Sunday 21 August 2011

ਉਦਾਸ ਸੀ ਉਦਾਸ ਸੀ ਉਹ ਖੁਸ਼ ਨਹੀਂ ਉਦਾਸ ਸੀ………….!!!!!!!!

ਉਦਾਸ ਸੀ ਉਦਾਸ ਸੀ ਉਹ ਖੁਸ਼ ਨਹੀਂ ਉਦਾਸ ਸੀ,
ਝੱਲੀ ਉਸ ਲੋਕਾਂ ਸਮਝ ਲਿਆ ,
ਕਿਸੇ ਹੀਰ ਪਿਆਸੀ ਸਮਝ ਲਿਆ,
ਸਭ ਚਹਿਰੇ ਦੀ ਹਾਸ ਤੇ ਚਲੇ ਗਏ ,
ਪਰ ਉਹ ਤਾਂ ਧੁਖਦੀ ਇੱਕ ਲੱਕੜ ਸੀ ਜੋ ਖੁਦ-ਅੰਦਰ ਰਹੀ ਸਾੜ ਸੀ,
ਉਦਾਸ ਸੀ ਉਦਾਸ ਸੀ ਉਹ ਖੁਸ਼ ਨਹੀਂ ਉਦਾਸ ਸੀ,………….!!!!!!!!

ਜੋਬਨ ਦੀ ਮੁਹੱਬਤ ਅਧੂਰੀ ਸੀ,
ਜਿਹਨਾ ਰੱਖਿਆ “ਲਾਸ਼” ਅਧੂਰੀ ਸੀ,
ਲੈ ਮੰਜੀ ਦਰ ਤੇ ਆ ਬਹਿੰਦੀ ,
ਉਸ ਮੁਹੱਬਤ ਪੂਰੀ ਹੋਣ ਦੀ ਆਸ ਸੀ,
ਉਦਾਸ ਸੀ ਉਦਾਸ ਸੀ ਉਹ ਖੁਸ਼ ਨਹੀਂ ਉਦਾਸ ਸੀ,………….!!!!!!!!

ਹਨੇਰੀ ਰਾਤ ਦੇ ਤੂਫਾਨ ਵਿੱਚ ਫੜ-ਫੜਾ ਰਹੀ ਮੋਮਬੱਤੀ ਸੀ,
ਲੋਕ-ਪਤੰਗਿਆਂ ਦਾ ਬਣੀ ਸਹਾਰਾ ਸੀ ਉਹ ਤਾਂ,
ਖੂਹ ਤੋਂ ਡੂਂਗੇ ਬੋਲਾਂ ਦਾ ਪਿਟਾਰਾ ਸੀ ਉਹ ਤਾਂ,
ਪੰਜਾਬੀ ਅਲਫਾਜਾਂ ਦੀ ਤੁਰਦੀ ਫਿਰਦੀ ਲਾਸ਼ ਸੀ,
ਉਦਾਸ ਸੀ ਉਦਾਸ ਸੀ ਉਹ ਖੁਸ਼ ਨਹੀਂ ਉਦਾਸ ਸੀ,………….!!!!!!!!

ਹੰਝੂਆਂ ਦਾ ਹੱਥ ਕਲਮ ਹੱਥ ਫੜਾ ਦਿੱਤਾ,
ਦੁੱਖਾਂ ਦੇ ਗੁਲਦਸਤੇ ਦੀ ਭੇਟ ਕਾਗਜ਼ ਨੂੰ ਚੜਾ ਕੇ,
ਜਦ ਸਫਿਆਂ ਦੀ ਪੰਡ ਗਈ ਸਿਰ ਤੋਂ ਨਾ ਸਹਾਰੀ ਸੀ,
ਤਾਂ ਵਾਰਿਸ ਸ਼ਾਹ ਨੂੰ ਮਾਰੀ ਆਵਾਜ਼ ਸੀ,
ਉਦਾਸ ਸੀ ਉਦਾਸ ਸੀ ਉਹ ਖੁਸ਼ ਨਹੀਂ ਉਦਾਸ ਸੀ,………….!!!!!!!!

Read More :- Boparai Foot Print