Sunday, 9 October 2011

ਬਰੈਂਡਡ ਜੱਟ

ਬਰੈਂਡਡ ਜੱਟ
ਵੀਰਾ ਤੇਰੇ ਵੀਜ਼ੇ 'ਤੇ ਮੈਂ ਖ਼ੁਸ਼ ਹੋਵਾਂ ਕਿ ਰੋਵਾਂ?
ਇੱਕ ਚਿੱਤ ਕਰਦਾ ਕੋਠੇ ਚੜ੍ਹ ਕੇ ਉੱਚੀ ਉੱਚੀ ਹੱਸਾਂ,
ਦੂਜਾ ਕਮਰੇ ਵਿੱਚ ਬੰਦ ਹੋ ਕੇ ਹੁਬਕੀਂ-ਹੁਬਕੀਂ ਰੋਵਾਂ।
ਤੇਰੇ ਸੁਪਨੇ ਸੱਚ ਹੋਵਣ ਦੀ ਖ਼ੁਸ਼ੀ ਰੋਕਿਆਂ ਨਹੀਂ ਰੁਕਦੀ,
ਪਰ ਤੈਥੋਂ ਵਿਛੜਨ ਦਾ ਗ਼ਮ ਵੀ ਦੱਸ ਮੈਂ ਕਿਵੇਂ ਲੁਕੋਵਾਂ।
ਇੱਕ ਅੱਥਰਾ ਦਰਿਆ ਜੋ ਚੜ੍ਹ ਆਇਆ ਹੈ ਪਲਕਾਂ ਪਿੱਛੇ,
ਉਸ ਦਰਿਆ ਵਿੱਚ ਕੱਲੀ-ਕੱਲੀ ਯਾਦ ਨੂੰ ਮਲ਼-ਮਲ਼ ਧੋਵਾਂ।
ਘਰ ਵੀ ਉਹੀ ਪੁਰਾਣਾ 'ਤੇ ਕੰਧਾਂ-ਕੌਲ਼ੇ ਵੀ ਓਹੀ ਨੇ,
ਪਰ ਅੱਜ ਇਹਨਾਂ ਦੇ ਗਲ਼ ਲੱਗ ਕੇ ਜੀਅ ਕਰਦਾ ਕਿ ਰੋਵਾਂ...
ਵੀਰਾ ਤੇਰੇ ਵੀਜ਼ੇ 'ਤੇ ਦੱਸ ਖ਼ੁਸ਼ ਹੋਵਾਂ ਕਿ ਰੋਵਾਂ.