Saturday, 25 June 2011

ਰਾਂਤੀ ਇੱਕ ਸੁਪਨਾ ਮੈਂ ਤੱਕਿਆ ਸੀ ਹਾਣੀਆਂ


ਰਾਂਤੀ ਇੱਕ ਸੁਪਨਾ ਮੈਂ ਤੱਕਿਆ ਸੀ ਹਾਣੀਆਂ
ਫੁੱਲਾਂ ਵਾਲੀ ਸੇਜ਼ ਦੀਆਂ ਮੌਜਾਂ ਅਸੀਂ ਮਾਣੀਆਂ
ਬੜਾ ਰੋਈ ਜਦੋਂ ਅੱਖ ਖੁੱਲੀ ਮੇਰੀ,
ਮੈਂ ਰਹਾਂ ਅਰਦਾਸ ਕਰਦੀ, ਕਦੋਂ ਬਣੂਗੀਂ ਸੋਹਣਿਆਂ ਤੇਰੀ

ਮੇਰਾ ਏਂ ਤੂੰ ਰਾਜਾ ਵੇ ਮੈਂ ਤੇਰੀ ਬਣਾ ਰਾਣੀ
ਜੁੱਗੋ ਜੁੱਗ ਚੱਲੇ ਸਾਡੇ ਪਿਆਰ ਦੀ ਕਹਾਣੀ
ਤਾਰ ਦਿਲ ਦੀ ਸੋਹਣਿਆਂ ਛੇੜੀ
ਮੈਂ ਰਹਾਂ ਅਰਦਾਸ ਕਰਦੀ, ਕਦੋਂ ਬਣੂਗੀਂ ਸੋਹਣਿਆਂ ਤੇਰੀ