਾ ਬੇੜਾ ਪਾਰ ਹੋਣਾ ਚਾਹੀਦੈ