Saturday 28 January 2012

Satinder Sartaj Roohan Wala Geet Lyrics - ਰੂਹਾਂ ਵਾਲਾ ਗੀਤ

Roohan Wala Geet Satinder Sartaj Full HD Video 2012
Roohan Wala Geet Satinder Sartaj Full HD Video 2012
ਰੂਹਾਂ ਵਾਲਾ ਗੀਤ ਜਦੋਂ ਆਬਸ਼ਾਰ ਗਾਉਣ ਗੇ,
ਤੇਰੇ ਨਾਂ ਬਿਤਾਏ ਦਿਨ ਬੜੇ ਯਾਦ ਆਉਣਗੇ,

ਜਿਹੜੀ ਹਵਾ ਅੱਜ ਆਵੇਖੁਸ਼ਬੂ ਪੈਗਾਮ ਲੈਕੇ
ਓਹੀ ਹਵਾ ਦਿਲ ਨੂੰ ਦੁਖਾਊ ਤੇਰਾ ਨਾਮ ਲੈ ਕੇ,
ਦੁੱਖਾਂ ਦੇ ਤੂਫਾਨ ਦੀਵੇ ਆਸਾਂ ਦੇ ਬੁਝਾਉਣ ਗੇ,

ਤੇਰੇ ਨਾਂ ਬਿਤਾਏ ਦਿਨ ਬੜੇ ਯਾਦ ਆਉਣਗੇ,
ਰੂਹਾਂ ਵਾਲਾ ਗੀਤ ਰੂਹਾਂ ਵਾਲਾ ਗੀਤ ਜਦੋਂ ਆਬਸ਼ਾਰ ਗਾਉਣ ਗੇ,
ਤੇਰੇ ਨਾਂ ਬਿਤਾਏ ਦਿਨ ਬੜੇ ਯਾਦ ਆਉਣਗੇ,
ਰੂਹਾਂ ਵਾਲਾ ਗੀਤ....

ਕਹਿਕਸ਼ਾਂ ਦੇ ਤਾਰੇ ਵੀ ਫੇਰ ਸਾਡੇ ਲਈ ਪਰਾਏ ਹੋਣੇ,
ਕਿਸੇ ਹੋਰ ਆਸਮਾਨੀ ਉਹਨਾਂ ਡੇਰੇ ਲਾਏ ਹੋਣੇ,
ਕਹਿਕਸ਼ਾਂ ਦੇ ਤਾਰੇ ਵੀ ਫੇਰ ਸਾਡੇ ਲਈ ਪਰਾਏ ਹੋਣੇ,
ਕਿਸੇ ਹੋਰ ਆਸਮਾਨੀ ਉਹਨਾਂ ਡੇਰੇ ਲਾਏ ਹੋਣੇ,

ਸੁੰਨੇ ਸੁੰਨੇ ਅੰਬਰਾਂ ਤੇ
ਸੁੰਨੇ ਸੁੰਨੇ ਅੰਬਰਾਂ ਤੇ ਚੰਨ ਵੀ ਨੀ ਭਾਉਣ ਗੇ
ਤੇਰੇ ਨਾਂ ਬਿਤਾਏ ਦਿਨ ਬੜੇ ਯਾਦ ਆਉਣਗੇ,

ਰੂਹਾਂ ਵਾਲਾ ਗੀਤ....
ਰੂਹਾਂ ਵਾਲਾ ਗੀਤ ਜਦੋਂ ਆਬਸ਼ਾਰ ਗਾਉਣ ਗੇ,
ਤੇਰੇ ਨਾਂ ਬਿਤਾਏ ਦਿਨ ਬੜੇ ਯਾਦ ਆਉਣਗੇ,
ਰੂਹਾਂ ਵਾਲਾ ਗੀਤ....

ਜਦੋਂ ਦਿਲ ਉੱਤੇ ਗੂੜੇ ਗਮਾਂ ਦਾ ਗੁਬਾਰ ਹੋਣਾ,
ਫੇਰ ਸਰਤਾਜ਼ ਦਾ ਵੀ ਸ਼ਾਇਰਾਂ 'ਚ ਸ਼ੁਮਾਰ ਹੋਣਾ

ਓਦੋਂ ਸਾਲਗਿਰਾ ਖੁਆਬ ਖਿਆਲਾਂ ਦੀ ਮਨਾਉਣ ਗੇ
ਤੇਰੇ ਨਾਂ ਬਿਤਾਏ ਦਿਨ ਬੜੇ ਯਾਦ ਆਉਣਗੇ,
ਰੂਹਾਂ ਵਾਲਾ ਗੀਤ....ਰੂਹਾਂ ਵਾਲਾ ਗੀਤ....