ਸੱਤ ਕਰਤਾਰ ਦੀਆਂ ਆਪੇ ਬਾਬਾ ਜਾਣੇ
ਕੜ ਕੜ ਕਰਦੀ ਵਿੱਚ ਅਸਮਾਨਾਂ ਬਿਜਲੀ ਡਿੱਗੀ ਥਾਣੇ...
ਥਾਣੇਦਾਰ ਨੂੰ ਭਾਜੜ ਪੈ ਗਈ ਪੈ ਗਏ ਸਾਹਬ ਬੁਲਾਣੇ...
ਕਈ ਦਿਨ ਪੁੱਛ ਪੜਤਾਲ ਹੋ ਗਈ ਗੱਲ ਨਾ ਪਈ ਟਿਕਣੇ...
ਲਗਦੇ ਹੱਥ ਇੱਕ ਸਾਧ ਬੁਲਾ ਲਿਆ ਤੰਤਰ ਮੰਤਰ ਜਾਣੇ...
ਹੱਥ ਖੜੇ ਫੇਰ ਕਰ ਗਿਆ ਬਾਬਾ ਨਾ ਰਿੱਧੀਆਂ ਰੋਗ ਪਛਾਣੇ...
ਚਹੁੰ ਜਣਿਆਂ ਦੀ ਬਣੀ ਕਮੇਟੀ ਲੱਭੇ ਬੜੇ ਸਿਆਣੇ....
ਵਿੱਚ ਦਿਨਾਂ ਦੇ ਘਰ ਭਰ ਬੈਠੇ ਅਫਸਰ ਬੜੇ ਸਿਆਣੇ...
ਨਾਂ ਕੋਈ ਦੋਸ਼ ਥਿਆਇਆ ਤੇ ਨਾ ਮੁਜ਼ਰਮ ਗਏ ਪਛਾਣੇ...
ਏਸੇ ਗੱਲੋਂ ਵਤਨ ਮੇਰੇ ਦੀ ਚਰਚਾ ਹਰ ਕੋਈ ਜਾਣੇ....
ਹੁਣ ਭੰਗੂ ਕੁੱਝ ਹੱਥ ਨਹੀਂ ਆਉਣਾ ਖਾਲੀ ਜੇਬਾਂ ਛਾਣੇ...
ਸੱਤ ਕਰਤਾਰ ਦੀਆਂ ਆਪੇ ਬਾਬਾ ਜਾਣੇ......
ਓ ਸੱਤ ਕਰਤਾਰ ਦੀਆਂ ਆਪੇ ਬਾਬਾ ਜਾਣੇ...