Thursday, 8 October 2015

Tusi Dil Cho Kadna Chaune O Tan Tuhadi Marzi

Broken Heart Shayari On Yaad - Punjabi Shayari
ਤੁਸੀ ਦਿਲ ਚੋਂ ਕੱਢਣਾ ਚਾਹੁੰਦੇ Ho
ਤਾਂ Tuhadi ਮਰਜ਼ੀ,
ਪਰ ਕਦੇ Wapis ਆਉਣ Nu ਜੀਅ ਕਰੇ
Tan Ohi ਟਿਕਾਣਾ Yaara'n ਦਾ,
Je ਕਦੇ Gal ਕਰਨ Nu ਚਿੱਤ ਕਰੇ Tan
ਓਹੀ ਪਹਿਲਾਂ ਵਾਲਾ No. Yaara'n ਦਾ

Mobile Version
Tusi Dil Cho Kadna Chaune O Tan Tuhadi Marzi,
Par Kade Wapis Aaun Nu Jee Kare
Tan Ohi Tikana Yaaran Da,
Je Kade Gal Karn Nu Chitt Kare Tan
Ohi Pehla Wala No.Yaaran Da

Wednesday, 7 October 2015

Oh Bhi Tan Insaan Malka Tere Aa

Oh Bhi Tan Insaan Malka Tere Aa
ਚੁੰਬਕਾਂ ਨਾਲ ਕਿੱਲ ਕਾਰ ਦੇ ਚੁੱਕਣ,
ਸੜਕਾਂ ਤੇ ਜੋ ਰੋੜੀ ਕੁੱਟਣ,
ਛੱਪੜਾਂ ਕੰਢੇ ਕੁੱਲੀਆਂ ਦੇ ਵਿੱਚ ਡੇਰੇ ਆ,
ਉਹ ਵੀ ਤਾਂ ਇਨਸਾਨ ਮਾਲਕਾ ਤੇਰੇ ਆ

Mobile Version
Chumbkan Naal Kill Car De Chukan,
Sadkan Te Jo Rodi Kuttan,
Chappran Kande Kullian De Vich Dere Aa,
Oh Bhi Tan Insaan Malka Tere Aa

Saturday, 26 September 2015

Ajj Dil Udas Jeha Ho Gaya Ohnu Yaad Karke

Ajj Dil Udas Jeha Ho Gaya Ohnu Yaad Karke
ਅੱਜ ਦਿਲ ਉਦਾਸ ਜਿਹਾ ਹੋ ਗਿਆ ਉਹਨੂੰ ਯਾਦ ਕਰਕੇ,
ਉਹ ਸਾਡੇ ਨਹੀਂਉ ਹੋਏ ਕਦੇ,
ਅਸੀਂ ਬਹੁਤ ਦੇਖ ਲਿਆ ਫਰਿਆਦ ਕਰਕੇ,
ਇੱਕ ਗੱਲ ਤਾਂ ਉਹਨੂੰ ਚੇਤੇ ਹੋਣੀ ਆਂ,
ਮਸੌਣ ਬਰਬਾਦ ਹੋਇਆ ਉਹਨੂੰ ਆਬਾਦ ਕਰਕੇ

Mobile Version
Ajj Dil Udas Jeha Ho Gaya Ohnu Yaad Karke,
Oh Sade Nahio Hoye Kade,
Asin Bahut Dekh Laya Fariyad Karke,
Ik Gal Tan Ohnu Chete Honi Aa,
Masoun Barbaad Hoya Ohnu Abaad Karke

Thursday, 13 August 2015

Teri Zubaan Te Ik Hi Lafz Aave

Teri Zubaan Te Ik Hi Lafz Aave
ਜੇ ਨਫਰਤ ਕਰਨੀ ਏ ਮੇਰੇ ਨਾਲ ਤਾਂ ਇਸ ਤਰਾਂ ਕਰੀਂ,
ਜਦੋਂ ਮੈਂ ਇਸ ਦੁਨੀਆਂ ਚੋਂ ਚਲਾ ਜਾਵਾਂ ਤਾਂ 
ਤੇਰੀ ਜੁਬਾਨ ਤੇ ਇੱਕ ਹੀ ਲਫਜ ਆਵੇ
“ਸ਼ੁਕਰ ਹੋਇਆ”!!

Mobile Version
Je Nafrat Karni E Mere Naal Tan Is Tarah Karin,
Jado Main Is Dunia Cho Chla Jawa Tan
Teri Zubaan Te Ik Hi Lafz Aave,
"Shukar Hoya"

Sunday, 9 August 2015

Hun Ohde Bina Main Kalla Jee Ke Ki Karna

Hun Ohde Bina Main Kalla Jee Ke Ki Karna
ਰੱਬਾ ਕਿੰਨੀਆਂ ਮਿੰਨਤਾਂ ਕਰਕੇ ਉਹਨੂੰ ਤੇਰੇ ਤੋਂ ਮੰਗਿਆ ਸੀ,
ਦੋ ਦਿਨ ਮਿਲਾ ਕੇ ਕਿਉਂ ਤੂੰ ਉਹ ਮੇਰੇ ਤੋਂ ਵੱਖ ਕਰਤੀ,
ਹੁਣ ਉਹਦੇ ਬਿਨਾ ਮੈਂ ਕੱਲਾ ਜੀ ਕੇ ਕੀ ਕਰਨਾ,
ਉਸ ਚੰਦਰੀ ਦੀ ਯਾਦ ਨੇ ਮੇਰੀ ਅੱਖ ਭਰਤੀ,
ਹੁਣ ਉਹਨੂੰ ਤੇਰੇ ਤੋਂ ਦੋਬਾਰਾ ਮੰਗਣ ਦਾ ਕਿਵੇਂ ਭਰੋਸਾ ਕਰਾਂ,
ਰੱਬਾ ਤੂੰ ਤਾਂ ਮੇਰੇ ਟੁੱਟੇ ਦਿਲ ਦੀ ਕੀਮਤ ਵੀ ਕੱਖ ਕਰਤੀ

Mobile Version
Rabba Kinia Mintan Karke Ohnu Tere To Mangeya C,
Do Din Mila Ke Kyu Tu Oh Mere To Wakh Karti,
Hun Ohde Bina Main Kalla Jee Ke Ki Karna,
Us Chandri Di Yaad Ne Meri Akh Bharti,
Hun Ohnu Tere To Dubara Mangan Da Kiwe Bharosa Kra,
Rabba Tu Tan Mere Tutte Dil Di Keemat Bhi Kakh Karti

Wednesday, 15 April 2015

Jami C Main Chawan Naal

Jami C Main Chawan Naal
ਜੰਮੀ ਸੀ ਮੈਂ ਚਾਅਵਾਂ ਨਾਲ,
ਕਿਉਂ ਪਿਆਰ ਏਨਾਂ ਪੈ ਜਾਂਦਾ ਮਾਂਵਾਂ ਨਾਲ,
ਦੁੱਖ ਬੜਾ ਲੱਗਦਾ ਜਦੋਂ ਕੋਈ ਲੈ ਜਾਂਦਾ,
ਲੈ ਕੇ ਚਾਰ ਲਾਂਵਾਂ ਨਾਲ!!

Mobile Version
Jami C Main Chawan Naal,
Kyu Ena Pyar Pai Janda Maawan Naal,
Dukh Bada Lagda Jado Koi Lai Janda,
Lai Ke 4 Laawan Naal

Thursday, 19 February 2015

Jithe Marji Rahi Te Jisdi Marji Hoyi

Jithe Marji Rahi Te Jisdi Marji Hoyi
ਜਿੱਥੇ ਮਰਜੀ ਰਹੀ ਤੇ ਜਿਹਦੀ ਮਰਜੀ ਹੋਈਂ,
ਪਰ ਤੈਨੂੰ ਸੌਂਹ ਮੇਰੀ ਲੱਗੇ ਮੈਨੂੰ ਯਾਦ ਕਰਕੇ ਨਾ ਰੋਈਂ

Mobile Version
Jithe Marji Rahi Te Jisdi Marji Hoyi,
Par Tenu Soh Meri Lage Menu Yaad Karke Na Royi

Sunday, 25 January 2015

Jis Din Mera Antim Sanskar Hovega

Jis Din Mera Antim Sanskar Hovega
ਕੋਈ ਕੋਈ ਖੁਸ਼ ਹੋਵੇਗਾ ਤੇ ਕੋਈ ਰੋਵੇਗਾ,
ਜਿਸ ਦਿਨ ਮੇਰਾ ਅੰਤਿਮ ਸੰਸਕਾਰ ਹੋਵੇਗਾ,
ਚਾਰ ਜਣੇ ਹੋਣਗੇ ਨਾਲ ਮੇਰੇ,
ਮੁਹਰੇ ਮੁਹਰੇ ਹੋਣਗੇ ਕਰੀਬੀ ਜਿਹੜੇ,
ਪਿੱਛੇ ਪਿੱਛੇ ਗੱਲਾਂ ਕਰਦਾ ਪਿੰਡ ਹੋਵੇਗਾ,
ਜਿਸ ਦਿਨ ਮੇਰਾ ਅੰਤਿਮ ਸੰਸਕਾਰ ਹੋਵੇਗਾ, 
ਕਈ ਗੱਲ ਕਰਨਗੇ ਆਪਣੇ ਬਾਰੇ,
ਕੋਈ ਰਾਜ਼ ਖੋਲੇਗਾ ਮੇਰੇ ਸਾਰੇ,
ਕੋਈ ਕਹੇਗਾ ਕਿ ਚੰਗਾ ਸੀ,
ਕਿਸੇ ਦੀ ਨਿਗਾਹ ਚ ਮੰਦਾ ਹੋਵਾਗਾ,
ਜਿਸ ਦਿਨ ਮੇਰਾ ਅੰਤਿਮ ਸੰਸਕਾਰ ਹੋਵੇਗਾ,
ਜਿਹੜਾ ਮੇਰੀ ਮੌਤ ਦਾ ਜ਼ਿੰਮੇਵਾਰ ਹੋਵੇਗਾ, 
ਓਸ ਦਿਨ ਓਹ ਵੀ ਅੰਦਰ ਵੜ ਬੂਹੇ ਢੋਵੇਗਾ,
ਸ਼ਾਇਦ' ਮੈਨੂੰ ਕਰਕੇ ਯਾਦ,
ਓਹਦੀ ਅੱਖ ਚੋਂ ਵੀ ਕੋਈ ਹੰਝੂ ਚੋਵੇਗਾ,
ਜਿਸ ਦਿਨ ਮੇਰਾ ਅੰਤਿਮ ਸੰਸਕਾਰ ਹੋਵੇਗਾ

Mobile Version
Koi Koi Khush Howega Te Koi Rowega,
Jis Din Mera Antim Sanskar Hovega,
4 Jne Honge Naal Mere,
Moohre Moohre Honge Kareebi Jehde,
Piche Piche Gallan Karda Pind Howega,
Jis Din Mera Antim Sanskar Hovega,
Kayi Gal Karnge Apne Bare,
Koi Raaz Kholega Mere Sare,
Koi Kahega Ki Changa C,
Kise Di Nigah Ch Manda Howaga,
Jis Din Mera Antim Sanskar Hovega,
Us Din Oh Bhi Andar Wad Boohe Dhovega,
Shayad Mainu Karke Yaad,
Ohdi Akh Cho Bhi Koi Hanju Chovega,
Jis Din Mera Antim Sanskar Hovega

Saturday, 24 January 2015

Dil Di Tadaf Nu Koi Shayari Kahe

Punjabi Boy Wallpapers
ਮਰ ਤਾਂ ਚੁੱਕਾ ਸੀ ਕਦ ਦਾ,
ਹੁਣ ਤਾਂ ਦਫਨਾਉਣ ਦਾ ਇੰਤਜਾਰ ਕਰਦੇ ਨੇਂ
ਦਿਲ ਦੀ ਤੜਪ ਨੂੰ ਕੋਈ ਸ਼ਾਇਰੀ ਕਹੇ ਤਾਂ ਗਮ ਨਹੀਂ
ਦਰਦ ਤਾਂ ਉਦੋਂ ਹੁੰਦਾ ਏ, ਜਦੋਂ ਲੋਕ ਵਾਹ-ਵਾਹ ਕਰਦੇ ਨੇਂ

Mobile Version
Mar Tan Chuka C Kado Da,
Hun Tan Dafnaun Da Intzaar Karde Ne,
Dil Di Tadaf Nu Koi Shayari Kahe Tan Gum Nahi,
Dard Tan Odo Hunda E, Jadon Lok Wah Wah Karde Ne

Monday, 17 November 2014

Patjhad Di Ik Sham Sunehri

Patjhad Di Ik Sham Sunehri
ਪਤਝੜ ਦੀ ਇੱਕ ਸ਼ਾਮ ਸੁਨਹਿਰੀ, ਪੱਤਾ ਪੱਤਾ ਝੜਦਾ ਹੈ,
ਚੁੱਪ ਚਪੀਤੇ ਚਿਹਰਾ ਤੇਰਾ, ਯਾਦਾਂ ਵਿੱਚ ਆ ਵੜਦਾ ਹੈ,
ਹਰ ਐਸੀ ਪਤਝੜ ਮਗਰੋਂ, ਕੁਝ ਅੰਦਰ ਮੇਰੇ ਸੜਦਾ ਹੈ,
ਲੰਘਿਆ ਹੋਇਆ ਕੱਲ੍ ਮੇਰਾ, ਫਿਰ ਵਰਤਮਾਨ ਹੋ ਖੜ੍ਦਾ ਹੈ

Mobile Version
Patjhad Di Ik Sham Sunehri, Patta Patta Jhad Da Hai,
Chup Chapite Chehra Tera, Yaadan Vich Aa Wad Da Hai,
Har Aisi Patjhad Magron, Kuj Andar Mere Sarda Hai,
Langeya Hoya Kal Mera, Fer Wartman Ho Khad Da Hai

By: Sukh

Friday, 7 November 2014

Par Hun Nahio Eh Dil Deewana Lagda

Par Hun Nahio Eh Dil Deewana Lagda
ਰਾਹ ਉਹਦੇ ਸ਼ਹਿਰ ਦਾ ਬੇਗਾਨਾ ਲੱਗਦਾ,
ਦਿਲ ਮੇਰਾ ਮੈਨੂੰ ਮੈਖਾਨਾ ਲੱਗਦਾ,
ਬੇ-ਇੰਤਹਾ ਸੀ ਯਾਰੋ ਇੱਕ ਜ਼ਮਾਨੇ 'ਚ,
ਪਰ ਹੁਣ ਨਹੀਂਓ ਇਹ ਦਿਲ ਦੀਵਾਨਾ ਲੱਗਦਾ

Mobile Version
Raah Ohde Sehar Da Begana Lagda,
Dil Mera Menu Mai-Khana Lagda,
Be Intehaan C Yaaro Ik Zamane Vich,
Par Hun Nahio Eh Dil Deewana Lagda

Wednesday, 5 November 2014

Usde Bina Hun Chup Chap Rehna Changa Lagda Hai

Usde Bina Hun Chup Chap Rehna Changa Lagda Hai
ਉਸਦੇ ਬਿਨਾਂ ਹੁਣ ਚੁੱਪ ਚਾਪ ਰਹਿਣਾ ਚੰਗਾ ਲੱਗਦਾ ਹੈ,
ਖਾਮੋਸ਼ੀ ਨਾਲ ਇਹ੍ਹ ਦਰਦ ਨੂੰ ਸਹਿਣਾ ਚੰਗਾ ਲੱਗਦਾ ਹੈ,
ਉਸਦਾ ਮਿਲਣਾ ਨਾ ਮਿਲਣਾ ਕਿਸਮਤ ਦੀ ਗੱਲ ਹੈ,
ਪਲ ਪਲ ਉਸਦੀ ਯਾਦ ਵਿਚ ਰੋਣਾ ਚੰਗਾ ਲੱਗਦਾ ਹੈ,
ਸਾਰੀਆਂ ਖੁਸ਼ੀਆਂ ਅਜੀਬ ਲੱਗਦੀਆਂ ਨੇ ਉਸਤੋਂ ਬਿਨਾਂ,
ਰਾਤ ਨੂੰ ਰੋ ਰੋ ਕੇ ਉਸਦੀ ਯਾਦ ਵਿਚ ਸੋੰਣਾ ਚੰਗਾ ਲੱਗਦਾ ਹੈ

Mobile Version
Usde Bina Hun Chup Chap Rehna Changa Lagda Hai,
Khamoshi Nal Eh Dard Nu Sehna Changa Lagda Hai,
Usda Milna Na Milna Kismat Di Gal Hai,
Pal Pal Usdi Yaad Vich Rona Changa Lagda Hai,
Sarian Khushian Ajeeb Lag Diyan Ne Usto Bina,
Raat Nu Ro Ro Ke Yaad Vich Sona Changa Lagda Hai

By : Sukh

Tuesday, 4 November 2014

Main Nahi Paunda Branded Suit

Main Nahi Paunda Branded Suit
ਮੈਂ ਨਹੀਂ ਪਾਉਂਦਾ ਬਰੈਂਡਡ ਸੂਟ ਕਿਉਂਕਿ
ਮੈਂ ਦੇਖਿਆ ਮੇਰੇ ਬਾਪੂ ਦਾ ਪਾਟਿਆ ਕੁੜਤਾ,
ਮੈਥੋਂ ਨਹੀਂ ਘੁੰਮਿਆ ਜਾਂਦਾ ਕੁੱਲੂ ਮਨਾਲੀ
ਕਿਉਂਕਿ ਮੈਂ ਦੇਖੀ ਏ ਆਪਣੀ ਮਾਂ
ਜੇਠ ਹਾੜ੍ਹ ਦੀਆਂ ਧੁੱਪਾਂ ਵਿੱਚ ਰੋਟੀ ਪਕਾਉਂਦੀ,
ਮੈਥੋਂ ਨਹੀਂ ਖੜ ਹੁੰਦਾ ਵੇਹਲੜਾਂ ਵਾਂਗ ਮੋੜਾਂ ਤੇ,
ਕਿਉਂਕਿ ਮੈਂ ਦੇਖਿਆ ਮੇਰਾ ਬਾਪੂ ਦਿਨ ਰਾਤ
ਮਿੱਟੀ ਨਾਲ਼ ਮਿੱਟੀ ਹੁੰਦਾ, 
ਮੈਥੋਂ ਨਹੀਂ ਹੁੰਦਾ ਮਾਂ ਤੇ ਬਾਪੂ ਨਾਲ਼ ਧੋਖਾ ਕਿਉਂਕਿ
ਮੈਂ ਦੇਖੇ ਨੇ ਉਹਨਾਂ ਦੀਆਂ ਅੱਖਾਂ 'ਚ ਆਸਾਂ ਦੇ ਚਿਰਾਗ

Mobile Version
Main Nahi Paunda Branded Suit Kyu Ki
Main Dekheya Mere Bapu Da Pateya Kurta,
Metho Nahi Ghumeya Janda Kullu Manali
Kyu Ki Main Dekhi E Apni Maa
Jeth Haarh Diyan Dhupan Vich Roti Pakaundi,
Metho Nahi Khad Hunda Vehldan Wang Moran Te
Kyu Ki Main Dekheya Mera Bapu Din Raat
Mitti Naal Mitti Hunda,
Metho Nahi Hunda Maa Te Bapu Naal Dhokha
Kyu Ki Main Dekhe Ne Ohna Diyan Akhan Ch Aasan De Chirag

Samjh Nahi Aundi Wafa Kariye Tan Kis Naal Kariye

ਸਮਝ ਨਹੀਂ ਆਉਂਦੀ ਵਫਾ ਕਰੀਏ ਤਾਂ ਕਿਸ ਨਾਲ ਕਰੀਏ,
ਮਿੱਟੀ ਤੋਂ ਬਣੇ ਲੋਕ ਕਾਗਜ ਦੇ ਟੁੱਕੜਿਆ ਲਈ ਵਿਕ ਜਾਂਦੇ ਨੇ

Mobile Version
Samjh Nahi Aundi Wafa Kariye Tan Kis Naal Kariye,
Mitti To Bane Lok Kagaz De Tukdeya Naal Vik Jande Ne

Thursday, 30 October 2014

Tuesday, 16 September 2014

Kareya Na Kar Mainu Pyar Aiven

Kareya Na Kar Mainu Pyar Aiven
ਕਿਉਂ ਪਾਗਲਾਂ ਵਾਂਗ ਕਰੇ ਤੂੰ ਯਾਦ ਮੈਨੂੰ, 
ਤੈਨੂੰ ਵਾਰ ਵਾਰ ਏਹੋ ਸਮਝਾਉਂਦਾ ਹਾ,
ਕਰਿਆ ਨਾ ਕਰ ਮੈਨੂੰ ‪ਪਿਆਰ‬ ਐਵੇ,
ਮੈਂ ਤਾਂ ਤੇਰਾ ‪ਦੋਸਤ‬ ਬਣ ਕੇ ਰਹਿਣਾ ਚਾਹੁੰਦਾ ਹਾਂ

Mobile Version
Kyu Paglan Wang Kare Tu Yaad Mainu,
Tenu War War Eho Samjhaunda Han,
Kareya Na Kar Mainu Pyar Aiven,
Main Tan Tera Dost Ban Ke Rehna Chauna Han

Monday, 25 August 2014

Ni Tenu Puchna Kise Ni Je Asin Chad Ta

Punjabi Boy Wallpaper
ਅਸੀ ਕੀਤਾ ਤੈਨੂੰ ਪਿਆਰ, ਨੀ ਤੂੰ ਮਾਣ ਕਰ ਗਈ, 
ਸੱਚੇ ਦਿਲੋਂ ਤੈਨੂੰ ਚਾਹਿਆ, ਤੂੰ ਰੂਪ ਦਾ ਗੁਮਾਣ ਕਰ ਗਈ, 
ਫਿਰ ਰੋਵੇਗੀ ਤੂੰ ਜੇ ਦਿਲ ਵਿਚੋਂ ਅਸੀ ਕੱਡ ਤਾ, 
ਨੀਂ ਤੈਨੂੰ ਪੁੱਛਣਾ ਕਿਸੇ ਨੀ ਜੇ ਅਸੀਂ ਛੱਡ ਤਾ, 
ਨੀਂ ਤੂੰ ਕੱਖ ਦੀ ਨੀ ਰਹਿਣਾ ਜੇ ਅਸੀਂ ਤੈਨੂੰ ਛੱਡ ਤਾ

Mobile Version
Asin Kita Tenu Pyar, Ni Tu Maan Kar Gayi,
Sache Dilon Chaya, Tu Roop Da Gumaan Kar Gayi,
Fer Rowegi Tu Je Dil Vicho Asin Kad Ta,
Ni Tenu Puchna Kise Ni Je Asin Chad Ta,
Ni Tu Kakh Di Ni Rehna Je Asin Tenu Chad Ta

Sunday, 17 August 2014

Main Tenu Lagda Han Hun Bda Bore Ni

Hun Ni Karda Masoun Fikar Teri
ਮੈਂ ਤੈਨੂੰ ਲੱਗਦਾ ਹਾਂ ਹੁਣ ਬੜਾ ਬੋਰ ਨੀਂ,
ਤਾਂ ਹੀਂ ਮੈਨੂੰ ਨਿੱਤ ਹੁਣ ਕਰੇਂ Ignore ਨੀਂ
ਹੁਣ ਨੀਂ ਕਰਦਾ ਮਸੌਣ ਫਿਕਰ ਤੇਰੀ,
ਤੂੰ ਵੀ ਲੱਭ ਲੈ ਕਿਤੇ ਜਾ ਕੇ ਕੋਈ ਹੋਰ ਨੀਂ

Mobile Version
Main Tenu Lagda Han Hun Bda Bore Ni,
Tan Hi Menu Nitt Hun Kare Ignore Ni,
Hun Ni Karda Masoun Fikar Teri,
Tu Bhi Lab Lai Kite Ja Ke Koi Hor Ni

Saturday, 16 August 2014

Fer Ohne Bhi Rona E Akh Cho Paani Chona E

Fer Ohne Bhi Rona E Akh Cho Paani Chona E
ਦਿਲ ਟੁੱਟਦੇ ਦੇ ਸੱਜਣ ਲੁੱਟਦੇ ਨੇ,ਦੱਸੋ ਰੱਖਿਆ ਕੀ ਏ ਯਾਰੋ ਜਹਾਨ ਅੰਦਰ,
ਅੱਗ ਨੇ ਮੱਗਣਾ ਏ ਮੇਲਾ ਲੱਗਣਾ ਏ, ਤੁਸੀ ਦੇਖਿਉ ਸਮਸ਼ਾਨ ਅੰਦਰ,
ਸਾਨੂੰ ਦਿਲ ਚੋਂ ਕੱਢਤਾ ਬਿਨਾ ਗੱਲ ਤੋ ਛੱਡਤਾ,ਆਕੜ ਵੱਧ ਗਈ ਰਕਾਨ ਅੰਦਰ,
ਚਾਹੇ ਗੈਰ ਦੱਸਦੀ ਜਿੰਦ ਸਾਡੀ ਉਹਦੇ ਚ ਵੱਸਦੀ ,ਇਕ ਉਹਦੀ ਮੁਸਕਾਨ ਅੰਦਰ,
ਫਿਰ ਉਹਨੇ ਵੀ ਰੋਣਾ ਏ ਅੱਖ 'ਚ ਪਾਣੀ ਚੋਣਾ ਏ ਜਦੋ ਰਹਿਣਾ ਨਹੀ ਮੈਂ ਜਹਾਨ ਅੰਦਰ

Mobile Version
Dil Tutt De Sajan Lutt De Ne, Daso Rakheya Ki E Yaaro Es Jahan Andar,
Agg Ne Magna E Mela Lagna E, Tusi Dekheo Samshan Andar,
Sanu Dil Cho Kad Ta Bina Gal To Chad Ta, Aakar Vad Gayi Rakaan Andar,
Chahe Gair Dasdi Jind Sadi Ohde Ch Vasdi, Ik Ohdi Muskan Andar,
Fer Ohne Bhi Rona E Akh Cho Paani Chona E, Jado Rehna Nahi Main Jahan Andar

Tuesday, 12 August 2014

Likh Likh Shayari Tenu Mashoor Kar Dena

Likh Likh Shayari Tenu Mashoor Kar Dena
ਲਿਖ ਲਿਖ ਸ਼ਾਇਰੀ ਤੈਨੂੰ ਮਸ਼ਹੂਰ ਕਰ ਦੇਣਾ,
ਖੁਦ ਮੈਂ ਬਦਨਾਮ ਹੀ ਰਹਿਣਾ,
ਦਿਖਾ ਕੇ ਰਾਹ ਤੈਨੂੰ ਸਵਰਗਾਂ ਦਾ,
ਖੁਦ ਨਰਕਾਂ ਦੇ ਰਾਹ ਪੈ ਜਾਣਾ

Mobile Version
Likh Likh Shayari Tenu Mashoor Kar Dena,
Khud Main Badnaam Hi Rehna,
Dikha Ke Raah Tenu Swargan Da,
Khud Narkan De Raah Pai Jana