Sunday, 16 October 2011

ਨਿੱਤ ਹੀ ਦਾਵੇ ਕਰਨੇ ਵਾਲੇ ਕੋਈ ਹੱਕ ਨਾ ਲੈ ਸਕੇ

ਨਿੱਤ ਹੀ ਦਾਵੇ ਕਰਨੇ ਵਾਲੇ ਕੋਈ ਹੱਕ ਨਾ ਲੈ ਸਕੇ
ਨਿੱਤ ਹੀ ਦਾਵੇ ਕਰਨੇ ਵਾਲੇ ਕੋਈ ਹੱਕ ਨਾ ਲੈ ਸਕੇ 
ਝੂਠ ਬੋਲਣ ਵਾਲੇ ਸਦਾ ਇੱਕ ਸੱਚ ਨਾ ਸਹਿ ਸਕੇ

ਜਾਨ ਦੇਣ ਤਾਈ ਜਾਂਦੇ ਸੀ ਔ ਅਮੜੀ ਦੇ ਜਾਏ ਜੋ
ਅੱਜ ਸਾਡੇ ਰਾਹੀਂ ਬਿੰਨ੍ਹ ਟੋਏ ਪੱਟ ਨਾ ਰਹਿ ਸਕੇ

ਹੁਣ ਵੱਢ-ਵੱਢ ਖਾਂਦੇ ਮੈਨੂੰ ਏ ਸਨਾਟੇ ਰਾਤਾਂ ਦੇ
ਸੋਚਾਂ ਰਾਹੀਂ ਵਹਿ ਗਏ ਦਿਲ ਦੇ ਵੱਸ ਨਾ ਪੈ ਸਕੇ

ਅੱਖੋਂ ਮੂਹਰੇ ਨਹੀ ਹੁੰਦਾ ਔ ਮੰਜਰ ਬਿਰਹੇ ਦਾ
ਉਹਦੇ ਉੱਤੇ ਸਾਨੂੰ ਸੀ ਇੱਕ ਸ਼ੱਕ ਨਾ ਕਹਿ ਸਕੇ

ਜਿਹਦੇ ਸਹਿੰਦੇ ਰਹੇ ਅਸੀਂ ਕਹਿਰ ਸਦਾ
ਔ ਸਾਡੇ ਮੱਥੇ ਪਾਇਆ ਇੱਕ ਵੱਟ ਨਾ ਸਹਿ ਸਕੇ