Friday 4 March 2011

ਸ਼ੁਕਰ-ਸ਼ੁਕਰ ਹੁਣ ਦਾਤੇ ਦਾ ਹਰ ਸਾਹ ਤੇ ਕਰਦੇ ਆਂ

Harimandir Sahib Ji

ਸ਼ੁਕਰ-ਸ਼ੁਕਰ ਹੁਣ ਦਾਤੇ ਦਾ ਹਰ ਸਾਹ ਤੇ ਕਰਦੇ ਆਂ.........
ਯਾਦ ਜਦੋਂ ਦਿਨ ਓਹ ਆਉਂਦੇ ਤੇ ਹਉਕੇ ਭਰਦੇ ਆਂ..............
ਭਾਂਵੇ ਬਣਕੇ ਰਹਿ ਗਏ ਆਂ ਅਸੀ ਉਮਰਾਂ ਲਈ ਪਰਦੇਸੀ..............
ਰੱਬ ਸਭ ਦੇ ਦਿਨ ਮੋੜੇ,,ਮੈਂ ਪਿੰਡ ਵਿੱਚ ਬਹੁਤ ਗਰੀਬੀ ਵੇਖੀ.....।।
ਪੁਰਾ ਬਚਪਨ ਕੱਟਿਆ ਸੀ ਮੇਂ,,ਰਬੜ ਦੇ ਬੂਟਾ ਨਾ.............
ਗੰਢਦੀ ਹੁੰਦੀ ਸੀ ਮੇਰੀ ਮਾਂ,,ਟਾਕੀਆਂ ਸੂਟਾ ਨਾ..........
ਸਸਤੇ ਭਾਅ ਤੇ ਕਿੰਝ ਬੁੱਚੜਾਂ ਨੂੰ ਬੂਰੀ ਮੱਝ ਸੀ ਵੇਚੀ.....
ਰੱਬ ਸਭ ਦੇ ਦਿਨ ਮੋੜੇ..............................।
ਕੈਂਚੀ ਪਾਕੇ ਸਾਇਕਲ ਜਦੋਂ ਚਲਾਉਨਾ ਹੁੰਦਾ ਸਾਂ.........
ਪੱਠੇ ਪਾਕੇ ਫੇਰ ਸਕੂਲੇ ਆਉਨਾ ਹੁੰਦਾ ਸਾਂ.............
ਬਲਦਾਂ ਦੇ ਨਾਲ ਬਲਦ ਹੋ ਗਿਆ ਬਾਪੂ ਕਰਦਾ ਖੇਤੀ.......
ਰੱਬ ਸਭ ਦੇ ਦਿਨ ਮੋੜੇ................................।।
ਮੀਂਹ ਤੋਂ ਪਹਿਲਾਂ ਛੱਤ ਤੇ ਮਿੱਟੀ ਪਾਉਣੀ ਪੈਂਦੀ ਸੀ.......
ਧੁਖਦੀ ਪਾਥੀ ਚੁੱਲੇ ਵਿੱਚ ਦਬਾਉਣੀ ਪੈਂਦੀ ਸੀ...........
ਨੌ ਸਾਲਾਂ ਤੱਕ ਠੰਡ ਚ ਵਰਤੀ ,,ਨਾਨਕਿਆਂ ਦੀ ਖੇਸੀ.....
ਰੱਬ ਸਭ ਦੇ ਦਿਨ ਮੋੜੇ......................................... ....। ।
ਟਿੱਬੇ ਉੱਤੇ ''ਭੂੱਲਰ'' ਯਾਰੋ,ਪਸ਼ੂ ਚਰਾਉਂਦਾ ਸੀ......
ਜੋੜ-ਜੋੜ ਟੋਟੇ ਗੀਤਾਂ ਦੇ ਗਾਉਂਦਾ ਸੀ.............
ਮਸਾਂ ਪਟਿਆਲੇ ਵਿਕਦੀ ਸੀ ਗੀ ਸਾਡੀ ਫਸਲ ਪਛੇਤੀ......
ਰੱਬ ਸਭ ਦੇ ਦਿਨ ਮੋੜੇ,,ਮੈਂ ਪਿੰਡ ਵਿੱਚ ਬਹੁਤ ਗਰੀਬੀ ਵੇਖੀ...।।।....