Sunday, 21 November 2010

ਚਿੜੀਆ ਦੀ ਚੀ ਚੀ ਹੈ


ਚਿੜੀਆ ਦੀ ਚੀ ਚੀ ਹੈ ਕਾਂ ਕਾਂ ਕਾਵਾਂ ਦੀ।
ਸਾਰੀ ਹਾਲ ਦੁਹਾਈ ਵੱਖ-ਵੱਖ ਰਾਵਾਂ ਦੀ।

ਕੁਝ ਧਰਮਾ ਦੇ ਝੰਜਟ ਨੇ ਕੁਝ ਸਰਹਦਾਂ ਦੇ,
ਮਾਨਵਤਾ ਜਖਮੀ ਹੈ ਸ਼ਹਿਰ ਗਰਾਵਾਂ ਦੀ।

ਜੰਗ ਦਾ ਢਿੱਡ ਭਰਨ ਲਈ ਗੱਭਰੂ ਚਾਹੀਦੇ,
ਭਾਵੇ ਸੂਲੀ ਉਤੇ ਚੜ ਜਾਏ ਮਮਤਾ ਮਾਵਾਂ ਦੀ।