Sunday, 9 October 2011

ਰੱਬਾ ਤੇਰੇ ਲੋਕਾਂ ਨੇ ਮੈਨੂੰ ਜੰਮਦੀ ਨੂੰ ਚਕਰਾਂ ਵਿਚ ਪਾ ਦਿਤਾ

ਰੱਬਾ ਤੇਰੇ ਲੋਕਾਂ ਨੇ ਮੈਨੂੰ ਜੰਮਦੀ ਨੂੰ ਚਕਰਾਂ ਵਿਚ ਪਾ ਦਿਤਾ
ਰੱਬਾ ਤੇਰੇ ਲੋਕਾਂ ਨੇ ਮੈਨੂੰ ਜੰਮਦੀ ਨੂੰ ਚਕਰਾਂ ਵਿਚ ਪਾ ਦਿਤਾ ,
ਮੇਰੀ ਉਮਰ ਸੀ ਹੱਸਣ ਖੇਡਣ ਦੀ ,
ਪਰ ਇਹਨਾਂ ਧਰਮਾਂ ਵਿਚ ਫਸਾ ਦਿੱਤਾ ,

ਦੱਸ ਕੇਹੜੇ ਨਾਮ ਦੀ ਜਪਾਂ ਮਾਲਾ ,
ਇਥੇ ਤਾਂ ਧਰਮ ਹਜ਼ਾਰਾਂ ਨੇ ,
ਮੈਨੂੰ ਆਪਣੇ ਕੋਲ ਹੀ ਰਹਿਣ ਦਿੰਦਾ ,
ਉਥੇ ਹੀ ਮੌਜ ਬਹਾਰਾਂ ਨੇ ,

ਬਹਿ ਇਥੇ ਹੀ ਤੂੰ ਫੜ ਕਲਮਾਂ ,
ਮੇਰੇ ਹਥ ਮਾਲਾ ਨੂੰ ਫੜਾ ਦਿਤਾ ,
ਰੱਬਾ ਤੇਰੇ ਲੋਕਾਂ ਨੇ …..

ਹਿੰਦੂ ਮੁਸਲਿਮ ਸਿਖ ਇਸਾਈ ਦੇ ,
ਇਥੇ ਨਾਹਰੇ ਲਾਉਣ ਲੋਕੀ ,
ਧਰਮ ਦੇ ਨਾਮ ਤੇ ਵਢ ਟੁੱਕ ਹੁੰਦੀ ,
ਦੰਗੇ ਫਸਾਦ ਕਰਾਉਣ ਲੋਕੀ ,

ਮੇਰਾ ਬਚਪਨ ਜਿਉਣ ਦਾ ਮਿਟਾ ਹੀ ਸਾਰਾ ਚਾ ਦਿੱਤਾ ,
ਰੱਬਾ ਤੇਰੇ ਲੋਕਾਂ ਨੇ ……

ਤੂੰ ਤੇ ਇੱਕ ਹੈਂ ,ਫਿਰ ਨਾਮ ਕਿਉਂ ,
ਵਖੋ ਵਖ ਸਾਰੇ ਲਈ ਜਾਂਦੇ ,
ਤੇਰੇ ਪਿਛੇ ਹੋਣ ਲੜਾਈਆਂ ,
ਈਰਖਾ ਵਿਚ ਸਾਰੇ ਪਈ ਜਾਂਦੇ

ਮਾੜੀ ਕੀਤੀ ਤੂੰ ਨਾਲ “ਰਾਏ ” ਦੇ,
ਓਹਨੂੰ ਵੀ ਬਿਨਾਂ ਦੱਸੇ ਇਥੇ ਹੀ ਘੱਲ ਦਿੱਤਾ ,
ਰੱਬਾ ਤੇਰੇ ਲੋਕਾਂ ਨੇ ਮੈਨੂੰ ਜੰਮਦੀ ਨੂੰ ਚਕਰਾਂ ਵਿਚ ਪਾ ਦਿਤਾ ,

ਮੇਰੀ ਉਮਰ ਸੀ ਹੱਸਣ ਖੇਡਣ ਦੀ ,
ਪਰ ਇਹਨਾਂ ਧਰਮਾਂ ਵਿਚ ਫਸਾ ਦਿੱਤਾ …..!!