Saturday, 19 October 2013
Tuesday, 1 January 2013
Friday, 9 November 2012
ਜੱਟ ਬਣ ਗਏ ਬਾਣੀਏ ਜੀ
Author: Gagan Masoun | Friday, November 09, 2012 |
ਜੱਟ ਬਣ ਗਏ ਬਾਣੀਏ ਜੀ,
ਬਿਜ਼ਨੈਸ ਖ੍ਹੋਲੇ ਹੱਟੀਆਂ ਪਾਈਆਂ।
ਖਹਿੜਾ ਛੱਡਤਾ ਚਾਦਰੇ ਦਾ,
ਪਾਉਂਦੇ ਪੈਂਟਾ ਲਾਉਂਦੇ ਟਾਈਆਂ।
ਭੁੱਲਗੇ ਗਾਲਾਂ ਕੱਢਣੀਆਂ,
ਹੁਣ ਨਾ ਲੈਂਦੇ ਮੁੱਲ ਲੜਾਈਆਂ।
ਜੱਟ ਬਣ ਗਏ ਬਾਣੀਏ………।
ਹਾਂਜੀ ਹਾਂਜੀ ਕਹਿੰਦੇ ਨੇ,
ਮਾਖਿਓ ਮਿੱਠੀ ਬੋਲੀ ਬੋਲਣ।
ਭਾਅ ਪਤਾ ਲਗ ਗਿਆ ਲੌਗਾਂ ਦਾ,
ਬੈਠੇ ਸੌਦਾ ਪੱਤਾ ਤੋਲਣ।
ਨਾਲ ਐਸ਼ਾਂ ਕਰਦੇ ਨੇ,
ਨਾਲ ਕਰਦੇ ਖੂਬ ਕਮਾਈਆਂ।
ਜੱਟ ਬਣਗੇ ਬਾਣੀਏ………।
ਨਾ ਡੱਟ ਖੁੱਲਦੇ ਬੋਤਲਾਂ ਦੇ,
ਨਾ ਹੀ ਖੜਕਣ ਰੋਜ਼ ਗੰਡਾਸੇ।
ਨਾਂ ਸੁਣ ਕੇ ਠਾਣੇ ਦਾ,
ਹੁਣ ਜੱਟ ਹੋ ਜਾਣ ਆਸੇ ਪਾਸੇ।
ਨਾ ਹੁਣ ਵਿਚ ਕਚਹਿਰੀ ਦੇ ,
ਜਾਂਦੇ ਝੂਠੀਆਂ ਦੇਣ ਗਵਾਹੀਆਂ।
ਜੱਟ ਬਣ ਗਏ ਬਾਣੀਏ……….।
ਨਾ ਕੋਈ ਬਲਦ ਜੋੜਦਾ ਏ,
ਨਾ ਕੋਈ ਭੱਤਾ ਲੈ ਕੇ ਜਾਂਦੀ।
ਹੁਣ ਤਾਂ ਜੱਟ ਦੇ ਮੋਬਾਇਲ ਤੇ,
ਜੱਟੀ ਘਰੋਂ ਹੀ ਫੋਨ ਮਿਲਾਂਦੀ।
ਘਰੇ ਆ ਕੇ ਖਾ ਲਓ ਜੀ,
ਰੋਟੀਆਂ ਗਰਮਾ ਗਰਮ ਪਕਾਈਆਂ।
ਜੱਟ ਬਣ ਗਏ ਬਾਣੀਏ……….।
ਦਿਨ ਫਿਰ ਗਏ ਜੱਟਾਂ ਦੇ,
ਚਾਰੇ ਪਾਸੇ ਮੌਜ਼ ਬਹਾਰਾਂ।
ਹੁਣ ਤਾਂ ਘਰ ਘਰ ਜੱਟਾਂ ਦੇ,
ਮੋਟਰਸਾਇਕਲ ਜੀਪਾਂ ਕਾਰਾਂ।
‘ਪੁਰੇਵਾਲ’ ਉਤਰ ਸੁਹਾਗੇ ਤੋਂ,
ਕਰਦੇ ਵਿੱਚ ਵਿਦੇਸ਼ ਕਮਾਈਆਂ।
ਜੱਟ ਬਣ ਗਏ ਬਾਣੀਏ ਜੀ,
ਬਿਜ਼ਨੈਸ ਖ੍ਹੋਲੇ ਹੱਟੀਆਂ ਪਾਈਆਂ।
ਖਹਿੜਾ ਛੱਡਤਾ ਚਾਦਰੇ ਦਾ,
ਪਾਉਂਦੇ ਪੈਂਟਾਂ ਲਾਉਂਦੇ ਟਾਈਆਂ।
Sunday, 28 October 2012
Je Tu Malwe Di Jatti, Main Bhi Pendu Jatt Desi
Author: Gagan Masoun | Sunday, October 28, 2012 |
ਜੇ ਤੂੰ ਮਾਲਵੇ ਦੀ ਜੱਟੀ, ਮੈ ਵੀ ਪੇਂਡੂ ਜੱਟ ਦੇਸੀ ,
ਨੀ ਮੁੱਛ ਚਾੜ ਕੇ ਰੱਖੀਦੀ, ਆਪਾਂ ਕਿਸੇ ਤੋਂ ਨੀ ਘੱਟ,
ਨੀ ਦੁੱਖ ਇੱਕੋ ਸਾਨੂੰ ਮਾਰੇ, ਜੋ ਲੱਗੀ ਦਿਲ ਉੱਤੇ ਸੱਟ,
ਨੀਂ ਤੇਰਾ ਯਾਰ Malwe ਦਾ ਏ ਜੱਟ
English Version
Je Tu Malwe Di Jatti, Main Bhi Pendu Jatt Desi,
Ni Much Chaad Ke Rakhi Di, Apa Kise To Ni Ghat,
Ni Dukh Iko Sanu Marem Jo Lagi Dil Utte Satt,
Ni Tera Yaar Malwe Da E Jatt
English Version
Je Tu Malwe Di Jatti, Main Bhi Pendu Jatt Desi,
Ni Much Chaad Ke Rakhi Di, Apa Kise To Ni Ghat,
Ni Dukh Iko Sanu Marem Jo Lagi Dil Utte Satt,
Ni Tera Yaar Malwe Da E Jatt
Subscribe Us
Popular Posts
- Good Night Punjabi Whatsapp Status, FB Good Night SMS
- Best Truck Driver Punjabi Whatsapp Status, Truck Drivers Shayari
- Sidhu Moose Wala | Punjabi Whatsapp Status | Quotes | Shayari and Poetry | Songs Lyrics
- Punjabi Clean Funny Jokes, Short SMS Jokes (Chutkule)
- Best Punjabi Shayari Lines, Short Punjabi Quotes For Whatsapp
- Satinder Sartaj Roohan Wala Geet Lyrics - ਰੂਹਾਂ ਵਾਲਾ ਗੀਤ
- Sad Punjabi Status For Whatsapp and Instagram
- Sachiyan Te Desi Gallan Punjabi Status
- Mainu Data Sab Kuj Dita
- 365 Charitar Naar De




