Saturday 18 February 2012

ਮਿੱਠੇ ਕਰਕੇ ਮੰਨਦੇ ਰਹੇ ਆਂ ਉਸ ਸਤਿਗੁਰ (ੴ) ਦੇ ਭਾਣੇ

Punjabi Desi Photo
ਇੱਕੋ ਗੱਲ ਹੀ ਸੁਣਦੇ ਸੀ, ਜਦ ਹੁੰਦੇ ਸੀ ਨਿਆਣੇ
ਜਿਹਦੀ ਕੋਠੀ ਦਾਣੇ ਓਹਦੇ ਕਮਲੇ ਵੀ ਸਿਆਣੇ,
ਇੱਕ ਬਲਦ ਦੀ ਗੱਡੀ ਉੱਤੇ ਪਿੰਡ ਨੂੰ ਕੱਖ ਲਿਜਾਣੇ,
ਕੱਖਾਂ ਉੱਤੇ ਬਹਿਕੇ ਗਾਉਣੇ ਜੱਟ ਯਮਲੇ ਦੇ ਗਾਣੇ,

ਡੰਗਰਾਂ ਜੋਗੇ ਕੱਖ ਹੁੰਦੇ ਸੀ, ਤੇ ਖਾਣੇ ਜੋਗੇ ਦਾਣੇ,
ਮਿੱਠੇ ਕਰਕੇ ਮੰਨਦੇ ਰਹੇ ਆਂ ਉਸ ਸਤਿਗੁਰ (ੴ) ਦੇ ਭਾਣੇ