Sunday 17 March 2013

Pyar Di Shuruaat

Rose Garden - Punjabi Poetry
ਕਮਲ਼ੀ ਕਹਿੰਦੀ ਆਪਾਂ ਵੀ ਆਪਣੀ ਮੁਹੱਬਤ
ਦੀ ਸ਼ੁਰੂਆਤ ਉਂਝ ਹੀ ਕਰੀਏ ਜਿਵੇਂ ਬਾਕੀ ਕਰਦੇ ਨੇ, ਮੈਂ ਕਿਹਾ 'ਕਿਵੇਂ'?

ਕਹਿੰਦੀ 'ਗੁਲਾਬ ਦੇ ਕੇ' ਮੈਂ ਕਿਹਾ 'ਚੱਲ ਫਿਰ ਬਾਗ 'ਚ ਚੱਲਦੇ ਆਂ',

ਦੋਵੇਂ ਚਾਵਾਂ ਨਾਲ ਬਾਗ ਵੱਲ ਤੁਰ ਪਏ,

ਜਦੋਂ ਇੱਕ ਸੂਹੇ ਲਾਲ ਰੰਗ ਦਾ ਗੁਲਾਬ ਪਸੰਦ ਕੀਤਾ, ਤਾਂ ਤੋੜਨ ਲਈ ਵਧਿਆ ਅੱਗੇ ਤਾਂ ਦਿਲ ਨਾ ਕੀਤਾ ਓਹਨੂੰ ਓਹਦੀ ਟਾਹਣੀ ਨਾਲੋਂ ਅੱਲਗ ਕਰਨ ਦਾ,

ਮੈਂ ਤੱਕਿਆ ਕਮਲ਼ੀ ਵੱਲ ਤਾਂ ਕਮਲੀ ਵੀ ਕਹਿੰਦੀ ਰਹਿਣ ਦਿਓ

ਆਪਾਂ ਆਪਣੇ ਪਿਆਰ ਦੀ ਸ਼ੁਰੂਆਤ ਕਿਸੇ ਨੂੰ ਕਿਸੇ ਨਾਲੋਂ ਜੁਦਾ ਕਰਕੇ ਥੋੜੀ ਕਰਨੀ ਆ

Mobile Version
Kamli Kehndi Apa Bhi Apni Mohabat
Di Shuruaat Unjh Hi Kariye Jiwe Baki Karde Ne, Main Keha "Kiwe"?

Kehndi "Gulab De Ke" Main Keha "Chal Fer Baag Ch Chalde Aan",

Dowe Chaawan Naal Baag Wal Tur Paye,

Jado Ik Soohe Laal Rang Da Gulab Pasand Kita, Tan Todan Layi Wadeya Agge Tan Dil Na Kita Ohnu Taahni Naalo Alag Karn Da,

Main Takeya Kamli Wal Tan Kamli Bhi Kehndi Rehn Deo Ji,

Apa Apne Pyar Di Shuruaat Kise Nu Kise Naalo Judaa Karke Thodi Karni Aa