Saturday, 25 June 2011

ਸੋਚਾਂ ਵਿੱਚ ਮੈਂ ਰਹਾਂ ਸੋਚਦੀ, ਬਾਰੇ ਤੇਰੇ ਹਾਣਦਿਆ

ਸੋਚਾਂ ਵਿੱਚ ਮੈਂ ਰਹਾਂ ਸੋਚਦੀ, ਬਾਰੇ ਤੇਰੇ ਹਾਣਦਿਆ
ਤੂੰ ਨਾ ਆਇਆ ਨਿੱਤ ਨੇ ਆਉਂਦੇ ਲਾਰੇ ਤੇਰੇ ਹਾਣਦਿਆ
ਜੇ ਕੱਲਿਆਂ ਹੀ ਸੀ ਛੱਡਣਾ ਅੜਿਆ ਕਿਉਂ ਅਪਣਾਉਣਾਂ ਸੀ
ਮੇਰੇ ਮਾਪਿਆਂ ਤੋ ਵੱਖ ਕਰਕੇ ਕਿਹੜਾ ਵੈਰ ਕਮਾਉਣਾਂ ਸੀ

ਫੋਟੋਆਂ ਨਾ ਕੁਝ ਬੋਲਣ ਵੇ ਮੈਂ ਲੱਖ ਬੁਲਾਉਂਦੀ ਹਾਂ
ਦੱਸ ਦੇਵਾਂ ਕਿੰਝ ਤੋਲ ਕੇ ਵੇ ਤੈਨੂੰ ਕਿੰਨਾਂ ਚਾਹੁੰਨੀ ਆਂ
ਇੱਕਠਿਆਂ ਜੀਣ ਦੇ ਵਾਅਦੇ ਕਰ ਕਿਉਂ ਸੁੱਕਣੇ ਪਾਉਣਾ ਸੀ
ਮੇਰੇ ਮਾਪਿਆਂ ਤੋ ਵੱਖ ਕਰਕੇ ਕਿਹੜਾ ਵੈਰ ਕਮਾਉਣਾਂ ਸੀ