Friday, 11 November 2011

ਧੀਆਂ ਹੋ ਜਾਣ ਜਵਾਨ ਮਾਪੇ ਸਾਕ ਟੋਲਦੇ ਨੇ

Punjabi Marriage
ਧੀਆਂ ਹੋ ਜਾਣ ਜਵਾਨ ਮਾਪੇ ਸਾਕ ਟੋਲਦੇ ਨੇ।
ਹਾਣ ਦੇ ਗਭਰੂ ਦਾ ਫਿਰਦੇ ਸੰਗ ਟੋਲਦੇ ਨੇ।

ਆਪਣੀ ਜਾਣੀ ਪੂਰੀ ਵਾਹ ਲਗਾਉਂਦੇ ਨੇ।
ਧੀਆਂ ਦੇ ਲੇਖ ਕਿਹੜਾ ਆਪ ਲਿਖ ਹੁੰਦੇ ਨੇ।

ਮਾਪੇ ਜਦੋਂ ਹੱਥੀ ਧੀ ਦੀ ਡੋਲੀ ਤੋਰ ਦਿੰਦੇ ਨੇ।
ਚਾਰੇ ਖੂੰਝੇ ਪੇਕੇ ਘਰ ਦੇ ਹਿੱਲ ਜਾਂਦੇ ਨੇ।

ਮਾਪੇ ਧੰਨ ਗਹਿਣੇ ਦਾਜ ਵਿੱਚ ਦਿੰਦੇ ਨੇ।
ਪੱਲੇ ਮੁੰਡੇ ਵਾਲਿਆਂ ਅੱਗੇ ਝਾੜ ਦਿੰਦੇ ਨੇ।

ਲਾ ਸਾਰੀ ਪੂੰਜੀ ਧੀ ਦਰੋਂ ਤੋਰ ਦਿੰਦੇ ਨੇ।
ਧੀ ਵੱਸੇ ਸੁਖੀ ਸੁੱਖਾਂ ਸੁੱਖਦੇ ਨੇ।

ਬੁੱਢ ਸਹੁਗਣ ਹੋਣ ਦਾ ਅਸ਼ੀਰਵਾਦ ਦਿੰਦੇ ਨੇ।
ਵਰੇ ਦਿਨਾਂ ਉਤੇ ਮਾਂਪੇ ਧੀਆਂ ਨੁੰ ਸੁਗਾਤਾਂ ਦਿੰਦੇ ਨੇ।

ਨਿਵ ਕੇ ਚੱਲੀ ਧੀਏ ਮੱਤ ਵਾਰ-ਵਾਰ ਦਿੰਦੇ ਨੇ