Tuesday 31 December 2013

Dhiye Aaj Eni Udas Kyu E

Dhiye Aaj Eni Udas Kyu E
ਧੀਏ ਅੱਜ ਇੰਨੀ ਉਦਾਸ ਕਿਉ ਏ ? ਕੀ ਹੋਇਆ,
ਕਿਸੇ ਨੇ ਕੁਝ ਆਖਿਆ ਏ ਤੇਨੂੰ ?”
“ਨਹੀਂ ਮਾਂ , ਬਸ ਵੈਸੇ ਹੀ ਅੱਜ ਮੇਰਾ ਚੁੱਪ ਰਹਿਣ ਨੂੰ ਦਿਲ ਕਰਦਾ ਏ !”
“ ਮਾਂ ਮੈਂ ਸੁਣਿਆਂ ਬਹੁਤਾ ਬੋਲਣ ਵਾਲੇ ਨੂੰ ਲੋਕ ਪਾਗਲ ਕਹਿੰਦੇ ਨੇ ,
ਮੈਂ ਪਾਗਲ ਨਈ ਬਣਨਾ ਚਾਹੁੰਦੀ !”
“ਮੇਰੀ ਲਾਡੋ ਬਹੁਤਾ ਬੋਲਣ ਵਾਲਿਆਂ ਦੇ ਦਿਲ ਵਿਚ ਕੁਝ ਨਹੀਂ ਹੁੰਦਾ,
ਉਹ ਦਿਲ ਦੇ ਸਾਫ਼ ਹੁੰਦੇ ਨੇ, ਦਿਲ ਵਿਚ ਕੁਝ ਨਹੀਂ ਛੁਪਾਉਂਦੇ !”
“ਹੁਣ ਐਵੇਂ ਨਾ ਸੋਚੀਂ ਜਾ, ਕੁਝ ਬੋਲ ਵੀ ਪੁੱਤ !!”
“ ਮਾਂ ਮੈਂ ਸੋਚਦੀ ਕਾਹਤੋਂ ਆਂ, ਨਾਲੇ ਇਹ ਸੋਚਾਂ ਕਾਤੋਂ ਬਿਨਾਂ ਸੋਚਿਆਂ
ਹੀ ਸੋਚੀਆਂ ਜਾਂਦੀਆਂ ਨੇ ?”
“ ਪੁੱਤ .... “ਸੋਚਿਆ ਸੋਚ ਨਾ ਹੋਵੇਈ, ਜੇ ਸੋਚੇ ਲੱਖ ਵਾਰ !” “ਪਰ ਫਿਰ
ਵੀ ਦੱਸ ਤੇ ਸਹੀ ਕੀ ਸੋਚੀ ਜਾਨੀ ਏ ?”
“ਕੁਝ ਨਹੀਂ ਮਾਂ ,ਬਸ ਸੋਚਦੀ ਆਂ ਕੇ ਕੁੜੀਆਂ ਨੂੰ ਚਿੜੀਆਂ
ਦਾ ਚੰਬਾ ਕਹਿੰਦੇ ਨੇ,ਪਰ ਕੁੜੀਆਂ ਇਹਨਾਂ ਚਿੜੀਆਂ ਵਾਂਗ ਕਦੋਂ
ਆਪਣੀ ਮਰਜੀ ਨਾਲ ਉਡਾਰ ਭਰ ਸਕਣਗੀਆਂ ? ਉਡਾਰ ਭਰਨ ਤੋਂ
ਪਹਿਲਾਂ ਹੀ ਇਹਨਾਂ ਦੇ ਖੰਭ ਕਿਓ ਕੱਟ ਦਿੰਦੇ ਨੇ ?”
“ ਲਾਡੋ !....... ਚਿੜੀਆਂ ਅਨਭੋਲ ਹੁੰਦੀਆਂ ਨੇ..... ਕੀ ਪਤਾ ਕਦੋਂ
ਕਾਵਾਂ ਦੀ ਡਾਰ ਇਹਨਾਂ ਤੇ ਹਮਲਾ ਕਰ ਦੇਵੇ, ਨਾਲੇ ਆ ਖੁੱਲੇ ਅਸਮਾਨ
'ਚ ਉਡਣ ਲੱਗੀਆਂ ਰਾਹ ਵੀ ਤੇ ਭੁੱਲ ਸਕਦੀਆਂ ਨੇ ?”
“ਪਰ ਅੰਮੀਏਂ ...... ਕੀ ਕਾਵਾਂ ਦੀ ਡਾਰ ਤੇ ਰਾਹ ਭੁੱਲਣ ਦੇ
ਡਰੋਂ......ਕੀ ਇਹ ਕਦੀ ਵੀ ਕੱਲੀਆਂ ਉਡਾਰ ਨਹੀ ਭਰ ਸਕਣਗੀਆਂ

Mobile Version
Dhiye Ajj Eni Udas Kyu E? Ki Hoya,
Kise Ne Kuj Akheya E Tenu?
Nahi Maa, Bas Vaise Hi Ajj Mera Chup Rehn Nu Dil Karda E,
Maa Main Suneya Bahuta Boln Wale Nu Lok Pagal Kehnde Ne,
Main Pagal Nahi Ban Na Chaundi.
Meri Laado Bahuta Boln Waleya De Dil Vich Kuch Nahi Hunda,
Oh Dil De Saaf Hunde Ne, Dil Vich Kuch Nahi Chupaunde,
Hun Aiven Na Sochi Ja, Kuch Bol Bhi Putt,
Maa Main Sochdi Kahto Aan, Nale Eh Sochan Kahto
Bina Socheya Hi Sochian Jandian Ne?
Putt, Socheya Soch Na Howai, Je Soche Lakh Var,
Par Fir Bhi Das Tan Sahi Ki SochI Jani E,
Kuj Nahi Maan, Bas Sochdi Aan Ki Kudian Nu
Chidian Da Chamba Kehnde Ne,
Par Kudian Kado Ehna Chidian Wang Apni Marji Naal Udari Bhar Sakngian,
Udaar Bharn To Pehla Hi Ehna De Khamb Kyu Katt Dinde Ne,
Laado...!!! Chidian Anbhol Hundian Ne, Ki Pta Kado
Kaawan Di Daar Ehna Te Hamla Kar Dewe, Naale Aa Khule Aasman
Ch Uddan Lagian Raah Bhi Te Bhul Sakdian Ne?
Par Amiye..... Ki Kaawan Di Daar Te Raah Bhuln De
Daron..... Ki Eh Kadi Bhi Kallian Udaar Nahi Bhar Sakngian