Sunday 9 June 2013

Facebook Te Photo Paunda

Maa Baap
ਮੈਂ ਹਾਂ ਲੀਰਾਂ-ਲੀਰਾ ਰੁਲਦੀ,
ਸਿਰ ਤੇ ਕਰਜਾ ਭਾਰੀ ਆ,
ਪੁੱਤ ਮੇਰੇ ਦੀ ਵਾਹਵਾ ਸੁਣਿਆ,
ਬਾਹਰ ਬੜੀ ਸਰਦਾਰੀ ਆ,
ਫੇਸਬੁੱਕ ਤੇ ਫੋਟੋ ਪਾਉਂਦਾ,
ਪੈੱਗ ਹੱਥਾਂ ਵਿਚ ਚੁੱਕਿਆ ਏ,
ਬੇਫਿਕਰੇ ਨੂੰ ਲੱਗਦਾ ਏ,
ਹੁਣ ਫਿਕਰ ਪਿਛਾਂਹ ਦਾ ਮੁੱਕਿਆ ਏ,
ਗੋਡਿਆਂ ਤੋਂ ਹੋ ਗਈ ਆਥੜੀ,
ਰੋਜ ਦਵਾਈਆਂ ਖਾ ਲੈਨੀ ਹਾਂ,
ਜਾਨ ਜਿਹੀ ਤੇ ਹੈ ਨਈ ਪੁੱਤਰਾ,
ਖਵਰੇ ਕਿੱਦਾਂ ਸਾਹ ਲੈਨੀ ਹਾਂ,
ਇਸ ਜੱਗ ਉੱਤੇ ਕੌਣ ਕਿਸੇ ਦਾ,
ਮਨ ਨੂੰ ਇਹ ਸਮਝਾ ਲੈਨੀ ਹਾਂ,
ਉਂਝ ਸ਼ਾਮ ਨੂੰ ਡਿਗਦੀ ਢਹਿੰਦੀ,
ਘਰ ਨੂੰ ਕੁੰਡਾ ਲਾ ਲੈਨੀ ਹਾਂ

Mobile Version
Main Han Leeran-Leeran Ruldi,
Sir Te Karza Bhaari Aa,
Putt Mere Di Wahwa Suneya,
Bahar Badi Chadai Aa,
Facebook Te Photo Paunda,
Peg Hathan Vich Chukeya E,
Befikre Nu Lagda E,
Hun Fikar Pichaanh Da Mukeya E,
Godeyan To Ho Gayi Aathdi,
Roz Dawaian Kha Laini Han,
Jaan Jehi Te Hai Ni Putra,
Khawre Kidan Saah Laini Aan,
Is Jagg Utte Kaun Kise Da,
Man Nu Eh Samjha Laini Han,
Unjh Shaam Nu Digg Di Dhehndi,
Ghar Nu Kunda La Laini Han