Saturday 29 August 2015

Old Is Gold - Shades Of The Old Punjab

Old Is Gold - Shades Of The Old Punjab
***** ਹੁਣ ਜਮਾਨਾ ਲੰਘ ਗਿਆ , ਨਿੱਕਿਆ *****

ਡੈਕਾਂ ਚ ਬੈਲਟਾਂ, ਮੋਟਰਾਂ ਤੇ ਰੂਲੇ ਪਵਾਉਣ ਦਾ,
ਪਰਾਲੀ ਦੇ ਢੇਰ ਤੇ ਛਾਲਾਂ ਮਾਰਨ ਦਾ,

ਪਤੰਗ ਲੁੱਟਦੇ-ਲੁੱਟਦੇ ਨਾਲਦੇ ਪਿੰਡਾਂ ਚ ਪਹੁੰਚ ਜਾਣ ਦਾ,
ਘਲਾੜੀ ਤੇ ਬਹਿ ਕੇ ਤੱਤ-ਤੱਤਾ ਗੁੜ ਖਾਣਾ, ਨਾਲ ਨੂੰ ਦਸ ਬਾਰਾਂ ਗੰਨੇ, ਘਰ ਨੂੰ ਲਿਆਉਣ ਦਾ,

ਬੁਰਾ ਨੀ ਮਨਾਉਣਾ , ਪਿੰਡ ਦੇ ਸਿਆਣੇ ਬੰਦੇ ਦੀ ਘੂਰ ਦਾ,
ਆਪ ਨਾਉਣਾ ਤੇ ਟੋਹਬੇਆਂ ਚ ਮਈਆਂ ਨੂੰ ਨਵਾਉਣ ਦਾ,

ਸ਼ਹਿਰੋਂ ਆਉਣ ਲੱਗੇ ਸਮੋਸੇ ਲਿਆਉਣ ਦਾ,
ਮਖਾਣੇ ਪਕੌੜੀਆਂ ਚ ਰਲਾਕੇ ਖਾਣ ਦਾ,

ਅੱਠ ਵੱਜਦੇ ਨੂੰ ਰੋਟੀ-ਟੁੱਕ ਖਾ ਕੇ ਸੌਂ ਜਾਣ ਦਾ ,,,,,

ਕੈਂਚੀ ਸੈਕਲ ਸਿਖਣ ਲੱਗੇ ਰਗੜਾਂ ਲਵਾਉਣ ਦਾ,
ਜਲੰਧਰ ਤੋਂ ਸਾਢ਼ੇ ਸੱਤ ਆਲੀਆਂ ਰਮਨ ਦੀਆਂ ਖਬਰਾਂ ਦਖਾਉਣ ਦਾ,

ਰੇੜੂਏ ਦੇ ਸੈੱਲ ਧੁੱਪੇ ਰੱਖ ਕੇ ਚਾਰਜ ਕਰਨ ਦਾ,
ਡੀਡੀ-ਟੂ ਆਲੀ ਛੱਤਰੀ ਲਵਾਉਣ ਦਾ,

ਬੀ ਸੀ ਆਰ ਕਰਾਏ ਤੇ ਲਿਆਉਣ ਦਾ,
ਫਿਲਮੀ ਗੀਤ ਚਿਤਰਹਾਰ ਦੇਖਣ ਦਾ,

ਰਾਹ ਚ ਸ਼ਰਾਬੀ ਪਏ ਬੰਦੇ ਨੂੰ ਚੱਕ ਕੇ ਉਹਦੇ ਘਰ ਛੱਡ ਕੇ ਆਉਣ ਦਾ,
ਬਰਸੀਮ ਦੀਆਂ ਡੰਡੀਆਂ ਨੂੰ ਮੂਹਰੋੰ ਚਿੱਬ ਕੇ , ਪੀਪਣੀਆਂ ਬਣਾਉਣ ਦਾ,

ਔਲੂ ਚ ਨੱਕ ਬੰਦ ਕਰਕੇ ਲੰਬੀ ਤੋਂ ਲੰਬੀ ਚੁੱਭੀ ਲਾਉਣ ਦਾ,
ਰਪੀਏ ਦੀਆਂ ਚਾਰ ਗੁੱਟੀਆਂ ਦੀ ਡੋਰ ਲਿਉਣ ਦਾ,

ਗੁਆਂਡੀਆਂ ਦੇ ਘਰੋਂ ਚੋਰੀ ਮਰੂਦ ਤੋੜ ਕੇ , ਭੱਜ ਜਾਣ ਦਾ,
ਮੀਂਹ ਪੈਂਦੇ ਚ ਬੀਹੀਆਂ ਚ ਭੱਜ-ਭੱਜ ਕੇ ਨਾਉਣ ਦਾ,

ਬਾਪੂ ਦੇ ਸੈਕਲ ਦੇ ਮੂਹਰਲੇ ਡੰਡੇ ਤੇ ਬੈਠ ਕੇ ਝੂਟੇ ਲੈਣ ਦਾ,
ਮੋਮ ਜਾਮੇ ਦੇ ਪਤੰਗ ਬਣਾ ਕੇ ਉਡਾਉਣ ਦਾ,

ਵੱਡੇ ਗਏ ਪਤੰਗ ਆਲੇ ਦੀ ਲੁਕ ਕੇ ਡੋਰ ਲੁੱਟਣ ਦਾ,
ਖੱਤਿਆਂ ਚੋਂ ਚਿੱਬੜ ਲੱਭ ਕੇ ਖਾਣ ਦਾ,

ਅਨਟੀਨਾ ਘੁਮਾ-ਘੁਮਾ ਕੇ ਟੈਲੀਬੀਜਨ ਦਾ ਟੇਸ਼ਨ ਸੈੱਟ ਕਰਨ ਦਾ,
ਆਉਂਦੇ ਜਾਂਦੇ ਹਰ ਸਿਆਣੇ ਬੰਦੇ ਨੂੰ ਉਚੀ ਦੇਕੇ, ਸਤਿ ਸ੍ਰੀ ਅਕਾਲ ਬਲਾਉਣ ਦਾ,

ਗੁਰਦੁਆਰੇ ਚੋਂ ਦੂਹਰੀ-ਤੀਹਰੀ ਵਾਰ ਭੋਗ ਲੈਣ ਦਾ,
ਧਮਕ ਆਲੇ ਬੋਫਰ ਸਪੀਕਰਾਂ ਦੇ ਪੜਦੇ ਪਵਾਉਣ ਦਾ,

ਗਵੰਤਰੀ ਨੂੰ ਰੇਹੜੀ ਤੇ ਖੜਾਅ ਕੇ, ਅਖਾੜਾ ਲਵਾਉਣ ਦਾ,
ਵਿਆਹਾਂ ਚ ਕਣਾਤਾਂ ਲਾਉਣ ਦਾ,

ਵਿਆਹ ਵੇਲੇ ਮੰਜੇ ਬਿਸਤਰੇ ਕੱਠੇ ਕਰ ਕੇ ਲਿਆਉਣ ਦਾ,
ਜੰਨ ਆਲੀ ਕਾਰ ਦੇ ਮੂਹਰੋੰ ਪੈਹੇ ਲੁੱਟਣ ਦਾ,

ਵਿਆਹਾਂ ਦੇ ਵਿਚ ਨਚਾਰਾਂ ਦੇ ਨੱਚਣ ਦਾ,
ਰੋਟੀ ਚ ਚੀਨੀ ਲਵੇਟ ਕੇ ਪੂਣੀ ਬਣਾ ਕੇ ਘਰੋ ਭੱਜਦੇ-ਭੱਜਦੇ ਖਾਣ ਦਾ,

ਬਾਂਟੇ ਜੇਬ ਚ ਪਾਕੇ ਖੜਕਾਉਣ ਦਾ,
ਸਕੂਲ ਚ ਘਰੋਂ ਬੋਰੀਆਂ-ਥੈਲੇ ਲਿਆਕੇ ,ਬੈਠਣ ਦਾ,

ਡੈਕ ਦੀ ਰੀਲ ਕਿਸੇ ਤੋਂ ਮੰਗਵੀਂ ਲਿਆਕੇ ,ਸੁਣਨ ਦਾ,
ਵਰਕੇ ਤੇ ਚੁਣਵੇਂ-ਚੁਣਵੇਂ ਗੀਤ ਲਿਖਕੇ ,ਗੀਤ ਭਰਾਉਣ ਦਾ,

ਵਿਹੜੇਆਂ ,ਕੋਠੇਆਂ ਨੂੰ ਗੋਹੇ ਮਿੱਟੀ ਤੂੜੀ ਨਾਲ ਲਿੱਪਣ ਦਾ,
ਖੂਹਾਂ ਤੋਂ ਪਾਣੀ ਭਰਕੇ ਲਿਆਉਣ ਦਾ,

ਇੱਕੋ ਕੱਠੇ ਪਰਿਵਾਰਾਂ ਦੇ ਰਲਕੇ ਰਹਿਣ ਦਾ,
ਬੌਲਦਾਂ ਦੇ ਨਾਲ ਖੇਤੀ ਕਰਨ ਦਾ,

ਪਿੰਡ ਦੇ ਬਾਹਰੋਂ ਕਿਤੋਂ ਦੂਰੋਂ ਖੇਤ ਚੋਂ , ਪੀਟਰ ਈਂਜਣ ਦੀ ਆਵਾਜ, ਠੱਕ ਠੱਕ ਕਰਕੇ ਆਉਣ ਦਾ,
ਭਰਮਾਂ ਰੁੱਗ ਲਾਕੇ ਟੋਕੇ ਆਲੀ ਮਸ਼ੀਨ ਨੂੰ ਕੱਲੇ ਹੱਥ ਨਾਲ ਗੇੜਨ ਦਾ,

ਬੈਗੀ ਪੈਂਟਾਂ ਜਾਂ ਖੁੱਲੀ ਮੂਹਰੀ ਆਲੀ ਪੈੰਟ ਸਵਾਉਣ ਦਾ,
ਦਰਜੀ ਨੂੰ ਕਹਿਕੇ ਪੈੰਟ ਅੰਦਰ ਚੋਰ ਜੇਬ ਲਵਾਉਣ ਦਾ,

ਬਿਨਾ ਦੱਸੇ ਘਰੋਂ ਚੋਰੀ , ਸਿਨਮੇ ਜਾਕੇ ਫਿਲਮਾਂ ਦੇਖਣ ਦਾ,
ਜਦੋਂ ਖੇਡਣ ਨੂੰ ਦਿਲ ਨਾ ਕਰੇ , **ਕੇ, ਬਾਈ ਅੱਜ ਤਾਂ ਹਾਰ ਆ** ,, ਕਹਿਣ ਦਾ,

ਪੈਹਲ , ਦੁੱਗ , ਤਿੱਗ , ਅਤੇ ਫਾਡੀ ਆਉਣ ਦਾ,
***** ਹੁਣ ਜਮਾਨਾ ਲੰਘ ਗਿਆ , ਨਿੱਕਿਆ *****

Mobile Version
***** Hun Zamana Lang Gaya, Nikkeya *****

Deckan Ch Belltan, Motran Ch Rulle Pawaun Da,
Prali De Dher Te Shaala Marn Da,

Patang Lutt De Lutt De Naal De Pind Pahaunch Jaan Da,
Ghalaadi Te Beh Ke Tatta Tatta Gur Khana, Naal Nu 10-12 Ganne Ghar Lai Aaun Da,

Bura Ni Manauna, Pind De Syane Bande Di Ghoor Da,
Aap Nahauna Te Tobhe Vich Majhan Nu Nawaun Da,

Shehro Aaun Lage Samose Lai Aaun Da,
Makhane Pakodian Ch Rla Ke Khaan Da,

8 Wajde Nu Roti Tukk Kha Ke So Jaan Da,

Kainchi Cycle Sikhn Lage Ragdan Lawaun Da,
Jalandhar To 7:30 Walian Khabran Dikhaun Da,

Radio De Cell Dhupe Rakh Ke Charge Karn Da,
DD 2 Wali Chattri Lawaun Da,

VCR Kiraye Te Lai Aaun Da,
Filmy Geet Chittrhaar Dekhn Da,

Raah Ch Sharabi Paye Bande Nu Chak Ke Ohde Ghar Chad Ke Aaun Da,
Barseem Diyan Dandian Nu Moohro Chabb Ke, Peepnia Banaun Da,

Ollu Ch Nak Band Karke Lambi To Lambi Chubi Laun Da,
Rupaiye Diyan 4 Guttian Di Dor Leaun Da,

Gawandian De Gharon Chori Marood Tod Ke Bhaj Jaan Da,
Meeh Painde Ch Beehian Ch Bhaj Bhaj Ke Nahaun Da,

Bapu De Cycle De Moohrle Dande Te Baith Ke Jhute Lain da,
Mom Jaame De Patang Bna Ke Udaun Da,

Wade Gaye Patang Di Luk Ke Dor Luttan Da,
Khatteyan Cho Chibbad Labh Ke Khaan Da,

Antina Ghuma Ghuma Ke TV Da Teshan Set Karn Da,
Aunde Jande Har Syane Bande NU Uchi De Ke, Sat Sri Akal Bulaun Da,

Gurudware Cho Duhri Teehri Waar Deg Lain Da,
Dhamak Wale Woofer Speaker'an De Parde Pawaun Da,

Gawantri Nu Rehdi Te Khda Ke, Akhada Lawaun Da,
Viah'an Ch Kanatan Lawaun Da,

Viah Vele Manje Bistre Kathe Karke Leaun da,
Jann Aali Car De Moohre Paise Luttan Da,

Viah De Vich Nacharan De Nachan Da,
Roti Ch Cheeni Lavet Ke Pooni Bna Ke Gharon Bhajde Bhajde Khaan Da,

Bante Jeb Ch Pa Ke Khadkaun Da,
School Ch Gharon Borian Thaille Laya Ke, Baithan Da,

Deck Di Reel Kise To Mangwi Laya Ke Sunan Da,
Warke Te Chunwe Chunwe Geet Likh Ke, Geet Bharwaun Da,

Vehdeyan, Kotheyan Nu Gohe Mitti Toodi Naal Lippan Da,
Khoohan To Paani Bhar Ke Leaun Da,

Iko Kathe Pariwaran De Ral Ke Rehn Da,
Bauldan De Naal Kheti Karn Da,

Pind De Bahron Kite Dooron Khet Cho, Peter Engine Di Awaz, Thak Thak Karke Aaun Da,
Bharman Rugg La Ke Tokke Aali Machine Nu Kalle Hath Naal Gedan Da,

Baggi Pent'an Ya Khulli Moohri Aali Pent Sawaun Da,
Darzi Nu Keh Ke Pent Andar Chor Jeb Lawaun Da,

Bina Dase Gharo Chori, Cineme Ja Ke Filman Dekhn  Da,
Jado Khedan Nu Dil Na Kare, Ke, 22 Ajj Tan Haar Aa, Kehn Da,

Pehal, Dugg, Tigg Atte Faadi Aaun Da,
***** Hun Zamana Lang Gaya, Nikkeya *****