Wednesday, 2 February 2011

ਰੋਪੜ ਦੇ ਤਾਲੇ ਚੰਗੇ


ਰੋਪੜ ਦੇ ਤਾਲੇ ਚੰਗੇ , ਪਟਿਆਲੇ ਨਾਲੇ ਚੰਗੇ,
ਦਰੀਆਂ ਅੰਬਾਲੇ ਤੇ ਪਿਆਲੇ ਗੁਜਰਾਤ ਦੇ |
ਮੇਰਠ ਦਾ ਗੁੜ , ਗੰਨੇ ਚੰਗੇ ਉੜ-ਮੁੜ,
ਜੀ ਜਗਾਧਰੀ ਦੇ ਪੁੜ , ਚੰਗੇ ਲਗਦੇ ਪਰਾਤ ਦੇ |
ਦਿੱਲੀ ਦੇ ਹਕੀਮ , ਕਲਕੱਤੇ ਦੇ ਮੁਨੀਮ ਚੰਗੇ,
...ਬੀਕਾਨੇਰੀ ਅਫ਼ੀਮ ਵਿਸਕੀ ਨੂੰ ਕਰ ਮਾਤ ਦੇ |
ਪੈਰਸ ਮਹੱਲ ਤੇ ਲਾਹੌਰ ਵਿੱਚ ਮੱਲ ਚੰਗੇ,
"ਰਜਬ ਅਲੀ" ਫਲ , ਕਸ਼ਮੀਰ ਭਾਂਤ-ਭਾਂਤ ਦੇ |