Sunday 7 October 2012

ਹਮਾਰੇ ਦੀਨ ਮੇਂ ਪਰਦਾ ਮਰਦੋਂ ਸੇ ਕੀਆ ਜਾਤਾ ਹੈ

Muslim Girl
ਰੇਲਵੇ ਸੇਟੇਸ਼ਨ ਦੇ ਵਿਸ਼ਰਾਮ ਘਰ ਵਿਚ ਇਕ
ਮੁਸਲਿਮ ਬੀਬੀ ਬੁਰਕਾ ਮੂੰਹ ਤੋਂ ਉਪਰ ਉਠਾ ਕੇ ਕੋਈ
ਕਿਤਾਬ ਪੜ੍ਹ ਰਹੀ ਸੀ। ਇੰਨੇ ਚਿਰ ਨੂੰ ਇੱਕ
ਪੱਤਰਕਾਰ ਵੀਰ ਆਇਆ ਤਾਂ ਬੀਬੀ ਨੇ
ਐਨਕਾਂ ਵਿੱਚੋਂ ਅੱਖਾਂ ਉਤਾਂਹ ਕਰਕੇ ਵੇਖਿਆ ਪਰ
ਕਿਤਾਬ ਪੜ੍ਹਨ ਵਿਚ ਮਗਨ ਰਹੀ।
ਇੰਨੇ ਚਿਰ ਨੂੰ ਇਕ ਸਾਬਤ
ਸੂਰਤ ਅੰਮ੍ਰਿਤ ਧਾਰੀ ਸਰਦਾਰ ਜੀ ਉਸ
ਕਮਰੇ ਵਿਚ ਦਾਖਲ ਹੋਏ। ਕਦਮਾਂ ਦੀ ਆਹਟ
ਸੁਣਦਿਆਂ ਹੀ ਜਦੋਂ ਬੀਬੀ ਨੇ ਨਜ਼ਰ ਉਤਾਂਹ ਚੁੱਕ ਕੇ
ਸਰਦਾਰ ਜੀ ਵੱਲ ਵੇਖਿਆ ਤਾਂ ਉਸ ਵੇਲੇ ਕਿਤਾਬ
ਬੰਦ ਕਰਕੇ ਬੁਰਕੇ ਨਾਲ ਚਿਹਰਾ ਢੱਕ ਲਿਆ।
ਪੱਤਰਕਾਰ ਵੀਰ ਨੇ ਜਦੋਂ ਇਹ ਸਭ ਕੁਝ ਵੇਖਿਆ
ਤਾਂ ਹੌਂਸਲਾ ਜਿਹਾ ਕਰਕੇ ਬੀਬੀ ਨੂੰ ਪੁੱਛਿਆ,
''ਬਹਨ ਜੀ, ਮੈਂ ਜਹਾਂ ਕਾਫੀ ਦੇਰ ਸੇ ਬੈਠਾ ਥਾ,
ਆਪਨੇ ਪਰਦਾ ਨਹੀਂ ਕੀਆ, ਫਿਰ ਏਕ ਔਰ ਭਾਈ
ਸਾਹਿਬ ਆ ਕਰ ਬੈਠ ਗਏ, ਆਪ ਨੇ ਫਿਰ
ਭੀ ਪਰਦਾ ਨਹੀਂ ਕੀਆ। ਮਗਰ,ਸਰਦਾਰ ਜੀ ਕੋ
ਦੇਖਤੇ ਹੀ ਪਰਦਾ ਕਿਉਂ ਕਰ ਲੀਆ?''.
ਬੀਬੀ ਨੇ ਬੜੇ ਪਿਆਰ ਨਾਲ ਜੁਆਬ ਦਿੱਤਾ,
''ਹਮਾਰੇ ਦੀਨ ਮੇਂ ਪਰਦਾ ਮਰਦੋਂ ਸੇ ਕੀਆ
ਜਾਤਾ ਹੈ।'