Friday 20 January 2012

ਬੰਨੇ ਬੰਨੇ ਝਾਂਜਰ ਛਣਕੇ, ਜੱਟੀ ਦੇ ਸਿਰ ਤੇ ਹੋਵੇ ਭੱਤਾ

Professional Jatt
ਸੁਣ ਪਾੜੂ ਜੱਟਾਂ ,ਤੈਨੂੰ ਖੇਤ ਬੁਲਾਂਉਦੇ
ਤੈਨੂੰ ਕੰਮ ਕਾਰ ਤੇ, ਲਾਉਣਾ ਚਾਹੁੰਦੇ
ਝੱਲ ਨਾ ਸਕਦੇ ਜੱਟਾਂ ਤੈਨੂੰ ,ਫਿਰਦੇ ਵਿਹਲੇ ਨੂੰ
ਬੰਦ ਖੂਹ ਦੀਆਂ ਟਿੰਡਾਂ ਉਡੀਕਣ ਜੱਟ ਅਲਬੇਲੇ ਨੂੰ

ਸਿਰ ਤੇ ਮੜਾਂਸਾ ਬੰਨ ਕੇ ਆਜਾ, ਉਦਾਸੀ ਪੈਲੀ ਗੇੜਾ ਲਾਜਾ
ਗਾ ਮਿਰਜ਼ਾ ਸਹਿਬਾ , ਕੋਈ ਟੱਪਾ ਕਲੀ ਸੁਣਾਂਜਾ
ਮੋੜ ਜੇ ਸਕਦਾ , ਮੋੜਦੇ ਮੇਰੇ ਬੀਤੇ ਵੇਲੇ ਨੂੰ
ਬੰਦ ਖੂਹ ਦੀਆਂ ਟਿੰਡਾਂ ਉਡੀਕਣ ਜੱਟ ਅਲਬੇਲੇ ਨੂੰ

ਬੰਨੇ ਬੰਨੇ ਝਾਂਜਰ ਛਣਕੇ, ਜੱਟੀ ਦੇ ਸਿਰ ਤੇ ਹੋਵੇ ਭੱਤਾ
ਉਹ ਦਿਨ ਸੀ ਸੁਰਗਾਂ ਵਰਗੇ, ਮੋੜ ਲਿਆ ਫਿਰ ਜੱਟਾ
ਅੱਖਾਂ ਖੋਲ ਕੇ ਦੇਖ ਤਾਂ ਸਹੀ, ਫਸਲਾਂ ਦੇ ਮੇਲੇ ਨੂੰ
ਬੰਦ ਖੂਹ ਦੀਆਂ ਟਿੰਡਾਂ ਉਡੀਕਣ ਜੱਟ ਅਲਬੇਲੇ ਨੂੰ

ਜਿਵੇ ਹੀਰ ਤੇ ਰਾਂਝਾਂ ਲੈਲਾ ਤੇ ਮਜ਼ਨੂੰ, ਜੱਟ ਤੇ ਜਮੀਨ ਵੀ ਆਸ਼ਕ
ਸਾਡਾ ਫਰਜ਼ ਹੈ ਮਿਹਨਤ ਕਰਨਾ, ਫਲ ਫੁੱਲ ਲਾਉਦਾਂ ਮਾਲਕ
ਜੱਸ ,,ਵੀ ਛੱਡਕੇ ਆਉਣ ਲੱਗਾ, ਪਰਦੇਸਾਂ ਦੇ ਝਮੇਲੇ ਨੂੰ
ਬੰਦ ਖੂਹ ਦੀਆਂ ਟਿੰਡਾਂ ਉਡੀਕਣ ਜੱਟ ਅਲਬੇਲੇ ਨੂੰ