Saturday, 8 October 2011

ਕੱਲੀ-ਕੱਲੀ ਸੋਹਣੀਏਂ, ਮੈਂ ਯਾਦ ਸਾਂਭੀ ਪਈ ਆ

ਕੱਲੀ-ਕੱਲੀ ਸੋਹਣੀਏਂ, ਮੈਂ ਯਾਦ ਸਾਂਭੀ ਪਈ ਆ
ਕੱਲੀ-ਕੱਲੀ ਸੋਹਣੀਏਂ,
ਮੈਂ ਯਾਦ ਸਾਂਭੀ ਪਈ ਆ..||

ਕਦੇ ਛਣਕਾਵਾਂ ਕਦੇ ਹਿੱਕ ਨਾਲ ਲਾਵਾਂ,
ਟੁੱਟੀ ਹੋਈ ਝਾਂਜਰ ਜਨਾਬ ਸਾਂਭੀ ਪਈ ਆ..
ਕੱਲੀ-ਕੱਲੀ ਸੋਹਣੀਏਂ,
ਮੈਂ ਯਾਦ ਸਾਂਭੀ ਪਈ ਆ..||

ਦੇਗੀ ਸੀ ਜਵਾਬ ਥਾਂਏ ਰਹਿ ਗਿਆ ਖੜਾ,
ਠੇਕੇ ਉੱਤੇ ਬਹਿਕੇ ਨੀਂ ਮੈਂ ਰੋਇਆ ਸੀ ਬੜਾ..
ਟੁੱਟੀ ਵਾਲੇ ਦਿਨ ਜਿਹੜੀ ਪੀਤੀ ਬੱਲੀਏ,
ਬੋਤਲ ਚ’ ਓਹੀ ਮੈਂ ਸ਼ਰਾਬ ਸਾਂਭੀ ਪਈ ਆ..
ਕੱਲੀ-ਕੱਲੀ ਸੋਹਣੀਏਂ,
ਮੈਂ ਯਾਦ ਸਾਂਭੀ ਪਈ ਆ..||

ਚੇਤੇ ਕਰ ਵੇਲਾ ਰੱਬ ਵਾਂਗ ਤੂੰ ਧਿਆਉਂਦੀ ਸੀ,
ਮੈਨੂੰ ਦੇਖ ਵਾਲਾਂ ਦੇ ਤੂੰ ਕੁੰਡਲ ਬਣਾਉਂਦੀ ਸੀ..
ਅੱਡੇ ਉੱਤੇ ਖੜੇ ਨੂੰ ਫ਼ੜਾਇਆ ਚੁੰਮ ਕੇ,
ਸੁੱਕੀ ਹੋਈ ਕਲੀ ਮੈਂ ਗੁਲਾਬ ਸਾਂਭੀ ਪਈ ਆ..
ਕੱਲੀ-ਕੱਲੀ ਸੋਹਣੀਏਂ,
ਮੈਂ ਯਾਦ ਸਾਂਭੀ ਪਈ ਆ..||

ਯਾਦ ਕਰ ਤੈਨੂੰ ਕਦੇ ਰੋਵਾਂ ਕਦੇ ਹੱਸਦਾ,
ਭੁੱਲੀ ਹੋਣੀ ਤੂੰ ਵੀ ਨਹੀਂ ਸਫ਼ਰ ਮਿੰਨੀ-ਬੱਸ ਦਾ..
ਦਿਲ ਜਿਹਾ ਬਣਾਕੇ ਜਿੱਥੇ ਲਿਖਿਆ ਸਾਡਾ ਨਾਮ,
ਬੀ.ਏ. ਵਾਲੀ ਓਹੀ ਮੈਂ ਕਿਤਾਬ ਸਾਂਭੀ ਪਈ ਆ..
ਕੱਲੀ-ਕੱਲੀ ਸੋਹਣੀਏਂ,
ਮੈਂ ਯਾਦ ਸਾਂਭੀ ਪਈ ਆ..||
Say Thanks