Saturday 5 February 2011

ਸਾਂਬ ਲੋ ਓਮਰ ਨਿਆਨੀ


ਸਾਂਬ ਲੋ ਓਮਰ ਨਿਆਨੀ ਕਿਤੇ ਰੁੱਲ ਨਾ ਜਾਵੇ
ਕੰਮ ਤਾਂ ਹੋ ਜਾਓ ਫਿਰ ਏਹ ਬਚੱਪਣ ਫੇਰ ਨਾ ਆਵੇ

ਜਿਸ ਬੱਚੇ ਨੂੰ ਰੋਟੀ ਖਾਣੀ ਆਵੇ ਨਾ
ਆਪਨੇ ਜੋਗਾ ਪਾਨੀ ਭਰਿਆ ਜਾਵੇ ਨਾ
ਸੋਚੋ ਸੱਬ ਲੀ ਓਹ ਰੋਟੀ ਕਿੰਝ ਪਕਾਵੇ
ਕੰਮ ਤਾਂ ਹੋ ਜਾਓ ਫਿਰ ਏਹ ਬਚੱਪਣ ਫੇਰ ਨਾ ਆਵੇ

ਜਿਸ ਨੂੰ ਹੱਲੇ ਪਤਾ ਨਾ ਘਰ ਦੇ ਰਾਹਾਂ ਦਾ
ਕਿੰਝ ਬਣ ਜਾਵੇ ਹਾਨੀ ਓਹ ਮਲਾਹਾਂ ਦਾ
ਛੱਡ ਕਾਗਜ਼ ਦੀ ਕਿਸ਼ਤੀ ਓਹ ਚੱਪੂ ਚਲਾਵੇ
ਕੰਮ ਤਾਂ ਹੋ ਜਾਓ ਫਿਰ ਏਹ ਬਚੱਪਣ ਫੇਰ ਨਾ ਆਵੇ

ਬੱਚੇ ਨਾਲੋ ਬਸਤਾਂ ਭਾੱਰਾ ਹੋ ਚਲਿਆ
ਬੇਜਾਣ ਇਹ ਭਾਰਤ ਸਾਰਾ ਹੋ ਚਲਿਆ
ਕੋਟ ਵਾਲਾ ਕਿੰਝ ਸਾਰੀ ਦੁਨਿਆ ਨੂੰ ਸਮਝਾਵੇ
ਕੰਮ ਤਾਂ ਹੋ ਜੂ ਫੇਰ ਏਹ ਬਚੱਪਣ ਫੇਰ ਨਾ ਆਵੇ