Friday, 26 November 2010

ਸ਼ੌਂਕ ਦਿਲ ਦੇਣ ਦਾ ਤੇ ਨਾ ਹੀ ਦਿਲ ਲੈਣ ਦਾ

Shaunk Dil Den Da
ਸ਼ੌਂਕ ਦਿਲ ਦੇਣ ਦਾ ਤੇ ਨਾ ਹੀ ਦਿਲ ਲੈਣ ਦਾ,
ਨਾਹੀਂ ਰੋਣ ਧੋਣ ਦਾ, ਨਾਹੀਂ ਚਕਰਾਂ ਚ ਪੈਣ ਦਾ,
ਰਹਿਣਾ ਖਿੜੇ ਮੱਥੇ,ਕਰਕੇ ਕਮਾਲ ਤੁਰਨਾ,
ਸ਼ੌਂਕ ਮਿਤਰਾਂ ਦਾ ਮੜਕਾਂ ਦੇ ਨਾਲ ਤੁਰਨਾ....
ਜੇ ਕੋਈ ਹਸਦੀ ਆ ਵੇਖ ਵੇਖ ਹਸ ਲਈ ਦਾ,
ਦਿਲ ਤੋੜੀਦਾ ਨੀ ਮਾਣ ਤਾਣ ਰੱਖ ਲਈ ਦਾ,
ਪੈਂਦਾ ਚਾਰੇ ਪਾਸੇ ਰੱਖ ਕੇ ਖਿਆਲ ਤੁਰਨਾ,
ਸ਼ੌਂਕ ਮਿਤਰਾਂ ਦਾ ਮੜਕਾਂ ਦੇ ਨਾਲ ਤੁਰਨਾ....
ਉਂਜ ਚੰਗੀ ਮਾੜੀ ਕਿਸੇ ਨੂੰ ਵੀ ਕਹੀਏ ਨਾਂ,
ਪਾਣੀ ਸਿਰ ਨੂੰ ਜੇ ਆਵੇ ਪਿਛੇ ਰਹੀਏ ਨਾਂ,
ਮੂਹਰੇ ਅੜਕੇ ਕੀ ਕਿਸੇ ਦੀ ਮਜਾਲ ਤੁਰਨਾ
ਸ਼ੌਂਕ ਮਿਤਰਾਂ ਦਾ ਮੜਕਾਂ ਦੇ ਨਾਲ ਤੁਰਨਾ....
ਖੌਰੇ ਕਿਨੇ ਕੁ ਦਿਨਾਂ ਦੀ ਜਿੰਦਗਾਨੀ ਏ,
ਕਿਹੜਾ ਮੁੜ-ਮੁੜ ਆਉਣੀ ਜਵਾਨੀ ਏ,
ਮਿਤਰਾਂ ਵਿਚ ਮਸਤਾਂ ਦੀ ਚਾਲ ਤੁਰਨਾ,
ਸ਼ੌਂਕ ਮਿਤਰਾਂ ਦਾ ਮੜਕਾਂ ਦੇ ਨਾਲ ਤੁਰਨਾ......