Wednesday, 2 February 2011

ਫੀਮ ਦਾ ਜੇ ਵੈਲ ਹੋ


ਲੱਤੋਂ ਲੋਙਾ ਬੈਲ ਹੋ ਜੇ,ਬੁੜਾ ਜੇ ਬੇ ਟਹਿਲ ਹੋ ਜੇ
ਫੀਮ ਦਾ ਜੇ ਵੈਲ ਹੋ ਜੇ,ਔਦੂੰ ਦੁਖ ਕੋਈ ਨੀ
ਕੋੜ ਦਾ ਜੇ ਦੁਖ ਹੋ ਜੇ, ਵਾ ਦਾ ਟੇਢਾ ਰੁਖ ਹੋ ਜੇ
ਗੁਰੂ ਤੋਂ ਬੇ ਮੁਖ ਹੋ ਜੇ, ਦੋ ਜਹਾਨੀ ਧੋਈ ਨੀ
ਨੀਤ ਚ ਫਰਕ ਤੇ ਰਸੈਣ ਦਾ ਠਰਕ ਹੋ ਜੇ
ਬੇੜੀ ਜੇ ਗਰਕ ਹੋ ਜੇ, ਨਿੱਕਲੇ ਡੁਬੋਈ ਨੀ
ਰਾਜੇ ਤੇ ਚੜਾਈ ਹੋ ਜੇ, ਜੇ ਖਰਾਬ ਜੁਆਈ ਹੋ ਜੇ
ਖਾੜੇ ਚ ਲੜਾਈ ਹੋ ਜੇ, ਬਾਬੁ ਚੰਗੀ ਹੋਈ ਨੀ