Saturday, 8 October 2011

ਸਾਡੀ ਮੰਨਦੀ ਨਾ ਹੀਰ

ਸਾਡੀ ਮੰਨਦੀ ਨਾ ਹੀਰ
"ਸਾਡੀ ਮੰਨਦੀ ਨਾ ਹੀ" ਸਾਡੀ ਮਾੜੀ ਤਕਦੀਰ, ਸਾਡੀ ਮੰਨਦੀ ਨਾ ਹੀਰ, 
ਕੋਈ ਫੜਦਾ ਨੀ ਪੱਲਾ, ਮੈ ਰਹਿ ਗਿਆ ਅੱਜ ਕੱਲਾ, 
ਸਾਰੇ ਛੱਡ ਗਏ ਨੇ ਸਾਥ, ਕੰਮ ਨਾ ਆਏ ਪੂਜਾ-ਪਾਠ, 
ਹੁਣ ਝੱਲਦਾ ਹਾ ਦੁੱਖ, ਮੁਖ ਮੋੜ ਗਏ ਨੇ ਸੁੱਖ, 
ਫੱਟ ਇਸ਼ਕੇ ਦੇ ਸੀਵਾ, ਜ਼ਹਿਰ ਯੁਦਾਈ ਵਾਲਾ ਪੀਵਾ, 
ਦੋਸ਼ ਕਿਸੇ ਨੂੰ ਕੀ ਦੇਣਾ, ਹੁਣ ਸਿੱਖਾ ਦੁੱਖ ਸਹਿਣਾ, 
ਤੇਰੇ ਹੱਥ ਚ' ਨਾ ਹੀਰੇ, "ਮਨ" ਦੇ ਨਾਮ ਦੀ ਲਕੀਰ, 
ਸਾਡੀ ਮਾੜੀ ਤਕਦੀਰ, ਸਾਡੀ ਮੰਨਦੀ ਨਾ ਹੀਰ