Wednesday 23 November 2011

ਦਿਲਜੀਤ ਨੇ ਰੱਜ ਕੇ ਪਾਇਆ ਗੰਦ - ਪੰਜਾਬੀ ਖਬਰ

ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ,

ਦੋਸਤੋਂ ਪੰਜਾਬੀ ਗਾਇਕੀ ਦਾ ਪੱਧਰ ਐਨਾ ਕੁ ਥੱਲੇ ਡਿੱਗ ਸਕਦਾ...ਅੱਜ ਪਤਾ ਲੱਗਿਆ ਜਦੋਂ ਪੰਜਾਬੀ ਦੇ ਮਕਬੂਲ ਗਾਇਕ ਦਿਲਜੀਤ ਦੀ ਕਰਤੂਤ ਦੇਖੀ...ਗਾਇਕ ਸਾਹਬ ਨੇ ਇਸ ਵਾਰੀ ਆਪਣੇ ਗਾਣੇ ਦੇ ਬੋਲਾਂ ਵਿਚ 15 ਸਾਲਾਂ ਦੀਆਂ ਕੁੜੀਆਂ ਨੂੰ ਵੀ ਨਹੀਂ ਬਖ਼ਸ਼ਿਆ...ਗਾਣੇ ਦੇ Bol ਕੁਝ ਏਸ ਤਰ੍ਹਾਂ ਨੇ :

"ਕਿਵੇਂ ਸਹਿਲੇਂਗੀ ਤੂੰ ਦਿਲ ਉੱਤੇ ਸੱਟ ਸੋਹਣੀਏਂ, ਤੂੰ ਅਜੇ ਪੰਦਰਾਂ ਸਾਲਾਂ ਤੋਂ ਘੱਟ ਸੋਹਣੀਏ"
New Album Snapshot Of Diljit Dosanjh
ਇਸ ਗੀਤ ਨੂੰ ਲਿਖਣ ਲੱਗਿਆਂ ਗੀਤਕਾਰ ਵੀਤ ਬਲਜੀਤ ਨੇ ਜਿੱਥੇ ਕੋਈ ਸ਼ਰਮ ਨੀ ਕੀਤੀ ਉੱਥੇ ਦਿਲਜੀਤ ਨੇ ਇਹ ਗੀਤ ਗਾ ਕੇ ਅਤੇ ਵੀਡੀਓ ਵਿਚ ਬਹੁਤ ਵਧੀਆ ਤਰੀਕੇ ਨਾਲ ਗੰਦ ਪਾ ਕੇ ਇਕ ਨਵਾਂ ਮਾਰਕਾ ਮਾਰਿਆ ਹੈ। ਅਣਖੀ ਪੰਜਾਬੀਓ ਹੁਣ ਇਹ ਪੰਜਾਬੀ ਮਾਂ ਬੋਲੀ ਦੇ ਅਖੌਤੀ ਸੇਵਕ ਤੁਹਾਡੀ ਨਿੱਕੀਆਂ ਨਿੱਕੀਆਂ ਨਾਬਲਗ ਮਾਸੂਮ ਧੀਆਂ - ਭੈਣਾਂ ਨੂੰ ਵੀ ਨਹੀਂ ਬਖਸ਼ ਰਹੇ ਅਤੇ ਜਲਦ ਹੀ ਇਹ ਗੀਤ ਸਾਰੇ ਚੈਨਲਾਂ ਉੱਤੇ ਪ੍ਰਸਾਰਿਤ ਹੋ ਕੇ ਤੁਹਾਡੇ ਘਰਾਂ ਤੱਕ ਪਹੁੰਚਣ ਜਾ ਰਿਹਾ ਹੈ। ਬਾਈ ਦਿਲ ਤਾਂ ਕਰਦਾ ਇਹਨਾਂ ਗੰਦ ਪਾਉਣ ਵਾਲਿਆਂ ਨੂੰ ਇਕ ਲਾਈਨ ਵਿਚ ਖੜ੍ਹਾ ਕਰਕੇ ਗੋਲੀ ਮਾਰ ਦਿੱਤਾ ਜਾਵੇ ਪਰ ਇਹਨਾਂ ਨੂੰ ਮਸਤਾਇਆ ਵੀ ਅਸੀਂ ਹੈ। ਇਨ੍ਹਾਂ ਨੂੰ ਇਨ੍ਹਾਂ ਕੁ ਸਿਰ ਚੜ੍ਹਾ ਲਿਆ ਕਿ ਇਹ ਆਪਣੀ ਔਕਾਤ ਭੁਲ ਕੇ ਪੰਜਾਬੀ ਸ਼੍ਰੋਤਿਆਂ ਅੱਗੇ ਭੱਦੀ ਸ਼ਬਦਾਵਲੀ ਵਾਲੇ ਗੀਤ ਅਤੇ ਵੀਡੀਓ ਪੇਸ਼ ਕਰਨੋਂ ਵੀ ਗੁਰੇਜ਼ ਨਹੀਂ ਕਰਦੇ। ਲਗਦਾ ਇਹਨਾਂ ਦੀ ਧੀ-ਭੈਣ ਜਾਂ ਮਾਂ ਨਹੀਂ ਰਹਿੰਦੀ ਜੋ ਇਸ ਨੂੰ ਇਸ ਦੀਆਂ `ਆਧੁਨਿਕਤਾ` ਦੇ ਨਾਮ `ਤੇ ਕੀਤੀਆਂ ਜਾ ਰਹੀਆਂ ਇਹਨਾਂ `ਕਰਤੂਤਾਂ` ਲਈ ਲਾਹਨਤਾਂ ਪਾ ਸਕੇ।

ਅਜਿਹੇ ਗੀਤਕਾਰਾਂ ਅਤੇ ਗਾਇਕਾਂ ਨੂੰ ਨਸੀਹਤ ਦਿੰਦਿਆ ਕਦੇ ਭਗਵੰਤ ਮਾਨ (Bhagwant mann)ਬਾਈ ਨੇ ਲਿਖਿਆ ਸੀ :

"ਜਦੋਂ ਵਜਦੇ ਸਪੀਕਰਾਂ 'ਚ ਐਹੋ ਜਿਹੇ ਗਾਣੇ, ਕੰਨਾਂ ਵਿਚ ਉਂਗਲਾਂ ਪਾ ਲੰਘਦੇ ਸਿਆਣੇ।
ਮਾਨ ਕਰੇ ਬੇਨਤੀ ਓ ਗੀਤ ਗਾਓ ਚੱਜਦੇ, ਸਸਤੀਆਂ ਸ਼ੋਹਰਤਾਂ ਦੇ ਪਿੱਛੇ ਕਾਹਨੂੰ ਭੱਜਦੇ।
ਸੇਵਾ ਹੋ ਗਈ ਬਥੇਰੀ ਸੱਭਿਆਚਾਰ ਦੀ ਓ ਬੰਦ ਹੁਣ ਕਲਮ ਕਰੋ...
ਹਰ ਕੁੜੀ ਨੂੰ ਮਾਸ਼ੂਕ ਕਹਿਣ ਵਾਲਿਓ ਮਾੜੀ ਮੋਟੀ ਸ਼ਰਮ ਕਰੋ...

ਕ੍ਰਿਪਾ ਕਰਕੇ ਇਸ ਬਾਰੇ ਆਪਣੇ ਵਿਚਾਰ ਜਰੂਰ ਦੇਓ...
ਇਹ ਖਬਰ ਮੈਨੂੰ ਫੇਸਬੁੱਕ ਤੋਂ ਮਿਲੀ,