Sunday, 30 October 2011

ਉੱਚਿਆਂ ਨਾਲ ਕੀ ਮਿਲ ਗਏ ਸਾਡੇ ਸਾਕ ਬਦਲ ਗਏ ਨੇ

I am alone
ਉੱਚਿਆਂ ਨਾਲ ਕੀ ਮਿਲ ਗਏ ਸਾਡੇ ਸਾਕ ਬਦਲ ਗਏ ਨੇ
ਸਾਨੂੰ ਬਦਲ ਨਾ ਜਾਇਓ ਕਹਿਣ ਵਾਲੇ ਅੱਜ ਆਪ ਬਦਲ ਗਏ ਨੇ
ਸਾਹਾਂ ਵਿੱਚ ਸੀ ਸਾਹ, ਅੱਜ ਹੋ ਗਏ ਵੱਖੋ ਵੱਖਰੇ ਰਾਹ
ਕੈਸਾ ਕਹਿਰ ਇਹ ਢਹਿ ਗਿਆ ਏ
ਮੁੱਖ ਮੋੜ ਜਾਣਾ ਮੇਰੇ ਵੱਲੋਂ, ਸਭ ਕੁਝ ਲੁੱਟ ਕੇ ਲੈ ਗਿਆ ਏ

ਮੁੜ ਮੁੜ ਸਤਾਉਂਦੀਆਂ ਯਾਦਾਂ, ਜੋ ਪਲ ਓਹਨਾਂ ਨਾਲ ਗੁਜ਼ਾਰੇ
ਭਾਂਵੇ ਇੱਦਾਂ ਸਾਨੂੰ ਛੱਡ ਗਏ, ਫਿਰ ਵੀ ਓਵੇਂ ਲੱਗਦੇ ਪਿਆਰੇ
ਉੰਗਲਾਂ ਵਿੱਚੋਂ ਲਹਿ ਗਏ ਛੱਲੇ, ਅਸੀਂ ਜੀਅ ਨੀ ਸਕਦੇ ਕੱਲੇ
ਕਿਉਂ ਇਹ ਵਿੱਛੋੜਾ ਪੈ ਗਿਆ ਏ
ਮੁੱਖ ਮੋੜ ਜਾਣਾ ਮੇਰੇ ਵੱਲੋਂ, ਸਭ ਕੁਝ ਲੁੱਟ ਕੇ ਲੈ ਗਿਆ ਏ