Thursday, 6 January 2011

ਆਹ ਜੋ ਮਾਡਲਾਂ ਬਣੀਆਂ ਫ਼ਿਰਦੀਆਂ ਨੇ

ਆਹ ਜੋ ਮਾਡਲਾਂ ਬਣੀਆਂ ਫ਼ਿਰਦੀਆਂ ਨੇ,
ਮੈਂ ਆਟੋ ਵਾਲਿਆਂ ਨਾਲ ਰੱਪਈਏ ਲਈ ਵੀ ਲੜਦੀਆਂ ਦੇਖੀਆਂ |

ਜੋ ਸ਼ਕਰਟਾਂ ਪਾ ਕੇ ਫੈਸ਼ਨ ਕਰਦੀਆਂ,
ਮੈਂ ਕਈ ਵਾਰੀ ਠੰਡ ਚ’ ਠਰਦੀਆਂ ਦੇਖੀਆਂ |

ਆਹ ਜੋ ਫਰਾਰੀ ਗੱਡੀਆਂ ਦੀ ਗੱਲ ਕਰਦੀਆਂ,
ਮੈਂ ਟਰੱਕਾਂ ਤੇ ਵੀ, ਲਿਫ਼ਟ ਮੰਗਕੇ ਚੜਦੀਆਂ ਦੇਖੀਆਂ |

ਜੋ ਗੱਲਾਂ-ਗੱਲਾਂ ਚ’ ਅਰਬਾਂ ਨੂੰ ਹੱਥ ਲਾ ਜਾਂਦੀਆਂ ਨੇ,
ਮੈਂ ਰਿਕਸ਼ੇ ਦਾ ਕਿਰਾਇਆ ਵੀ ਉਧਾਰਾ ਫੜਦੀਆਂ ਦੇਖੀਆਂ|