Saturday, 8 October 2011

ਸਾਡੀ ਕੱਟੀ ਨੂੰ ਮਾਂ ਨਹੀ ਲੱਭਣੀ, ਤੈਨੂੰ ਡੰਗਰ ਬਥੇਰੇ

ਸਾਡੀ ਕੱਟੀ ਨੂੰ ਮਾਂ ਨਹੀ ਲੱਭਣੀ, ਤੈਨੂੰ ਡੰਗਰ ਬਥੇਰੇ
ਪਹਿਲਾ ਮੰਗ ਪਾਈ ਤੂੰ ਕੱਟੀ ਦੀ,ਫਿਰ ਮੰਗ ਪਾਈ ਤੂੰ ਵੱਛੀ ਦੀ,
ਰਹਿੰਦੀ ਖੂੰਹਦੀ ਮੱਝ ਵਿਕਾਤੀ, ਕੀ ਕਹਿਣੇ ਕੁੜੀਏ ਤੇਰੇ,
ਸਾਡੀ ਕੱਟੀ ਨੂੰ ਮਾਂ ਨਹੀ ਲੱਭਣੀ, ਤੈਨੂੰ ਡੰਗਰ ਬਥੇਰੇ,

ਕੋਈ ਛੱਡਣ ਵਾਲੀ ਗਾਂ ਹੋਈ, ਮੈਂ ਆਪੇ ਛੱਡ ਦੂੰ,
ਕੋਈ ਕਿੱਲਾ ਮੱਝ ਪਟਾ ਗਈ, ਮੈਂ ਆਪੇ ਗੱਡ ਦੂੰ,
ਭਾਵੇ ਰੰਗ ਇਨਾਂ ਦੇ ਕਾਲੇ,ਬਈ ਦੁੱਧ ਦੇਣ ਬਥੇਰੇ,
ਸਾਡੀ ਕੱਟੀ ਨੂੰ ਮਾਂ ਨਹੀ ਲੱਭਣੀ, ਤੈਨੂੰ ਡੰਗਰ ਬਥੇਰੇ