Thursday, 1 September 2011

ਸੋਹਣੀ ਸ਼ਕਲ ਤੇ ਕਦੀ ਵੀ ਡੁਲੀਏ ਨਾਸੋਹਣੀ ਸ਼ਕਲ ਤੇ ਕਦੀ ਵੀ ਡੁਲੀਏ ਨਾ ,
ਸੋਹਣਾ ਗਭਰੂ ਜਾਂ ਸੋਹਣੀ ਮੁਟਿਆਰ ਹੋਵੇ ,
ਦਿਲ ਦੇਣ ਤੋਂ ਪਹਿਲਾ ਪਰਖ ਲਈਏ ,
ਜਿਵੇਂ ਪਰਖਦਾ ਸੋਨਾ ਸੁਨਿਆਰ ਹੋਵੇ ,
ਇਸ਼ਕ਼ ਕਰਕੇ ਫੇਰ ਪਛਤਾਈ ਦਾ ਨਹੀਂ ,
ਭਾਵੇ ਜਿੱਤ ਹੋਵੇ ਜਾਂ ਹਾਰ ਹੋਵੇ ,
ਟੁਟ ਜੇ ਯਾਰੀ ਨਾ ਪਿਆਰ ਬਦਨਾਮ ਕਰੀਏ ,
ਬੇਵਫਾ ਆਪ ਹੋਈਏ ਜਾਂ ਸੋਹਣਾ ਯਾਰ ਹੋਵੇ ,
ਇਸ਼ਕ਼ ਇਬਾਦਤ ਰੱਬ ਦੀ ਏ,
ਕਰੀਂ ਓਹਦੇ ਨਾਲ ,
ਜਿਸ ਲਈ ਦਿਲ ‘ਚ ਸਤਿਕਾਰ ਹੋਵੇ !!