Thursday 3 May 2012

ਥੋੜਾ ਦਿਲ ਖੁਸ਼ ਹੈ ਤੇ ਥੋੜਾ ਰੋਇਆ ਨੀਂ ਭਾਗਾਂ ਵਾਲੀਏ

Doli
ਨੀਂ ਤੂੰ ਚਾਵਾਂ ਨਾਲ ਪਾਲੀ ਬਾਪ ਨੇ,
ਮਾਂ ਨੇ ਲਾਡ ਲਡਾਏ ਨੀਂ,
ਤੰਗੀਆਂ ਪੇਸ਼ੀਆਂ ਆਪ ਕੱਟ ਕੱਟ,
ਤੇਰੇ ਸ਼ੌਕ ਪੁਗਾਏ ਨੀਂ,
ਅੰਬੀਆਂ ਪਿੱਪਲਾਂ ਮਾਰਨ ਕੂਕਾਂ,
ਦਿਲ ਚਿੜੀਆਂ ਤੇ ਕੁਮਲਾਏ ਨੀਂ,
ਅੱਜ ਧੀਏ ਤੂੰ ਹੋ ਗਈ ਰੱਜ ਕੇ ਜਵਾਨ,
ਵਣਜਾਰੇ ਆ ਬੈਠੇ ਡੋਲੀ ਪਾਉਣ,
ਸ਼ਹਿਨਾਈਆਂ ਵੱਜਣ ਤੇ ਲੋਕੀ ਨੱਚ ਟੱਪ ਖੁਸ਼ੀ ਮਨਾਉਣ,
ਬਾਪ ਦਾ ਫਰਜ਼ ਅਦਾ ਅੱਜ ਹੋਇਆ,
ਥੋੜਾ ਦਿਲ ਖੁਸ਼ ਹੈ ਤੇ ਥੋੜਾ ਰੋਇਆ ਨੀਂ ਭਾਗਾਂ ਵਾਲੀਏ