Monday, 11 July 2016

Punjabi Singer A-Kay Di Kutte Khani

ਗੱਲ ਕਹਿੰਦੀ ਤੂੰ ਮੈਨੂੰ ਮੂੰਹ ਚੋਂ ਕੱਢ, ਮੈਂ ਤੈਨੂੰ ਪਿੰਡ ਤੋਂ ਕਢਵਾਉਣੀ ਆ
Punjabi Singer A-Kay Di Kutte Khani

ਠੀਕ ਉਵੇਂ ਈ ਹਾਲ ਹੋਇਆ ਇੱਕ ਪੰਜਾਬੀ ਸਿੰਗਰ A-Kay ਨਾਲ । ਗਰੂਰ 'ਚ ਆ ਕੇ ਕਹਿ ਤਾਂ ਬਹੁਤ ਕੁਛ ਗਿਆ ਪਰ ਅਰਸ਼ ਤੋਂ ਫ਼ਰਸ਼ ਤੇ ਡਿਗ ਦੇ ਸਮਾਂ ਵੀ ਨੀਂ ਲੱਗਿਆ ।

A-Kay ਵੱਲੋਂ ਕਹੇ ਗਏ ਲਫਜ਼ - ਪਹਿਲੀ ਗੱਲ ਤਾਂ ਮੈਂ Comment ਪੜਦਾ ਹੀ ਨਹੀਂ ਕਿਸੇ ਦਾ, ਕਿਸੇ ਦੀ ਅੈਂਨੀ ਅੌਕਾਤ ਨੀਂ ਕਿ ਮੈਨੂੰ ਕੋਈ ਦੱਸ ਸਕੇ ਕਿ ਕੀ ਕਰਨਾ ਕੀ ਨਹੀਂ ਕਰਨਾ, ਮੈਨੂੰ ਸਿਰਫ ਉਹ ਬੰਦਾ ਦੱਸ ਸਕਦਾ ਕੀ ਕਰਨਾ ਕੀ ਨਹੀਂ ਕਰਨਾ ਜਿਹੜਾ ਆਪ ਇਸ ਫੀਲਡ 'ਚ ਹੋਵੇ ਤੇ ਮੇਰੇ ਤੋ ਵੱਡਾ ਹੋਵੇ ਮੈਂ ਉਹਦੀ ਗੱਲ ਸੁਣੂਗਾ..ਠੀਕ ਆ ਨਾਂ...ਜਿਹੜਾ ਘਰ ਬੈਠ ਕੇ..ਜਿਹੜਾ ਵਿਹਲਾ..ਜਿਹਨੇ 30 ਰੁਪਏ ਦਾ ਨੈੱਟ ਪੈਕ ਪਵਾਇਆ ਸੜਿਆ ਜਾ Comment ਮਾਰਨ ਨੂੰ ਉਹਦਾ ਮੈਨੂੰ Matter ਨੀਂ ਕਰਦਾ ।

ਸਿਆਣੇ ਕਹਿੰਦੇ ਆ ਕਿ ਜਦ ਅਸਮਾਨ 'ਚ ਉੱਡਣਾ ਹੋਵੇ ਤਾਂ ਬਹੁਤ ਧਿਆਨ ਨਾਲ ਉੱਡਣਾ ਪੈਂਦਾ ਏ ਕਿਉਂ ਕਿ ਅਸਮਾਨ 'ਚ ਰੁਕਣ ਲਈ ਕੋਈ ਟਿਕਾਣਾ ਨੀਂ ਹੁੰਦਾ ।

ਇਹ A-Kay ਵਰਗੇ ਤਾਂ Facebook ਵਾਲੇ ਸਿੰਗਰ ਨੇ ਇਹਨਾਂ ਨੇਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਿੱਥੇ ਕਰ ਲੈਣੀ ਏ । ਮੀਡੀਆ ਈ ਇਹਨਾਂ ਨੂੰ ਚੱਕਣ ਵਾਲਾ ਆ ਤੇ ਮੀਡੀਆ ਈ ਹੇਠਾਂ ਸੁੱਟ ਦਿੰਦਾ ਆ ।

"ਚੰਗੇ Time ਅੱਤ ਨਹੀਂਓ ਚੱਕ ਦੇ ਮਾੜੇ ਟੈਮ ਜਿਨ੍ਹਾਂ ਨੇ ਹੰਢਾਏ ਹੁੰਦੇ ਆ"

ਜੋ ਮਿਹਨਤ ਕਰਕੇ ਨਾਮ ਕਮਾ ਚੁੱਕੇ ਨੇਂ ਉਹ ਹਮੇਸ਼ਾ ਚੁੱਪ ਰਹਿੰਦੇ ਨੇ ।

Mobile Version
Gal Kehndi Tu Mainu Mooh Cho Kad, Main Tenu Pind Cho Kadwauni Aa

Theek Ohi Haal Hoya Ik Punjabi Singer A-Kay Naal. Garoor Vich Aa Ke Keh Tan Bahut Kuch Gaya Par Arash To Farsh Te Digg De Sama Bhi Ni Lageya.

A-Kay Wallo Kahe Gaye Lafz - Pehli Gal Tan Main Comment Pad Da Hi Nahi Kise Da, Kise Di Eni Aukaat Nahi Ki Mainu Koi Das Sake Ke Ki Karna Ki Nahi karna, Mainu Sirf Oh Banda Das Sakda Ki Karna Ki Nahi Karna Jehda Aap Is Field Ch Howe Te Mere To Wada Howe Main Ohdi Gal Sunuga, Theek Aa Na...Jehda Ghar Baith Ke,,Jehda Vehla..Jihne 30 Rs Da Net Pack Pawaya Sadeya Ja Comment Maarn Nu Ohda Mainu Matte Nahi Karda.

Syane Kehnde Aa Ki Jad Aasmaan Ch Udna Howe Tan Bahut Dhayan Naal Udna Painda E Kyu Ki Aasmaan Ch Rukan Layi Koi Tikana Nahi Hunda.

Eh A-Kay Warge Tan Facebook Wale Singer Ne Ehna Ne Punjabi Maa Boli Di Sewa Kithe Kar Laini E, Media Hi Ehna Nu Chakan Wala Te Media Hi Hetha Sutt Dinda Aa.

Jo Mehnat Karke Naam Kama Chuke Ne Oh Hamesha Chup Rehnde Ne.

Friday, 12 February 2016

Charkha - History Of Charkha in Punjabi

ਚਰਖਾ (Charkha) ਪੰਜਾਬੀ ਸਭਿਆਚਾਰ ਅਤੇ ਪੰਜਾਬੀ ਵਿਰਸੇ ਦਾ ਇੱਕ ਬਹੁਤ ਸੋਹਣਾ ਅੰਗ ਹੈ । ਇਸ ਦਾ ਸਾਡੀ ਅਮੀਰ ਵਿਰਾਸਤ ਨਾਲ ਵੀ ਬੜਾ ਡੂੰਘਾ ਸੰਬੰਧ ਹੈ । ਚਰਖਾ ਖਾਸ ਕਰਕੇ ਔਰਤਾਂ ਦੇ ਵਰਤਣ ਵਾਲੀ ਚੀਜ਼ ਹੋਣ ਕਰਕੇ ਇਹ ਔਰਤ ਵਰਗ ਦੇ ਬਹੁਤ ਜ਼ਿਆਦਾ ਨੇੜੇ ਰਿਹਾ ਹੈ। ਇਸ ਕਰਕੇ ਚਰਖੇ ਨੂੰ ਇਸ ਗੱਲ ਦਾ ਮਾਣ ਹੈ ਕਿ ਇਹ ਮੁਟਿਆਰਾਂ ਦੇ ਹਰ ਦੁੱਖ ਅਤੇ ਸੁੱਖ ਦਾ ਭਾਈਵਾਲ ਬਣ ਕੇ ਉਨਾਂ ਦੀ ਰਗ ਰਗ ਦਾ ਭੇਤੀ ਬਣ ਕੇ ਵਿਚਰਦਾ ਰਿਹਾ ਹੈ ।

Charkha - Punjabi Virsa

ਇਹ ਕਾਰੀਗਰ ਦੀ ਇੱਕ ਬੜੀ ਸੁਲਝੀ ਹੋਈ ਅਤੇ ਖੂਬਸੂਰਤ ਕਲਾ ਦਾ ਇੱਕ ਅਦੁਭਤ ਨਮੂਨਾ ਹੈ । ਇਸ ਨੂੰ ਬਣਾਉਣ ਲਈ ਕਾਰੀਗਰ ਜਿੱਥੇ ਵਧੀਆ ਕਿਸਮ ਦੀ ਲੱਕੜ ਦੀ ਚੋਣ ਕਰਦਾ ਹੈ ਉਥੇ ਉਹ ਇਸ ਦੇ ਹਾਰ ਸ਼ਿੰਗਾਰ ਲਈ ਸੋਨੇ ਅਤੇ ਚਾਂਦੀ ਰੰਗੀਆਂ ਮੇਖਾਂ ਅਤੇ ਇਸ ਦੇ ਚੱਕਰੇ ਵਿੱਚ ਸ਼ੀਸ਼ੇ ਵੀ ਜੜਿਆ ਕਰਦਾ ਸੀ ਅਤੇ ਇਸ ਨੂੰ ਵੱਖ ਵੱਖ ਰੰਗਾਂ ਦੁਆਰਾ ਰੰਗ ਕਰਕੇ ਰੰਗ ਬਿਰੰਗੀਆਂ ਧਾਰੀਆਂ ਨਾਲ ਸਜਾਇਆ ਕਰਦਾ ਸੀ ਜੋ ਇਸ ਗੀਤ ਦੇ ਬੋਲਾਂ ਤੋਂ ਵੀ ਪੂਰੀ ਤਰਾਂ ਸਪਸ਼ਟ ਹੋ ਜਾਦਾ ਹੈ ਜਿਵੇਂ 
ਕਾਰੀਗਰ ਨੂੰ ਦੇ ਵਧਾਈ, ਜੀਹਨੇ ਰੰਗਲਾ ਚਰਖਾ ਬਣਾਇਆ
ਵਿੱਚ ਸੁਨਿਹਰੀ ਲਾਈਆਂ ਮੇਖਾਂ,ਹੀਰਿਆਂ ਜਵਤ ਜੜਾਇਆ
ਬੀੜੀ ਦੇ ਨਾਲ ਖਹੇ ਦਮਕੜਾ,ਤੱਕਲਾ ਫਿਰੇ ਸਵਾਇਆ
ਕੱਤ ਲੈ ਹਾਣਦੀਏ, ਨੀ ਵਿਆਹ ਭਾਦੋਂ ਦਾ ਆਇਆ
ਚਰਖਾ ਇੱਕ ਤਰਾਂ ਨਾਲ ਘਰੇਲੂ ਉਦਯੋਗ ਦੀ ਸ਼ਿਲਪ ਕਲਾ ਵਿੱਚੋਂ ਉਪਜਿਆ ਹੋਇਆ ਇੱਕ ਖੂਬਸੂਰਤ ਤੋਹਫ਼ਾ ਹੈ। ਜੋ ਇਹ ਵੀ ਦਰਸਾਉਦਾ ਹੈ ਕਿ ਪੰਜਾਬੀ ਆਪਣੇ ਕੰਮ ਵਾਲੀਆ ਚੀਜ਼ਾਂ ਨੂੰ ਵੀ ਆਪਣੇ ਮਨੋਰੰਜਨ ਦਾ ਸਾਧਨ ਬਣਾਉਣ ਵਿੱਚ ਮਾਹਿਰ ਹਨ । ਚਰਖੇ ਤੋਂ ਇਹ ਗੱਲ ਵੀ ਸਾਫ਼ ਜ਼ਾਹਿਰ ਹੁੰਦੀ ਹੈ ਕਿ ਪੰਜਾਬੀ ਲੋਕ ਕਲਾ ਆਪਣੇ ਵਿਸ਼ਾਲ ਦਾਇਰੇ ਵਿੱਚ ਸਾਡੇ ਘਰੇਲੂ ਧੰਦਿਆਂ ਅਤੇ ਲੋਕ ਕਲਾਵਾਂ ਨੂੰ ਲੈਂਦੀ ਮਹਿਸੂਸ ਹੁੰਦੀ ਹੈ । ਚਰਖੇ ਤੇ ਅਨੇਕਾਂ ਤਰਾਂ ਦੇ ਲੋਕ ਗੀਤ,ਬੋਲੀਆਂ,ਟੱਪੇ ਆਦਿ ਤ੍ਰਿਝੰਣ ਬੈਠਦੀਆਂ ਕੁੜੀਆਂ ਨੇ ਆਪ ਮੁਹਾਰੇ ਹੀ ਜੋੜ ਲਏ ਜੋ ਅੱਜ ਵੀ ਲੋਕਾਂ ਦੀ ਜੁਬਾਨ ਤੇ ਤਰੋ ਤਾਜ਼ਾ ਹਨ । 

ਚਰਖੇ ਦੀ ਹੋਂਦ ਵੀ ਮਨੁੱਖ ਨੇ ਆਪਣੀ ਲੋੜਾਂ ਦੀ ਪੂਰਤੀ ਨੂੰ ਪੂਰਾ ਕਰਨ ਲਈ ਹੀ ਕੀਤੀ ਹੈ । ਪਹਿਲੇ ਸਮਿਆਂ ਵਿੱਚ ਜਦੋਂ ਮਸ਼ੀਨਰੀ ਦੇ ਯੁੱਗ ਦੀ ਸ਼ੁਰੂਆਤ ਨਹੀਂ ਹੋਈ ਸੀ ਉਦੋਂ ਕੱਪੜਾ ਤਿਆਰ ਕਰਨ ਲਈ ਚਰਖੇ ਦੀ ਵਰਤੋਂ ਕੀਤੀ ਜਾਂਦੀ ਸੀ। ਸੁਆਣੀਆਂ ਚੁਗੇ ਹੋਏ ਰੂੰ ਨੂੰ ਵੇਲਣੇ ਵਿੱਚ ਪਿੰਜ ਕੇ ਕਾਨ੍ਹੇ ਦੀ ਤੀਲ ਨਾਲ ਇਸ ਦੀਆਂ ਪੂਣੀਆਂ ਵੱਟਿਆ ਕਰਦੀਆਂ ਸਨ । ਜੇ ਕਿਤੇ ਕਿਸੇ ਆਦਮੀ ਨੂੰ ਕੁੜੀਆਂ ਨੇ ਪੂਣੀ ਵੱਟਦੇ ਦੇਖ ਲੈਣਾ ਤਾਂ ਇਹ ਬੋਲੀ ਕੱਸਿਆ ਕਰਦੀਆਂ ਸਨ 
ਧੇਲੀ ਦਾ ਮੈਂ ਰੂੰ ਕਰਾਇਆ ਉਹ ਵੀ ਚੜ ਗਿਆ ਛੱਤੇ,
ਵੇਖੋ ਨੀ ਮੇਰੇ ਹਾਣ ਦੀਔ ਮੇਰਾ ਜੇਠ ਪੂਣੀਆਂ ਵੱਟੇ।
ਪੂਣੀਆਂ ਬਣਾਉਣ ਤੋਂ ਬਾਅਦ ਇਸ ਨੂੰ ਕੱਤਣ ਲਈ ਸੁਆਣੀਆਂ ਆਪਣਾ ਕੰਮ ਧੰਦਾ ਨਬੇੜ ਕੇ ਚਰਖਾ ਡਾਹ ਲਿਆ ਕਰਦੀਆਂ ਸਨ ਅਤੇ ਰਾਤ ਦੇਰ ਤੱਕ ਕੱਤਿਆ ਕਰਦੀਆਂ ਸਨ । ਕਈ ਵਾਰ ਕਈ ਸੱਸਾਂ ਨੇ ਆਪਣੀਆਂ ਨੂੰਹਾਂ ਨੂੰ ਹੁਕਮ ਚਾੜ੍ਹ ਦੇਣਾ ਕਿ ਇਨਾਂ ਰੂੰ ਕੱਤ ਕੇ ਫਿਰ ਹੀ ਸੌਣਾ ਹੈ। ਸਿਆਣੀ ਉਮਰ ਦੀਆਂ ਔਰਤਾਂ ਚਰਖੇ ਨਾਲ ਆਪਣਾ ਸਮਾਂ ਵੀ ਵਧੀਆ ਢੰਗ ਨਾਲ ਬਤੀਤ ਕਰ ਲਿਆ ਕਰਦੀਆਂ ਸਨ । ਸੋ ਪੂਣੀਆਂ ਨੂੰ ਕੱਤ ਕੇ ਗਲੋਟੇ ਕੀਤੇ ਜਾਂਦੇ ਸੀ ਅਤੇ ਅਟੇਰਨੇ ਦੀ ਮਦਦ ਨਾਲ ਗਲੋਟੇ ਨੂੰ ਲੱਛਿਆਂ ਦਾ ਰੂਪ ਦੇ ਕੇ ਇਨਾਂ ਤੋਂ ਸੂਤ ਤਿਆਰ ਕਰ ਲਿਆ ਜਾਂਦਾ ਸੀ । ਇਸੇ ਸੂਤ ਤੋਂ ਹੀ ਦਰੀਆਂ,ਖੇਸ,ਚਾਦਰਾਂ ਅਤੇ ਪਹਿਨਣ ਲਈ ਖੱਦਰ ਆਦਿ ਬਣਾਇਆ ਜਾਦਾ ਸੀ । 

ਜਿੱਥੇ ਬਹਿ ਕੇ ਚਰਖਾ ਕੱਤਿਆ ਜਾਂਦਾ ਸੀ ਉਸ ਜਗਾ੍ਹ ਨੂੰ ਤ੍ਰਿਝੰਣ ਕਿਹਾ ਜਾਂਦਾ ਸੀ । ਤ੍ਰਿਝੰਣ ਵਿੱਚ ਬਹਿ ਕੇ ਕੁੜੀਆਂ ਨਾਲੇ ਚਰਖਾ ਕੱਤਿਆ ਕਰਦੀਆਂ ਸਨ ਅਤੇ ਨਾਲ ਹੀ ਹੋਰ ਕੰਮ ਜਿਵੇਂ ਕਢਾਈ ਬੁਣਾਈ ਦਾ ਕੰਮ ਅਤੇ ਗੀਤ ਬੋਲੀਆਂ ਆਦਿ ਗਾਇਆ ਕਰਦੀਆਂ ਸਨ । 
ਬੇੜੀ ਦਾ ਪੂਰ ਤ੍ਰਿਝੰਣ ਦੀ ਕੁੜੀਆਂ ਸਬੱਬ ਨਾਲ ਹੋਣ ਕੱਠੀਆਂ
ਨੀ ਮੈਂ ਕੱਤਾਂ ਪੀਤਾਂ ਨਾਲ, ਚਰਖਾ ਚੰਨਣ ਦਾ ।
ਬਜਾਰ ਵਿਕੇਂਦੀ ਬਰਫ਼ੀ,ਮੈਨੂੰ ਲੈ ਦੇ ਨਿੱਕੀ ਜਿਹੀ ਚਰਖੀ
ਦੁੱਖਾਂ ਦੀਆਂ ਪੂਣੀਆਂ ਕੱਤਾਂ
ਸਹੁਰੇ ਆਈਆਂ ਕੁੜੀਆਂ ਜਦੋਂ ਤ੍ਰਿਝੰਣ ਵਿੱਚ ਚਰਖਾ ਕੱਤਦੀਆਂ ਕੱਤਦੀਆਂ ਭਾਵੁਕ ਹੋ ਜਾਇਆ ਕਰਦੀਆਂ ਸਨ ਤਾਂ ਇਹ ਬੋਲ ਆਪ ਮੁਹਾਰੇ ਉਨ੍ਹਾਂ ਦੇ ਮੂਹੋਂ ਨਿਕਲ ਜਾਇਆ ਕਰਦੇ ਸਨ… 
ਮਾਂ ਮੇਰੀ ਨੇ ਚਰਖਾ ਦਿੱਤਾ ਵਿੱਚ ਸੋਨੇ ਦੀਆਂ ਮੇਖਾਂ,
ਮਾਂ ਤੈਨੂੰ ਯਾਦ ਕਰਾਂ,ਜਦ ਚਰਖੇ ਵਲ ਦੇਖਾਂ।
ਕਿਉ ਕਿ ਦਿੱਤੇ ਜਾਣ ਵਾਲੇ ਦਾਜ ਵਿੱਚ ਸੰਦੂਕ ਵਾਂਗ ਚਰਖਾ ਵੀ ਇਕ ਮੁੱਖ ਚੀਜ਼ ਹੁੰਦੀ ਸੀ । ਗਲ ਕੀ ਚਰਖੇ ਤੋਂ ਬਿਨਾਂ ਦਾਜ ਨੁੰ ਅਧੂਰਾ ਗਿਣਿਆ ਜਾਂਦਾ ਸੀ, ਅਤੇ ਕਿਹਾ ਜਾਂਦਾ ਸੀ ਕਿ ਇਸ ਦੀ ਮਾਂ ਨੇ ਇਸ ਨੂੰ ਚਰਖਾ ਕੱਤਣਾ ਵੀ ਨਹੀਂ ਸਿਖਾਇਆ ਜਿਹੜਾ ਇਹ ਆਪਣੇ ਦਾਜ ਵਿੱਚ ਚਰਖਾ ਨੀ ਲੈ ਕੇ ਆਈ ।

ਮੁਟਿਆਰ ਆਪਣੇ ਜੀਵਨ ਸਾਥੀ ਨੂੰ ਚਰਖਾ ਕੱਤਦੇ ਸਮੇਂ ਕਈ ਵਾਰ ਚੇਤੇ ਕਰਦਿਆਂ ਆਪਣੀ ਪ੍ਰੀਤ ਦੀ ਡੋਰੀ ਨੂੰ ਚਰਖੇ ਦੇ ਤੱਕਲੇ ਨਾਲ ਜੋੜ ਕੇ ਬੈਠ ਜਾਂਦੀ ਹੈ
ਸੁਣ ਚਰਖੇ ਦੀ ਮਿੱਠੀ ਮਿੱਠੀ ਘੂਕ,
ਮਾਹੀਆ ਮੈਨੂੰ ਯਾਦ ਆਂਵਦਾ ।
ਅਤੇ ਜਦੋਂ ਕਦੇ ਕੱਤਦਿਆਂ ਕੱਤਦਿਆਂ ਉਸਦਾ ਤੰਦ ਟੁੱਟ ਜਾਂਦਾ ਹੈ ਤਾਂ ਉਸਦੀ ਯਾਦਾਂ ਲੜੀ ਵੀ ਟੁੱਟ ਜਾਂਦੀ ਹੈ ਅਤੇ ਮੁਟਿਆਰ ਉਦਾਸ ਹੋ ਜਾਦੀ ਹੈ । ਚਰਖੇ ਦੀ ਘੂਕ ਨੂੰ ਸੂਫ਼ੀ ਲੋਕਾਂ ਨੇ ਵੀ ਬੜੀ ਸੰਜੀਦਗੀ ਨਾਲ ਲਿਆ ਹੈ ਅਤੇ ਬਹੁਤ ਸਾਰੀਆਂ ਕਵਾਲੀਆਂ ਕਾਫੀਆਂ ਵਿੱਚ ਚਰਖੇ ਦੀ ਘੂਕ ਦਾ ਜ਼ਿਕਰ ਆਉਦਾਂ ਹੈ । ਸੂਫ਼ੀ ਲੋਕ ਚਰਖੇ ਦੀ ਘੂਕ ਨੂੰ ਮਹਿਬੂਬ ਨਾਲ ਜੋੜ ਕੇ ਵੇਖਿਆ ਕਰਦੇ ਸਨ ਅਤੇ ਇਸ ਤਰਾਂ ਆਪਣੇ ਮਹਿਬੂਬ ਦੀ ਯਾਦ ਵਿੱਚ ਗਾਉਂਦੇ ਸਨ 
ਚਰਖੇ ਦੇ ਹਰ ਗੇੜੇ ਯਾਦ ਆਵੇਂ ਤੂੰ ਸੱਜਣਾ
ਘੁੰਮ ਚਰਖੜਿਆ ਘੁੰਮ ਵੇ ਤੈਨੂੰ ਕੱਤਣ ਵਾਲੀ ਜੀਵੇ
ਉਹਦੀ ਯਾਦ ਵਿੱਚ ਕੱਤਦੀ ਰਹੀ ਹਰ ਦਮ
ਤੇ ਖੌਰੇ ਕਿਹੜੀ  ਤੰਦ ਮਨਜ਼ੂਰ ਹੋਵੇ ।
ਅੱਜ ਜ਼ਮਾਨਾ ਬੜੀ ਤੇਜੀ ਨਾਲ ਬਦਲ ਰਿਹਾ ਹੈ ਅਤੇ ਹਰ ਚੀਜ਼ ਜੋ ਕਦੇ ਸਾਡੇ ਅੰਗ ਸੰਗ ਹੁੰਦੀ ਸੀ ਉਹ ਸਾਡੇ ਤੋਂ ਕੋਹਾਂ ਦੂਰ ਜਾ ਰਹੀ ਹੈ ਜਾਂ ਚਲੇ ਗਈ ਹੈ ਇਸੇ ਤਰਾਂ ਹੀ ਚਰਖਾ ਵੀ ਹੁਣ ਬੀਤੇ ਹੋਏ ਕੱਲ ਦੀ ਗਲ ਬਣ ਕੇ ਰਹਿ ਗਿਆ ਹੈ । ਅੱਜ ਮੁਟਿਆਰਾਂ ਨੇ ਚਰਖੇ ਤੇ ਤ੍ਰਿਝੰਣ ਦੀ ਜਗਾ੍ਹ ਤੇ ਕੰਪਿਊਟਰ ਇੰਟਰਨੈੱਟ ਕੈਫੇ ਜਾਂ ਬਿਊਟੀ ਪਾਰਲਰ ਤੇ ਹੋਰ ਕਈ ਨਵੇਂ ਰੁਝੇਵੇਂ ਸਹੇੜ ਲਏ ਹਨ ਅਤੇ ਚਰਖਾ ਵਿਚਾਰਾ ਬਹੁਤਿਆਂ ਘਰਾਂ ਵਿੱਚ ਲੱਭਦਾ ਹੀ ਨਹੀਂ ਜੇ ਕਿਤੇ ਮਿਲਦਾ ਵੀ ਹੈ ਤਾਂ ਉਹ ਵੀ ਕਿਸੇ ਖੂੰਜੇ ਖਰਲੇ ਧੂੜ ਮਿੱਟੀ ਨਾਲ ਭਰਿਆ ਮਿਲੇਗਾ ਅਤੇ ਕਈ ਤਰਾਂ ਦੇ ਸਵਾਲ ਸਾਨੂੰ ਕਰਦਾ ਹੋਇਆ ਹੁਬਕੀ ਰੋ ਪੈਂਦਾ ਹੈ 
ਤੀਆਂ ਅਤੇ ਤ੍ਰਿਝੰਣ ਆਪਾਂ ਭੁੱਲ ਗਏ ਆਂ
ਵੈਸਰਟਨ ਵਾਲੇ ਵਿਰਸੇ ਉੱਤੇ ਡੁੱਲ ਗਏ ਆਂ
ਕੋਈ ਨਾ ਸਾਨੂੰ ਜਾਣੇ ਸੱਭਿਆਚਾਰ ਬਿਨਾਂ
ਚਰਖਾ ਰੋਂਦਾ ਵੇਖਿਆ ਮੈਂ ਮੁਟਿਆਰ ਬਿਨਾਂ

Saturday, 24 October 2015

Amway India to Organize Free Health Checkup Camp in Bathinda

Bathinda: Amway India will undertake mega health camp in Bathinda. The health camp, scheduled on October 28th, 2015 at Bathinda city.

Amway India to Organize Free Health Checkup Camp in Bathinda

Amway India ਬਠਿੰਡਾ ਦੇ ਵਿੱਚ October 28th, 2015 ਨੂੰ ਮੁਫਤ ਹੈਲਥ ਚੈਕਅੱਪ ਕੈਂਪ ਲਗਾ ਰਹੀ ਹੈ | ਜੋ ਕੋਈ ਵੀ ਆਪਣਾ ਜਾਂ ਆਪਣੇ ਪਰਿਵਾਰਕ ਮੈਂਬਰ ਦਾ ਹੈਲਥ ਚੈੱਕਅੱਪ ਕਰਵਾਉਣਾ ਚਾਹੁੰਦਾ ਹੈ ਉਹ ਹੇਠਾਂ ਦਿੱਤਾ ਗਿਆ Form ਭਰ ਸਕਦਾ ਹੈ | Amway ਦੁਨੀਆਂ ਭਰ ਵਿੱਚ ਆਪਣੇ Quality Products ਕਰਕੇ ਮਸ਼ਹੂਰ ਹੈ | ਇਹਨਾਂ ਦੇ India ਵਿੱਚ 140+ Products ਵਿਕ ਰਹੇ ਹਨ | ਤੁਸੀਂ ਹੇਠਾਂ ਦਿੱਤੇ ਗਏ ਨੰਬਰ ਤੋਂ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ:

Time: 10 AM to 5 PM

Gagan Masoun - +91-94645-35802

Gurpreet Singh - +91-90418-38229

Products By Categories: Health, Beauty, Home Care, Gifts, Fragrances etc.

Saturday, 17 October 2015

Ik Teer Kayi Nishane - Kotkapura Kand Police Firing Videos and Photos

ਮਨਦੀਪ ਖੁਰਮੀ ਹਿੰਮਤਪੁਰਾ: ਦੋ ਮੁੰਡੇ ਮਰਵਾ ਲਏ, ਹਜਾਰਾਂ ਦੇ ਮੌਰ ਸੇਕੇ ਗਏ। ਪਰਦੇ ਪਿੱਛੋਂ ਵੱਜੇ ਤੁਣਕੇ ਨਾਲ ਜੱਥੇਦਾਰਾਂ ਵੱਲੋਂ ਇੱਕ ਹੋਰ ਹੁਕਮਨਾਮੇ 'ਤੇ ਦਸਤਖਤ ਕਰ ਦਿੱਤੇ ਗਏ। ਹਰ ਵਾਰ ਦੀ ਤਰ੍ਹਾਂ ਲੋਕ ਫਿਰ ਹਾਰ ਗਏ ਕਿਉਂਕਿ ਬੇਅਦਬੀ ਮਾਮਲੇ ਕਾਰਨ ਸੂਰਤ ਸਿੰਘ ਖਾਲਸਾ ਦਾ ਸੰਘਰਸ਼ ਭੁਲਾ ਦਿੱਤਾ, ਕਿਸਾਨ ਅੰਦੋਲਨ ਨਾਲੋਂ ਲੋਕਾਂ ਨੂੰ ਤੋਡ਼ ਦਿੱਤਾ, ਚਿੱਟੀ ਮੱਖੀ ਭੁੱਲ ਗਈ, ਆਨੇ ਬਹਾਨੇ ਮੰਗਲ ਸਿਉਂ ਵੀ ਚੰਦੂਮਾਜਰੇ ਨੇ ਨਿਰਦੋਸ਼ ਬਣਾਤਾ। ਹੁਣ ਸ਼ੁਰੂ ਹੋਵੇਗਾ ਰੇਲਾਂ ਰੋਕਣ ਵਾਲੇ ਕਿਸਾਨਾਂ 'ਤੇ ਕੇਸਾਂ ਦਾ ਸਿਲਸਿਲਾ...।ਪਰ ਅਸੀਂ ਇਹਨਾਂ ਧਰਨਿਆਂ ਕਾਰਨ ਹੀ ਐਨੇ ਕੁ ਥੱਕ ਚੁੱਕੇ ਹੋਵਾਂਗੇ ਕਿ ਕਿਸਾਨਾਂ ਮਜ਼ਦੂਰਾਂ ਦੀ ਹਾਲ ਪਾਹਰਿਆ ਦਾ ਸਾਡੇ 'ਤੇ ਕੋਈ ਅਸਰ ਨਹੀਂ ਹੋਵੇਗਾ। ਸਵਾਲ ਇਹ ਵੀ ਹੈ ਕਿ ਕੀ ਅਸੀਂ ਰਲ ਮਿਲ ਕੇ ਫੇਰ ਰੋਟੀ ਨਾਲ ਜੁਡ਼ੇ ਮਸਲਿਆਂ ਲਈ ਵੀ ਨਾਅਰੇ ਮਾਰਾਂਗੇ ਜਾਂ ਫਿਰ ਹੋਰਨਾਂ ਦੀ ਕੁਰਸੀ ਦੀ ਸਥਿਰਤਾ ਲਈ ਹੀ ਕੁਰਬਾਨ ਹੁੰਦੇ ਰਹਾਂਗੇ ?

Kotkapura Kand Police Firing Videos and Photos from Behbal Kalan on 14th Oct 2015

ਪਰ ਸਾਨੂੰ ਐਨਾ ਕੁ ਵੱਡਾ ਰੁਝੇਵਾਂ ਦੇ ਦਿੱਤਾ ਗਿਆ ਹੈ ਕਿ ਅਸੀਂ ਨਰਮੇ ਦੀ ਤਬਾਹੀ ਭੁੱਲ ਕੇ ਝੋਨੇ ਦੀ ਫਸਲ ਮਨਮਰਜ਼ੀ ਨਾਲ ਖਰੀਦਣ ਲਈ ਸਰਕਾਰ ਨੂੰ ਖੁਦ ਥਾਪੀ ਦੇ ਦਿੱਤੀ।..... ਬੇਅਦਬੀ ਦੇ ਦੁੱਖ ਦੇ ਨਾਲ ਨਾਲ ਇਹਨਾਂ ਗੱਲਾਂ ਦਾ ਦੁੱਖ ਵੀ ਰਹੇਗਾ ਕਿ ਕੁਰਸੀ ਦੇ ਚਾਰੇ ਪਾਵੇ ਸਾਡੇ ਦਿਮਾਗਾਂ 'ਤੇ ਹੀ ਨਹੀਂ ਸਗੋਂ ਸਾਡੇ ਦੋਵੇਂ ਹੱਥਾਂ ਤੇ ਦੋਵੇਂ ਪੈਰਾਂ 'ਤੇ ਵੀ ਡਹਿ ਗਏ ਹਨ।

(ਦੋ ਦਿਨ ਬਲੱਡ 'ਪਲੈਸ਼ਰ'' ਵਧਾਈ ਰੱਖਣ ਤੋਂ ਬਾਅਦ ਆਖਰੀ ਮਗਜਮਾਰੀ)

Mobile Version
Mandeep Khurmi Himmatpura: 2 Munde Marwa Laye, Hazaran De Maur Seke Gaye. Parde Pichon Waje Tunke Naal Jathedaran Wallon Ik Hor Hukamname Te Signature Kar Dite Gaye/ Har War Di Tarah Lok Fer Haar Gaye Kyu Ki Beadbi Mamle Karan Surat Singh Khalsa Da Struggle Bhula Dita, Kisan Andolan Nalo Lokan Nu Tod Dita, Chitti Makhi Bhul Gayi, Aane Bahane Mangal Singh Bhi Chandumajre Ne Nirdosh Bna Dita. Hun Shuru Howega Rail'an Rokan Wale Kisana Te Case'an Da Silsila. Par Asin Ehna Dharneya Karan Hi Aine Ku Thak Chuke Howage Ki Kisana Majdooran Di Haal Pahreya Da Sade Te Koi Asar Nahi Howega. Sawal Eh Bhi Hai Ki Asin Ral Mil Ke Roti Nal Jude Masleyan Layi Bhi Naare Marage Ya Fer Horna Di Kursi Di Sathirta Layi Hi Qurban Hunde Rahage?

Par Sanu Aina Ku Wada Rujhewa De Dita Gaya Hai Ki Asin Narme Di Tabahi Bhul Ke Jhone Di Fasal Manmarji Naal Kharidan Layi Sarkar Nu Khud Thaapi De Diti. Beadabi De Dukh De Naal Naal Ehna Gallan Da Dukh Bhi Rahega Ki Kursi De Chare Pawe Te Nahi Sagon Sade Dowe Hathan Te Dowe Pairan Te Bhi Deh Gaye Han.

Kotkapura Kand Police Firing Videos and Photos from Behbal Kalan on 14th Oct 2015



Thursday, 15 October 2015

Sikh vs Punjab Sarkar - Beadbi Of Guru Granth Sahib Ji

Sikh vs Punjab Sarkar - Beadbi Of Guru Granth Sahib Ji
ਸਿੱਖਾਂ ਨੂੰ ਦੇਖ ਕੇ ਏਸ ਮੁਲਕ ਦੀਆਂ ਗੋਲੀਆਂ ਨੂੰ ਚਾਅ ਕਿਓਂ ਚੜ ਜਾਂਦਾ ? 
ਸੌਦਾ ਸਾਧ ਦੇ ਚੇਲਿਆਂ ਨੇ 3 ਦਿਨ ਜਾਮ ਲਾਈ ਰੱਖਿਆ ਓਦੋ ਗੋਲੀ ਕਿਓਂ ਨਹੀ ਚੱਲੀ ?
ਰਾਮਾਨੰਦ ਸਾਧ ਦੇ ਚੇਲਿਆਂ ਨੇ ਸਾਰਾ ਪੰਜਾਬ ਫੂਕ ਸੁੱਟਿਆ ਉਦੋ ਗੋਲੀ ਕਿਓਂ ਨਹੀ ਚੱਲੀ ?
ਲੁਧਿਆਣੇ ਬਿਹਾਰੀਆਂ ਨੇ ਪੁਲਿਸ ਮੂਹਰੇ ਭਜਾ ਲਈ ਉਦੋੰ ਗੋਲ਼ੀ ਕਿਓਂ ਨਹੀਂ ਚਲੀ ? 
ਜਦ ਭਾਈ ਰਾਜੋਆਣਾ ਦੀ ਫਾਂਸੀ ਮੁਆਫੀ ਵੇਲੇ ਗੁਰਦਸਪੂਰ 'ਚ ਹਿੰਦੁਆਂ ਨੇ ਸ਼ਰੇਆਮ ਬਾਜਾਰ ਵਿਚ ਦਸਤਾਰ ਨੂੰ ਅੱਗ ਲਾਈ ਉਦੋੰ ਗੋਲੀ ਕਿਓਂ ਨਹੀਂ ਚਲੀ ? 
ਸ਼ਿਵ ਸੈਨਾ ਜਾਂ RSS ਵਾਲ਼ੇ ਨਿੱਤ ਜਿਉੰਦੇ ਬੰਦੇ ਫੂਕੀ ਜਾਂਦੇ ਆ ਉਸ ਸਮੇ ਕਿਓਂ ਗੋਲੀ ਨਹੀ ਚਲਦੀ ?
ਸਿੱਖਾਂ ਨੂੰ 2 ਦਿਨ ਵੀ ਨਹੀ ਸੀ ਹੋਏ ਸਿਰਫ ਧਰਨੇ ਤੇ ਬੈਠਿਆਂ ਨੂੰ ਹੀ ਗੋਲੀਆਂ ਮਾਰ ਦਿੱਤੀਆਂ ?
ਦੱਸੋ ਕੀ ਏਸ ਮੁਲਕ ਦੀਆਂ ਗੋਲੀਆ ਸਿਰਫ ਸਿੱਖਾਂ ਲਈ ਹੀ ਬਣੀਆਂ ਨੇ ?

ਟਾਈਮ ਵੀ ਤੁਹਾਡਾ, ਵਹਿਮ ਵੀ ਤੁਹਾਡਾ
~ਕੱਡਾਗੇ ਜਰੂਰ~

Mobile Version
Sikhan Nu Dekh Ke Es Mulak Diyan Goliyan Nu Chaa Kyu Char Janda?
Sauda Saadh De Cheleyan Ne 3 Din Jaam Layi Rakheya Odon Goli Kyu Nahi Chali?
Ramanand Sadh De Cheleyan Ne Sara Punjab Fook Sutteya Odon Goli Kyu Nahi Chali?
Ludhiane Biharian Ne Police Moohre Bhja Layi Odon Goli Kyu Nahi Chali?
Jad Bhai Rajoane Di Fansi Muafi Vele Gurdaspur Ch Hindu'an Ne Shareaam Bazar Vich Dastar Nu Agg Layi Odon Goli Kyu Nahi Chali?
Shiv Saina ya RSS Wale Nitt Jeunde Bande Fooki Jande Aa Us Time Goli Kyu Nahi Chaldi?
Sikhan Nu 2 Din Bhi Nahi C Hoye Sirf Dharne Te Baitheyan Nu Hi Golian Maar Ditian.
Sikhan Nu Dekh Ke Es Mulak Diyan Goliyan Sirf Sikhan Layi Hi Banian Ne?

Time Bhi Tuhada, Veham Bhi Tuhada
~Kadage Zarur~

Thursday, 10 September 2015

A Short Story Of My (Gagan Masoun) Life

Gagan Masoun With Harbans Singh Dhillon
Gagan Masoun With Harbans Singh Dhillon (A Pencil Sketch Artist)
ਕਹਿਣ ਨੂੰ ਤਾਂ ਕੁਛ ਵੀ ਨਹੀਂ ਹੈ, ਬੱਸ ਇੱਕ ਆਮ ਇਨਸਾਨ ਹਾਂ,
ਲਿਖਣ ਦਾ ਸ਼ੌਂਕ ਪਾਲ ਰੱਖਿਆ ਹੈ, ਜਦੋਂ ਮਨ ਕਰਦਾ ਲਿਖ ਲਈਦਾ,
ਦੇਰ ਰਾਤ ਤੱਕ ਜਾਗਦਾ ਰਹਿਣਾ, ਸਵੇਰੇ ਲੇਟ ਉੱਠੀਦਾ,
ਆਪਣੇ ਵਿੱਚ ਮਸਤ ਰਹੀ ਦਾ,
ਮਨ ਵਿੱਚ ਕੋਈ ਇੱਛਾ ਨਹੀਂ ਜਾਗਦੀ.... ਹੋਰ ਕੀ ਲਿਖਾਂ.....!

Mobile Version
Kehn Nu Tan Kuch Bhi Nahi Hai, Bas Ik Aam Insan Han,
Likhan Da Shaunk Paal Rakheya Hai, Jadon Man Karda Likh Layi Da,
Der Raat Tak Jagda Rehna, Savere Late Uthi Da,
Apne Vich Mast Rahi Da,
Man Vich Koi Icha Nahi Jaagdi, Hor Ki Likhan....!

Friday, 14 August 2015

Kudiyan, Chalakian Te Kuwarapan (Virginity)

Kudiyan, Chalakian Te Kuwarapan (Virginity)
ਹਰ ਕਿਸੇ ਕੁੜੀ ਨੂੰ ਆਜ਼ਾਦੀ ਹੈ ਆਪਣੇ ਤਰੀਕੇ ਨਾਲ ਜ਼ਿੰਦਗੀ ਜਿਉਣ ਦੀ, ਪਰ ਤਰੀਕਾ ਜੇ ਘਟੀਆ ਤੇ ਗਿਰੇ ਹੋਏ ਪੱਧਰ ਦਾ ਹੋ ਜਾਵੇ ਤਾਂ ਫਿਰ ਜਿਉਣਾ ਕੋਈ ਜਿਉਣਾ ਨਹੀਂ ਰਹਿ ਜਾਂਦਾ...ਮੁੰਡਿਆਂ ਉੱਤੇ ਤਾਂ ਹਵਸ ਦੇ, ਸਰੀਰ ਦੀ ਭੁੱਖ ਦੇ, ਬਲਾਤਕਾਰ ਦੇ, ਬਨਾਉਟੀ ਪਿਆਰ ਦੇ ਆਦਿ ਇਲਜ਼ਾਮ ਤਾਂ ਲੱਗਦੇ ਹੀ ਆਏ ਨੇ, ਪਰ ਜੇ ਮੈਂ ਇਸੇ ਕਤਾਰ ਵਿੱਚ ਕਈ ਕੁੜੀਆਂ ਨੂੰ ਖੜੀਆਂ ਕਰ ਦੇਵਾਂ ਤਾਂ ਓਹਨਾਂ ਨੂੰ ਚੰਗਾ ਨਹੀਂ ਲੱਗਣਾ, ਕਿਉਂਕਿ ਸੱਚਾਈ ਇਹ ਹੈ ਤੇ ਓਹ ਇਸ ਤੋਂ ਭੱਜਦੀਆਂ ਰਹੀਆਂ ਨੇ ''ਅਬਲਾ ਨਾਰੀ'' ਹੋਣ ਦਾ ਸਹਾਰਾ ਲੈ ਕੇ.

Har Kise Kudi Nu Azadi Hai Apne Tareeke Naal Zindgi Jeon Di, Par Tarika Je Ghatian Te Gire Hoye Padhar Da Ho Jawe Tan Fer Jeona Koi Jeona Nahi Reh Janda, Mundeya Upar Hawas De Sarir Di Bhukh De, Rape De, Duplicate Pyar De Ilzaam Tan Lagde Hi Aye Ne, Par Je Main Ise Line Vich Kayi Kudiyan Nu Khadian Kar Dewa Tan Ohna Nu Changa Nahi Lagna, Kyu Ki Sachai Eh Hai Te Oh Is To Bhaj Diyan Rahian Ne "Abla Naari" Hon Da Sahara Lai Ke.

ਬਹੁਤ ਸਾਰੇ ਮਾਪੇ, ਆਪਣੀਆਂ ਕੁੜੀਆਂ ਨੂੰ ਚੰਡੀਗੜ ਭੇਜਦੇ ਨੇ ਪੜਨ ਵਾਸਤੇ, ਜਾਂ ਫਿਰ ਕਿਸੇ ਨੌਕਰੀ ਲਈ, ਓਥੇ ਜਾ ਕੇ ਕਈ ਕੁੜੀਆਂ ਦਾ ''Living Level'' ਇੰਨਾ Down ਹੋ ਜਾਂਦਾ ਹੈ ਕੇ ਓਹਨਾਂ ਦੇ Personal Purses ਵਿਚੋਂ Condoms ਜਾਂ ਫ਼ਿਰ Pregnancy Pills ਮਿਲਣ ਲੱਗ ਜਾਂਦੀਆਂ ਨੇ, ਜਿਹਨਾਂ ਨੂੰ ਹਰ ਇੱਕ ਦਿਨ ਛੱਡਕੇ Use ਕੀਤਾ ਜਾਂਦਾ ਹੈ |

Bahut Sare Mape, Apnia Kudian Nu Chandigarh Bhejde Ne Padn Waste Ya Fer Kise Naukri Layi, Othe Ja Ke Kayi Kudiyan Da "Living Level" Ena Down Ho Janda Hai Ohnda De Personal Purses Vicho Condoms Ja Fer Pregnancy Pills Miln Lag Jandia Ne, Jihna Nu Har Ik Din Chad Ke use Kita Janda Hai.

ਹੋ ਸਕਦਾ ਹੈ ਕਈ ਕੁੜੀਆਂ ਦੇ ਘਰ ਵਾਲਿਆਂ ਦੀ Financially Situation ਠੀਕ ਨਾਂ ਹੋਵੇ ਤੇ ਓਹ ਜੋ ਸੁਪਨੇ ਜਾਂ ਇਛਾਵਾਂ ਪਾਲੀ ਬੈਠੀਆਂ ਨੇ ਓਹਨਾਂ ਦੀ ਪੂਰਤੀ ਨਾਂ ਹੋ ਹੁੰਦੀ ਹੋਵੇ, ਪਰ ਐਸ ਸਭ ਲਈ ਜੇ ਤੁਸੀਂ ਅਮੀਰ ਮੁੰਡਿਆਂ ਦੇ ਫੋਨ ਨੰਬਰ ਨਾਲ ਦੀਆਂ ਕੁੜੀਆਂ ਜਾਂ ਦੁਕਾਨਾਂ ਵਾਲਿਆਂ ਤੋਂ ਮੰਗੋਗੇ ਚੰਡੀਗੜ ਜਾ ਕੇ ਤਾਂ ਫ਼ਿਰ ਤੁਸੀਂ ਕਿਥੇ ਖੜੇ ਹੋ ਇਹ ਜਾਣਦੇ ਹੀ ਹੋ |

Ho Sakda Hai Kayi Kudian De Ghar Waleyan Di Financially Situation Theek Na Howe Te Oh Jo Supne Ya Wishes Paali Baithian Ne Ohna Di Poorti Na Hundi Howe, Pas Ais Sabh Layi Je Tusi Ameer Mundeya Phone Number Naal Diyan Kudian Ya Shopes Waleyan To Mango Ge Chandigarh Vich Ja Ke Tan Fer Tusi Kithe Khade Ho Eh Jande Hi Ho.

ਮਹਿੰਗੇ ਕੱਪੜੇ, ਮੋਬਾਇਲ, ਲੈਪਟੋਪ, ਘੁੰਮਣ ਫਿਰਨ ਲਈ ਅਮੀਰ ਮੁੰਡਿਆਂ ਨਾਲ ਹਰ ਰਾਤ ਸੋ ਜਾਣਾ, ਜਾਂ ਓਹਨਾਂ ਨੂੰ ਕਹਿ ਦੇਣਾ ਕੇ ''ਮਹੀਨੇ ਦੇ Rs 40000 ਦੇਦਿਆ ਕਰੋ, ਜੋ ਮਰਜ਼ੀ ਕਰੋ'' ਤਾਂ ਇਥੇ ਤੁਹਾਡੀ ਕੀਮਤ ਮੋਬਾਇਲ ਨਾਲੋਂ ਵੀ ਕਿੰਨੀ ਘੱਟ ਹੈ, ਅੰਦਾਜ਼ਾ ਲਗਾ ਸਕਦੇ ਹੋ |

Mehnge Kapde, Mobile, Laptop, Ghuman Firn Layi Ameer Mundeya Naal Har Raat So Jana, Ya Ohna Nu Keh Dena Ki "Per Month 4000 Rs De Deya Karo, Jo Marji Karo" Tan Ethe Tuhadi Keemat Mobile Nalo Bhi Kini Ghat Hai, Andaza Laga Sakde Ho.

ਜਿਸ ਅਮੀਰ ਆਦਮੀ ਦੀਆਂ ਲੱਤਾਂ ਕਬਰਾਂ 'ਚ ਹੋਣ ਤੇ ਉਸ ਨਾਲ ਵੀ ਕੋਈ ਇਤਰਾਜ਼ ਨਹੀਂ ਕਰਨਾ ਤੇ Mercedes ਵਿੱਚ ਬਹਿਕੇ Dating 'ਤੇ ਚਲੇ ਜਾਣਾ ਹੋਰ ਵੀ ਘਟੀਆ ਮਾਨਸਿਕਤਾ ਦੀ ਉਧਾਰਨ ਹੈ |

Jis Ameer Aadmi Diyan Lattan Kabar Vich Hon Te Us Naal Koi Bhi Itraaz Nahi Karna Te Mercedes Vich Beh Ke Dating Te Chale Jana Hor Bhi Ghatia Mansikta Di Example Hai.

ਆਖਰੀ ਚੀਜ਼, ਜੋ ਅੱਜਕਲ ਕਾਫੀ ਕੁੜੀਆਂ ਕਰ ਰਹੀਆਂ ਨੇ,ਖਾਸ ਕਰ ਚੰਡੀਗੜ, ਮੋਹਾਲੀ, ਜਲੰਧਰ ਦੀਆਂ ਜੋ ਉਪਰ ਦਿੱਤੀਆਂ ਕਿਸਮਾਂ 'ਚ ਆਉਂਦੀਆਂ ਨੇ, ਕੇ ਅਮੀਰ ਮੁੰਡੇ ਨੂੰ ਆਪ ਆਪਣੀ ਚਾਲ 'ਚ ਫਸਾ ਕੇ ਪੈਸਾ ਖਾਣਾ ਤੇ Sexual Relation ਵੀ ਬਣਾਉਣਾ ਤੇ ਫ਼ਿਰ Jalandhar ਇੱਕ Hospital ਜਾ ਕੇ (Hospital & Doctor ਦਾ ਨਾਮ ਗੁਪਤ) ਆਪਣੇ Private Body Part ਦੀ Surgery ਕਰਵਾ ਲੈਣੀ (Artificial Stitching) ਤਾਂ ਜੋ Virginity ਦੁਬਾਰਾ ਕਾਇਮ ਰੱਖੀ ਜਾ ਸਕੇ ਤੇ ਅਗਲੇ ਮੁੰਡੇ ਅੱਗੇ ਆਪਣੇ ਆਪ ਨੂੰ ਸਾਊ ਪੇਸ਼ ਕਰ ਦੁਬਾਰਾ ਓਹੀ ਝੂਠੀ ਪਿਆਰ ਦੀ ਕਹਾਣੀ ਦੋਹਰਾ ਆਪਣੀਆਂ ਇਛਾਵਾਂ ਜਾਂ ਅੰਨੀ Enjoyment ਦੀ ਪੂਰਤੀ ਕੀਤੀ ਜਾ ਸਕੇ |

Akhiri Cheez, Jo Aj Kal Kudiyan Kar Rahian Ne, Khas Kar Chandigarh, Mohali, Jalandhar Ik Hospital Ja Ke (Hospital and Doctor Da Name Gupt) Apne Private Body Part Di Surgery Karwa Laindi Tan Jo Virginity Duabara Kayam Rakhi Ja Sake Te Agle Munde Agge Apne Aap Nu Sau Pesh Kar Duabara Ohi Jhuthi Pyar Di Kahani Apnia Wishes Ya Anni Enjoyment Di Poorti Kiti Ja Sake.

ਕੁੜੀਓ ! ਜ਼ਿੰਦਗੀ 'ਚ ਕਰਨ ਲਈ ਹੋਰ ਵੀ ਬਹੁਤ ਜ਼ਰੂਰੀ ਕੰਮ ਨੇ, ਆਜ਼ਾਦੀ ਮਾਨਣ ਦੇ ਹੋਰ ਵੀ ਬਹੁਤ ਤਰੀਕੇ ਨੇ, ਬਹਿਤਰ ਇਹੀ ਹੈ ਜੇ ਤੁਹਾਡੇ ਕੋਈ ਸੁਪਨੇ ਜਾਂ ਇਛਾਵਾਂ ਹਨ ਤਾਂ ਓਹਨਾਂ ਨੂੰ ਪੂਰਾ ਕਰਨ ਲਈ ਜੀ ਜਾਨ ਨਾਲ ਪੜਕੇ Job ਹਾਸਿਲ ਕਰੋ, ਤੇ ਆਪਣੀ ਮਿਹਨਤ ਦੀ ਕਮਾਈ ਨਾਲ ਓਹਨਾਂ ਨੂੰ ਪੂਰਾ ਕਰੋ | ਇਸ ਤਰਾਂ ਬੱਦਲ ਦੀ ਬੂੰਦ ਵਾਂਗ ਹੇਠਾਂ ਡਿੱਗ ਜਾਣਾ, ਸ਼ੋਭਾ ਨਹੀਂ ਦਿੰਦਾ ਤੇ ਇਹੋ ਜਿਹੀਆਂ ਕੁੜੀਆਂ ਓਹਨਾਂ ਕੁੜੀਆਂ ਦੇ ਰਾਹ ਵਿੱਚ ਦਿੱਕਤ ਬਣਦੀਆਂ ਨੇ ਜੋ ਸੱਚ ਵਿੱਚ ਕੁਝ ਕਰਨਾ ਚਾਹੁੰਦੀਆ ਨੇ...ਆਪਣੇ ਖੁਦ ਨੂੰ ਸਵਾਲ ਕਰੋ,ਆਪਣੇ ਆਪ ਨੂੰ ਪੁੱਛੋ ਕੇ 'ਕਿਥੇ ਖੜੀਆਂ ਹੋ ਤੁਸੀਂ ?''

Kudiyo! Zindgi Ch Karn Layi Hor Bhi Bahut Jaruri Kam Ne, Azadi Manan De Hor Bhi Bahut Tarike Ne, Behtar Ehi Hai Je Tuhade Koi Supne Ya Wishes Han Tan Ohna Nu Pura Karn Layi Jee Jaan Naal Pad Ke Job Hasil Karo, Te Apni Mehnat Di Kamai Naal Ohna Nu Pura Karo. Is Tarah Badal Di Boond Wang Hetha Digg Jana, Shobha Nahi Dinda Te Eho Jehian Kudiyan De Raah Vich Dikkat Ban Diyan ne Jo Sach Vich Kuj Karna Chaundian Ne, Apne Khud Nu Sawal Karo, Apne Aap Nu Puch Ke Dekho "Kithe Khadian Ho Tusi"?

ਮੇਰੀਆਂ ਲਿਖੀਆਂ ਗੱਲਾਂ ਤੁਹਾਨੂੰ ਅਜੀਬ ਤੇ ਬੁਰੀਆਂ ਜਰੂਰ ਲੱਗੀਆਂ ਹੋਣਗੀਆਂ, ਪਰ ਜਰਾ ਸੋਚ ਵਿਚਾਰ ਕਰੋ ਜੇ Meriyan ਲਿਖੀਆਂ ਗੱਲਾਂ ਵੀ ਤੁਹਾਨੂੰ ਸ਼ਰਮਸਾਰ ਕਰਦੀਆਂ ਹਨ ਤਾਂ ਅਜਿਹੇ ਕੰਮ ਕਿਉਂ ਤੇ ਕਿਵੇਂ ਕਰਦੇ ਓ? ਕਿੰਨੇ ਜਣਿਆ ਦਾ ਵਿਸ਼ਵਾਸ ਦੀਆਂ ਧੱਜੀਆਂ ਉੱਡ ਦੀਆਂ ਨੇ?

Merian Likhian Gallan Tuhanu Ajeeb Te Burian Jarur Lagian Hon Giyan, Par Jra Soch Vichar Karo Je Merian Likhian Gallan Bhi Tuhanu Sharmsaar Kar Diyan Han Te Ajehe Kam Kyu Te Kiwe Karde O? Kine Janeya De Trust Diyan Dhajjian Udd Diyan Ne?

Wednesday, 5 August 2015

September Intake vs Punjabi IELTS Students

September Intake vs Punjabi IELTS Students

September Intake ਆ ਰਿਹਾ, ਬਹੁਤ ਸਾਰੇ ਪੰਜਾਬੀ Students ਸੁਪਨੇ ਦੇਖ ਰਹੇ ਹੋਣੇ ਹਨ Canada ਆਉਣ ਦੇ, Especially Nursing Profession ਦੀਆਂ ਕੁੜੀਆਂ ਤੇ +2 ਪਾਸ ਮੁੰਡੇ, ਪਰ ਗਰਾਰੀ ਆ ਕੇ IELTS ਤੇ ਅੜਦੀ ਹੈ ਜਦ Band Requirement ਪੂਰੀ ਨਹੀਂ ਹੁੰਦੀ! ਫਿਰ ਕੁਝ ਇੱਕ ਤਾਂ Australia ਵੱਲ ਰੁੱਖ ਕਰਦੇ ਹਨ ਤੇ ਜਿਹਨਾਂ ਦੀ Australia ਲਈ ਵੀ Requirement ਪੂਰੀ ਨਾ ਹੋਵੇ...ਉਨਾਂ ਲਈ Last & Good Option..."New Zealand" ਜਿੱਥੇ IELTS ਤੋਂ ਬਿਨਾਂ ਵੀ Apply ਕਰ ਸਕਦੇ ਹਾਂ & Visa ਵੀ ਆਸਾਨੀ ਨਾਲ ਮਿਲ ਜਾਂਦਾ ਤੇ Canada ਵਾਂਗ 10,000 Dollar Account 'ਚ ਪਾਉਣ ਦੀ Compulsion ਵੀ ਨਹੀਂ !

ਕਈ ਤਾਂ ਮੇਰੇ ਵਾਂਗ Time TV Channel ਲਗਾ ਕੇ ਘੰਟਿਆਂਬੰਦੀ Agents ਦੀਆਂ ਗੱਪਾਂ ਸੁਣਦੇ ਹੋਣੇ ਆ...ਗੱਪਾਂ ਇਸ ਲਈ ਕਿਹਾ ਕਿਉਂਕਿ ਜੋ ਇਹ ਦੱਸਦੇ ਆ ਹੁੰਦਾ ਸਭ ਕੁਝ ਉਸਦੇ ਵਿਪਰੀਤ (ਉਲਟ) ਹੈ !

ਮੇਰੇ Agent ਦੀ ਗੱਪ ਵੀ ਸੁਣਲੋ..."Nursing Profession ਵਾਲੀਆਂ ਕੁੜੀਆਂ ਨੂੰ ਤਾਂ ਜਾਂਦਿਆਂ ਈ 40$ Dollar Per Hour ਮਿਲਦੇ ਹਨ".....ਉਨਾਂ ਦਿਨਾਂ ਚ 1 Dollar ਦੇ 60 Indian Rupees ਬਣਦੇ ਸੀ...40 Dollars ਦੇ Equal 2,400 Rupees ,ਬਸ ਉੁਸੇ Time ਮੈਂ ਤਾਂ ਸੋਚ ਲਿਆ Canada ਤਾਂ ਹੁਣ ਜਾਣਾ ਹੀ ਜਾਣਾ ..ਫਿਰ ਚਾਹੇ ਜਹਾਜ਼ ਦੇ ਬਾਹਰ ਲਮਕ ਕੇ ਕਿਉਂ ਨਾ ਜਾਣਾ ਪਵੇ ! ਉਸ ਦਿਨ ਤੋਂ ਲੈ ਕੇ ਜਹਾਜ਼ ਚੋਂ Canada ਦੀ ਧਰਤੀ ਤੇ ਪੈਰ ਪਾਉਣ ਤੱਕ ਤਾਂ ਇਹੀ ਹਿਸਾਬ ਲਾਉਂਦੀ ਰਹੀ ਕਿ ਜੇਕਰ ਹਰੇਕ ਸਾਲ ਪੰਜਾਬ ਚ ਇੰਨੀ...Investment ਕਰਾਂਗੀ ਤਾਂ...ਇੰਨਾ Benefit ਹੋਇਆ ਕਰੇਗਾ, ਪਰ ਜਦ ਪਹਿਲਾ Check ਮਿਲਿਆ ਤਾਂ ਅਸਲੀਅਤ ਕੁਝ ਹੋਰ ਹੀ ਸੀ !

ਖ਼ੈਰ ਮੁੱਕਦੀ ਗੱਲ ਇਹੀ ਆ ਕਿ ਜਿੰਨੇ ਆਉਣਾ ਜੀ ਸਦਕੇ ਆਉ...ਜਹਾਜ਼ ਭਰ-ਭਰ ਆਉ ਪਰ ਖਾਣਾ ਬਣਾਉਣਾ ਜ਼ਰੂਰ ਸਿੱਖ ਕੇ ਆਇਉ, ਨਹੀਂ ਤਾਂ ਮੇਰੇ ਵਾਂਗ ਆ ਕੇ ਭਿੰਡੀਆਂ 'ਚ ਪਾਣੀ ਪਾਉਂਗੇ ਤੇ ਫਿਰ ਦੂਜਿਆਂ ਦੇ ਮੂੰਹ ਵੱਲ ਦੇਖਣਾ ਪਉ ਕਿ Cooking ਸਿਖਾ ਦੇਵੇ ਕੋਈ, Cooking ਸਿਖਾਉਣ ਦਾ Time ਨਹੀਂ ਕਿਸੇ ਕੋਲ.. ਫਿਰ ਖਾ ਖਾ Sub & Pizza ..Weight Gain !

ਰੱਬ ਰਾਖਾ !!

Monday, 27 July 2015

Sunday, 5 April 2015

Libya's Great Martyr Colonel Muammar Gaddafi

Libya's Great Martyr Colonel Muammar Gaddafi
ਲਿਬਿਆ ਦਾ ਮਹਾਨ ਸ਼ਹੀਦ ਕਰਨਲ ਗੱਦਾਫੀ

ਆ ਮੈ ਦੇਖਿਆ ਆਪਣੀ ਲਾਇਲਾਜ ਜਨਤਾ ਨੇ ਗਦਾਫੀ ਨੂੰ ਬੜਾ ਬਦਨਾਮ ਕੀਤਾ ਹੋਇਆ, ਕੋਈ ਦਿਲਜੀਤ ਦਾ ਗਾਣਾ "ਬਾਡੀਗਾਰਡ ਸੀ ਰੱਖਦਾ ਕੁੜੀਆਂ" ਨੂੰ ਹੀ ਇਤਿਹਾਸ ਸਮਝੀ ਜਾਂਦਾ, ਕੋਈ ਅਮਰੀਕੀ ਪ੍ਰਾਪੇਗੰਡੇ (ਤੇਲ ਲਈ) ਜੋ ਗੱਦਾਫੀ ਨੂੰ ਬਦਨਾਮ ਕਰਨ ਲਈ ਕੀਤਾ ਸੀ ਉਸਨੂੰ ਹੀ ਸੱਚ ਮੰਨਦਾ"

ਗੱਦਾਫੀ ਭ੍ਰਿਸਟਾਚਾਰੀ ਹੈ, ਬਲਾਤਕਾਰੀ ਹੈ ਇਸ ਝੂਠੀਆਂ ਗੱਲਾ ਨਾਲ ਬਦਨਾਮ ਕੀਤਾ ਤੇ ਸਾਰੇ ਵਿਕਾਊ ਮੀਡੀਏ ਨੇ ਵਾਹਵਾ ਸਾਥ ਦਿੱਤਾ

1 ਅਮਰੀਕਾ ਨੇ ਲਿਬਿਆ ਤੇ ਹਮਲਾ ਇਸ ਲਈ ਕੀਤਾ ਕਿਉਕਿ ਗੱਦਾਫੀ ਨੇ ਆਪਣੇ ਦੇਸ਼ ਨੂੰ ਆਤਮਨਿਰਬਰ ਕਰਕੇ ਦੁਨਿਆ ਦੇ ਮੁਲਕਾਂ ਦੀ ਸੂਚੀ ਵਿੱਚ 52 ਸਥਾਨ ਤੇ ਲੈ ਆਇਆ ਸੀ, ਤੇ ਗਦਾਫੀ ਨੇ ਅਮਰੀਕਾ ਦੀ ਸਾਮਰਾਜੀ ਨੀਤੀ ਦਾ ਵਿਰੋਧ ਕੀਤਾ ਸੀ ਤੇ ਅਮਰੀਕਾ ਦੀ ਈਨ ਨਹੀ ਮੰਨੀ

2 ਗੱਦਾਫੀ ਦੇ ਰਾਜ ਵਿੱਚ ਮੈਡੀਕਲ ਸਹੂਲਤਾਂ, ਬਿਜਲੀ ਪਾਣੀ ਬਿਲਕੁਲ ਫਰੀ ਸੀ, ਲਿਬੀਆ ਵਿੱਚ ਵਿਦੇਸ਼ੀ ਵੀ ਨੌਕਰੀ ਕਰਨ ਜਾਂਦੇ ਸਨ

3 ਔਰਤਾ ਨੂੰ ਬਰਾਬਰ ਦਾ ਹੱਕ ਸੀ ਇਸ ਲਈ ਬਾਡੀਗਾਰਡ ਰੱਖਦਾ ਸੀ, ਤਾਂ ਕਿ ਦੁਨਿਆ ਨੂੰ ਪਤਾ ਲੱਗ ਸਕੇ ਕਿ ਮੁਸਲਿਮ ਧਰਮ ਵਿੱਚ ਰਹਿ ਕੇ ਵੀ ਔਰਤਾ ਨੂੰ ਅਜਾਦੀ ਹੈ

4 ਗਦਾਫੀ ਨੇ ਦੇਸ਼ ਵਿੱਚ ਨਹਿਰ ਬਣਾਈ ਸੀ ਜਿਸ ਕਾਰਨ ਰੇਗਿਸਤਾਨ ਵਿੱਚ ਵੀ ਖੇਤੀ ਹੋਣ ਲੱਗ ਪਈ ਸੀ, ਤੇ ਲਿਬਿਆ ਹਰਾ ਭਰਾ ਹੋ ਗਿਆ ਸੀ, ਇਸ ਨਹਿਰ ਦਾ ਠੇਕਾ ਉਸਨੇ ਇੱਕ ਗਰੀਬ ਮੁਲਕ ਕੋਰੀਆ ਨੂੰ ਦਿੱਤਾ ਸੀ ਇਸ ਠੇਕੇ ਕਾਰਨ ਹੀ ਕੋਰੀਆ ਅਮੀਰ ਹੋ ਗਿਆ ਸੀ

5 ਗਦਾਫੀ ਨੇ ਦੇਸ਼ ਦੇ ਹਰ ਇੱਕ ਨਾਗਰਿਕ ਨੂੰ ਘਰ ਬਣਾ ਕੇ ਦੇਣ ਦਾ ਸੁਪਨਾ ਦੇਖਿਆ ਸੀ, ਇਸ ਕਾਰਨ ਉਸਨੇ ਖੁਦ ਲਈ ਘਰ ਨਹੀ ਬਣਾਇਆ ਸੀ ਤੇ ਟੈਂਟ ਵਿੱਚ ਸੌਦਾ ਸੀ

6 ਅਮਰੀਕਾ ਨੇ ਸੀ ਆਈ ਏ ਤੇ ਹੋਰ ਏਜੰਸੀਆਂ ਰਾਹੀ ਲਿਬਿਆ ਵਿੱਚ ਭਾੜੇ ਦੇ ਬਾਗੀ ਪੈਦਾ ਕੀਤੇ ਤੇ ਉਹਨਾ ਰਾਹੀ ਪ੍ਰਚਾਰ ਕਰਵਾਇਆ ਗਿਆ ਕਿ ਗਦਾਫੀ ਜੁਲਮ ਕਰਦਾ ਸਾਡੇ ਤੇ, ਅਮਰੀਕਾ ਨੇ ਗਦਾਫੀ ਨੂੰ ਖ਼ਤਮ ਕਰਕੇ ਇੱਕ ਹੱਸਦਾ ਵੱਸਦਾ ਮੁਲਕ ਤਬਾਹ ਕਰਕੇ ਰੱਖ ਦਿੱਤਾ

ਜੇ ਮੇਰੀਆਂ ਗੱਲਾਂ ਗਲਤ ਲੱਗਣ ਤਾ ਲਿਬਿਆ ਵਿੱਚ ਰਹਿ ਕੇ ਕੰਮ ਕਰਕੇ ਆਏ ਕਿਸੇ ਵੀ ਵਿਅਕਤੀ ਤੋ ਪੁੱਛ ਸਕਦੇ ਹੋ, ਜਾ ਇਤਿਹਾਸ ਫਰੋਲੋ, ਪਰ ਮੀਡੀਏ ਤੇ ਦਿਲਜੀਤ ਦੀ ਗੱਲਾ ਵਿੱਚ ਨਾ ਆਓ, ਆ ਇੰਡੀਅਨ ਮੀਡੀਆ ਤਾ ਹੈ ਹੀ ਅਮਰੀਕਾ ਦਾ ਦੱਲਾ, ਕੌਲੀ ਚੱਟ

Sunday, 8 February 2015

Gagan Masoun - Facebook Page - Like Us For Shayari and Status

Sat Shri Akal to All Punjabi Poetry Readers,

Gagan Masoun - Facebook Page - Like Us For Shayari and Status
www.Punjabi-Poetry.com Nu Pyar Den Layi Sab Da Bahut Bahut Shukriya Ji. Aap Sab Nu Eh Dasna Chauna Ki Apna Ik Facebook Page Bhi Hai, Agar Koi Reader Chahe Tan Oh Page Like Kar Sakda and Latest Status and Shayari Facebook To Directly Lai Sakda. Main Page Da Link Share Kar Reha Ji. Wad to Wad Support Karo Mittro.

Here Is A Facebook Link - www.facebook.com/iGaganMasoun

Sunday, 18 May 2014

Aah Peo Putt Kise Ne Dekhe Hon Tan

Aah Peo Putt Kise Ne Dekhe Hon Tan
ਜੇਕਰ ਆਹ ਪਿਓ ਪੁੱਤ ਕਿਸੇ ਨੇ ਦੇਖੇ ਹੋਣ ਤਾਂ ਦੱਸਿਓ ਵੋਟਾਂ ਦੇ ਨਤੀਜੇ ਆਇਆਂ ਨੂੰ ਦੋ ਦਿਨ ਹੋ ਗਏ ਪਰ ਇਹ ਪਿਓ ਪੁੱਤ ਨਜਰ ਨਹੀ ਆਏ | ਇਹ ਨਾਂ ਜਿੱਤਿਆਂ ਵਿਚ ਨਾਂ ਹਾਰਿਆਂ ਵਿਚ ਹਨ | ਪੰਜਾਬ ਵਿਚ ਆਮ ਆਦਮੀ ਪਾਰਟੀ ਦਾ ਉਭਾਰ ਇਹਨਾਂ ਨੂੰ ਡਰਾ ਰਿਹਾ ਹੈ || ਦੂਜਾ ਕੈਪਟਨ ਨੂੰ ਥੱਲੇ ਲਾਉਂਦੇ ਲਾਉਂਦੇ ਓਸ ਨੂੰ ਤਾਕਤਵਰ ਕਰ ਬੈਠੇ | ਜੇਕਰ ਭਾਜਪਾ ਪੂਰੀਆਂ ਸੀਟਾਂ ਨਾ ਜਿੱਤਦੀ ਤਾਂ ਇਹਨਾਂ ਦੀ ਪੂਰੀ ਕਦਰ ਹੋਣੀ ਸੀ ਅਤੇ ਹਰਸਿਮਰਤ ਕੌਰ ਨੂੰ ਮੰਤਰੀ ਵੀ ਬਣਾਉਣਾ ਸੀ || ਪਰ ਹੁਣ ਓਹਨਾਂ ਨੂੰ ਇਹਨਾਂ ਦੀ ਲੋੜ ਹੀ ਨਹੀਂ ਰਹੀ || ਹੁਣ ਤਾਂ ਵਿਚਾਰੇ ਜੇਟਲੀ ਤੋਂ ਸ਼ਰਮਿੰਦਾ ਹੋਏ ਮੋਦੀ ਨੂੰ ਵਧਾਈ ਦੇਣ ਵੀ ਨਹੀਂ ਗਏ ਜਾਂ ਓਹਨਾਂ ਸੱਦੇ ਹੀ ਨਹੀਂ || ਇਹਨਾਂ ਨੂੰ ਪੰਜਾਬੀਆਂ ਨੇ ਵੀ ਨਕਾਰ ਦਿਤਾ ਹੈ ਅਤੇ ਭਾਜਪਾ ਨੇ ਵੀ ਜੇਕਰ ਪੰਜਾਬੀ ਇਸ ਤਰਾਂ ਹੀ ਇਕ ਜੁੱਟ ਹੋਕੇ ਜ਼ੋਰ ਲਾਉਣ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਇਹਨਾਂ ਨੇ ਲੱਭਣਾ ਨਹੀਂ ਪੰਜਾਬ ਦੀ ਸਿਆਸਤ ਵਿਚ ਅਤੇ ਆਮ ਆਦਮੀ ਪਾਰਟੀ ਨੂੰ ਹੁਣ ਤੋਂ ਪੂਰਾ ਜੱਥੇਬੰਦ ਹੋਕੇ ਕੰਮ ਕਰਨਾ ਪਵੇਗਾ ਹੁਣ ਜਿਮਨੀ ਚੋਣਾ ਵੀ ਜਲਦੀ ਹੋਣਗੀਆਂ ਹੁਣ ਮੌਕਾ ਹੈ ਇਹਨਾਂ ਨੂੰ ਸਬਕ ਸਿਖਾਉਣ ਦਾ...

Mobile Version
Jekar Aah Peo Putt Kise Ne Dekhe Hon Tan Daseo Votan De Result Aya Nu Do Din Ho Gaye Par Eh Peo Putt Nazar Nahi Aye. Eh Na Jitteyan Vich Na Hareyan Vich Han. Punjab Vich AAM Aadmi Party Da Ubhar Ehna Nu Dra Reha Hai. Duja Captain Nu Thalle Launde Launde Usnu Powerful Kar Baithe. Jekar BJP Purian Seats Naal Na Jitt Di Tan Ehna Di Puri Kadar Honi C And Harsimrat Kaur Nu Mantri Bhi Banauna C. Par Hun Ohna Nu Ehna Di Lod Hi Nahi Rahi. Hun Tan Vichare Jetli To Sharminda Hoye Modi Nu Vadai Den Bhi Nahi Gaye Ya Ohna Sadde Hi Nahi. Ehna Nu Punjabian Ne Bhi Nakaar Dita Hai And Bhajpa Ne Bhi Jekar Punjabi Is Tarah Hi Ikk Jutt Ho Je Zor Laun Tan Aaun Walian Vidhan Sabha Elections Vich Ehna Ne Labna Bhi Nahi Punjabi Di Politics Vich And AAM Aadmi Party Nu Hun To Pura Jatheband Ho Ke Kam Karna Pawega Hun Jimni Elections Bhi Jaldi Hon Giyan Hun Mauka Hai Ehna Nu Sabak Sikhaun Da...

Monday, 28 April 2014

How to Vote in Punjab, India

How to Vote in Punjab, India
ਮਿੱਤਰੋ ਵੋਟਾਂ ਵਾਲੀ ਮਸ਼ੀਨ ਕਿੱਦਾਂ ਚੈਕ ਕਰੀਦੀ ਆ, ਓਹ ਦੱਸਣ ਲੱਗਾ ਥੋੜਾ ਧਿਆਨ ਦਿਓ,
ਜਦੋਂ ਤੁਸੀਂ "ਝਾੜੂ" ਵਾਲਾ "ਬੁਗਚੂ" (Button) ਦੱਬਣਾ, ਓਦੋਂ 5 -10 ਸਕਿੰਟ ਖਲੋ ਕੇ ਦੇਖਣਾ ਵੀ ਜ਼ਰੂਰੀ ਹੈ 
ਕਿ ਹਰੀ ਬੱਤੀ ਕਿਹੜੇ ਨਿਸ਼ਾਨ ਤੇ ਜਗਦੀ ਆ, ਜੇ ਬੱਤੀ "ਝਾੜੂ" ਤੋਂ ਬਿਨਾਂ "ਪੰਜੇ" ਜਾਂ "ਤੱਕੜੀ" ਤੇ ਜਗ੍ਜੇ
ਫਿਰ ਸਮਝਿਓ "ਦਾਲ ਵਿਚ ਕੁਝ ਕਾਲਾ ਨਹੀਂ" "ਸਾਰੀ ਦਾਲ ਈ ਕਾਲੀ ਏ"
ਰੌਲਾ ਪਾ ਦਿਓ ਓਸੇ ਵੇਲੇ, ਚੋਣ ਅਫਸਰ ਨੂੰ ਸ਼ਿਕਾਇਤ ਕਰੋ,
ਪਰ ਕਾਨੂੰਨ ਨੂੰ ਬਿਲਕੁਲ ਹੱਥ ਵਿਚ ਨਹੀਂ ਲੈਣਾ, ਪਰ ਜਦੋਂ ਤੱਕ ਨਵੀ ਮਸ਼ੀਨ ਨਹੀਂ ਆਉਂਦੀ
ਓਦੋਂ ਤੱਕ ਹੋਰ ਵੋਟ ਨਹੀਂ ਪਾਉਣ ਦੇਣੀ ਕਿਸੇ ਨੂੰ
"ਜੋਸ਼" ਦੇ ਨਾਲ "ਹੋਸ਼" ਬਹੁਤ ਜਰੂਰੀ ਆ 
ਉਹਨਾਂ ਕੋਲ "ਪੈਸਾ" ਬਹੁਤ ਆ ਤੇ "ਵੋਟਾਂ" ਪਵਾਉਣ ਵਾਲਾ ਅਮਲਾ ਵੀ
ਸਮੇਂ ਦੀ ਸਰਕਾਰ ਦੇ "ਪ੍ਰਭਾਵ" ਥੱਲੇ ਕੰਮ ਕਰ ਸਕਦਾ
ਇਸ ਕਰਕੇ "ਠੰਡੇ" ਦਿਮਾਗ ਨਾਲ ਕੰਮ ਕਰਨਾ ਆਪਾਂ ਉਸ ਦਿਨ
"ਸੁਖਬੀਰ" ਨੂੰ "ਤਜੁਰਬਾ" ਬਹੁਤ ਆ ਏਹੋ ਜਿਹੀਆਂ ਚਾਲਾਂ ਖੇਡਣ ਦਾ
ਇਹ ਅਕਾਲੀ ਕਾਂਗਰਸੀ ਬੜੇ "ਖਚਰੇ" ਨੇ
ਇਹਨਾਂ ਨੇ ਮਗਰਲੇ ਵੇਲੇ ਅੱਧ-ਅੱਧ ਕਰ ਲੈਣਾ ਸਭ ਕੁਝ ਜੇ "ਆਪ" ਜਿੱਤਦੀ ਦਿਸੀ ਇਹਨਾਂ ਨੂੰ
ਬਾਕੀ ਕਹਿੰਦੇ ਨੇ "ਦਾਤਿਆ" ਤੂੰ ਸਦਾ "ਗਰੀਬ" ਤੇ "ਮਸਕੀਨ" ਨਾਲ ਖੜਿਆ ਏਂ,
ਸਾਨੂੰ "ਬਲ" ਬਖਸ਼ ਕੇ "ਹੱਕ-ਸੱਚ" ਤੇ "ਇਨਸਾਫ਼" ਦੀ ਇਸ ਲੜਾਈ ਵਿੱਚ
ਤੇਰੇ "ਲਾਡਲੇ" ਕਿਲਾ ਫ਼ਤਹਿ ਕਰ ਕੇ ਵਾਪਿਸ ਆੳੁਣ

Mobile Version
Mitro Votan Wali Machine Kidan Check Kari Di Aa, Oh Dasn Lageya Thoda Dhayan Deo,
Jadon Tusi "Jhaadu" Wala Bugchu (Button) Dabna, Odon 5-10 Second Khalo Ke Dekhna Bhi Jaruri Hai,
Ki Hari Batti Kehde Nishan Te Jagdi Aa, Je Batti "Jhaadu" To Bina "Panje" Ya "Takdi" Te Jagje
Fer Samjheo "Daa; Vich Kujh Kala Nahi" Sari Daal Hi Kaali Hai,
Raula Pa Deo Use Vele, Election Officer Nu Complaint Karo,
Par Kanoon Nu Bilkul Hath Vich Nahi Laina, Par Jadon Tak Nawi Machine Nahi Aundi
Odo Tak Hor Vote Nahi Paun Deni Kise Nu,
"Josh" De Naal "Hosh" Bhi Bahut Jaruri Aa,
Ohna Kol Paisa Bahut Aa Te Votan Pawaun Wala Amla Bhi
Samye Di Sakar De Under Kam Kar Sakda,
Is Karke Thande Dimag Naal Kam Karna Aapa Us Din
Sukhbir Nu Experience Bahut Aa Eho Jehian Chaalan Khedn Da
Eh Akali, Congress Bade Khachre Ne,
Ehna Ne Magrle Vele Adh-Adh Kar Laina Sab Kuj Je "AAP" Jitt Di Disi Ehna Nu,
Baki Kehnde Ne "Dateya" Tu Sada Gareeb Te Maskeen Naal Khadeya E,
Sanu Bal Bakhsh Ke Haq Sach Te Insaaf Di Is Ladai Vich
Tere Laadle Quila Fateh Karke Hi Wapis Aaun

AAP NU VOTE PAO, SOHNA PUNJAB BACHAO

Sunday, 2 March 2014

Chamkila & Amarjot - The Real Story

Chamkila & Amarjot - The Real Storyਕਈ ਦੋਸਤ ਕਹਿੰਦੇ ਕਿ ਚਮਕੀਲੇ ਨੂੰ ਕੁਝ ਹੋਰ ਪੰਜਾਬੀ ਗਾਇਕਾਂ ਨੇ ਮਰਵਾਇਆ ਸੀ ਪਰ ਅਸਲੀਅਤ ਚ ਏਦਾਂ ਨਹੀਂ | ਚਮਕੀਲਾ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਬਹੁਤ ਘਟੀਆ ਗਾਇਕੀ ਗਾਉਣ ਲੱਗ ਪਿਆ ਸੀ ਤੇ ਓਸ ਵਕ਼ਤ ਪੰਜਾਬ ਦੀ ਧਰਤੀ ਤੇ ਖਾੜਕੂ ਲਹਿਰ ਪੂਰੇ ਜੋਬਨ ਤੇ ਸੀ ਤੇ ਖਾੜਕੂ ਜਥੇਬੰਦੀਆਂ ਵਲੋਂ ਪੰਜਾਬੀ ਗਾਇਕਾਂ ਨੂੰ ਇਹ ਕਿਹਾ ਗਿਆ ਸੀ ਕਿ ਉਹ ਲੱਚਰ ਗੀਤ ਨਾ ਗਾਉਣ ਪਰ ਇਹ ਚਮਕੀਲਾ ਇਸ ਗੱਲ ਤੋਂ ਟਲਿਆ ਨੀ ਤੇ ਇਹਨੇ ਅਜਿਹਾ ਕਰਨਾ ਜਾਰੀ ਰੱਖਿਆ ਤੇ ਇਸਤੋਂ ਵੱਧਕੇ ਇਸਨੇ ਆਪਣੀ ਕਨੇਡਾ ਫੇਰੀ ਚ ਇਹ ਸ਼ੇਖੀ ਵੀ ਮਾਰੀ ਕਿ ਮੈਂ ਖਾੜਕੂਆਂ ਨੂੰ ਪੈਸੇ ਦੇ ਦਿੱਤੇ ਹਨ ਤੇ ਹੁਣ ਓਹਨਾਂ ਨੇ ਮੈਨੂੰ ਕਿਹਾ ਹੈ ਕਿ ਮੈਂ ਜਿਵੇਂ ਮਰਜੀ ਦਾ ਗਾ ਸਕਦਾ, ਇਸੇ ਤੇ ਚਲਦਿਆਂ ਫਿਰ ਸਿੰਘਾਂ ਨੇ ਚਮਕੀਲੇ ਨੂੰ ਗੱਡੀ ਚਾੜਿਆ ਸੀ ਪਿੰਡ ਮਹਿਸਮਪੁਰ ਫਿਲੌਰ ਨੇੜੇ |
Dhanni Ram (July 21, 1960 – March 8, 1988) commonly known by his stage name Amar Singh Chamkila was a popular Punjabi singer, songwriter, musician, and composer. Chamkila and his wife and singing partner Amarjot were killed, along with two members of their band on March 8, 1988 allegedly by Khalistani militants.
8 ਮਾਰਚ 1988 ਦੀ ਦੁਪਿਹਰ ਦਾ ਸਮਾਂ ਸੀ ਜਦੋ ਸਿੰਘ ਸੂਰਮੇ ਪੰਜਾਬ ਦੀਆਂ ਫਿਜ਼ਾਵਾਂ ਵਿੱਚ ਜ਼ਹਿਰ ਘੋਲਣ ਵਾਲੇ ਇਸ ਪਾਪੀ ਨੂੰ ਧੁਰ ਦੀ ਟਿਕਟ ਦੇਣ ਲਈ ਆਣ ਪਹੁੰਚੇ |

Chamkila & Amarjot - The Real Story
Click On Image For Large View
ਜਲੰਧਰ ਜ਼ਿਲੇ ਦੇ ਫਿਲੌਰ ਕੋਲੇ ਪਿੰਡ ਮਹਿਸਮਪੁਰ 'ਚ ਇਸਦਾ ਅਖਾੜਾ ਸੀ ਜਿਥੇ ਘਰ ਵਾਲਿਆਂ ਨੇ ਮੁੰਡੇ ਦੇ ਵਿਆਹ ਦੀ ਖੁਸ਼ੀ ਚ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਤੇ ਫ਼ਿਰ ਇਸਦਾ ਅਖਾੜਾ ਲਾਉਣਾ ਸੀ | ਚਾਹ-ਪਾਣੀ ਪੀਣ ਤੋਂ ਮਗਰੋ ਸਟੇਜ ਵਾਲੀ ਜਗਾਹ ਵੱਲ ਜਾਣ ਲਈ ਚਮਕੀਲਾ,ਉ ਸਦੀ ਰਖੈਲ ਅਮਰਜੋਤ ਅਤੇ ਦੋ ਜਾਣੇ ਗੱਡੀ ਵਿੱਚ ਬੈਠ ਗਏ ਤੇ ਨਾਲਦੇ  ਦੋ ਪੈਦਲ ਚਲ ਪਏ |

Also SeeKehnde C Chamkila Gande Gaane Gaunda

ਜਦੋਂ ਇਹਨਾਂ ਨੇ ਗੱਡੀ ਰੋਕੀ ਤਾਂ ਭਾਈ ਗੁਰਦੀਪ ਸਿੰਘ (ਦੀਪਾ ਹੇਰਾਂ ਵਾਲਾ) ਇੱਕ ਪਾਸੇ ਤੇ ਭਾਈ ਸੁਖਦੇਵ ਸਿੰਘ ਸੋਢੀ ਪਿੰਡ ਰੁੜਕਾ ਕਲਾਂ ਗੱਡੀ ਦੇ ਦੂਜੇ ਪਾਸੇ ਖੜੇ ਹੋ ਗਏ ਤੇ ਭਾਈ ਗੁਰਨੇਕ ਸਿੰਘ ਉਰਫ ਹਰੀ ਸਿੰਘ ਬਾਬਾ ਸਟੇਜ ਤੇ ਚੜ ਗਿਆ |

ਜਦੋਂ ਇਹ ਚਮਕੀਲਾ ਤੇ ਪਾਰਟੀ ਗੱਡੀ ਚੋ ਨਿਕਲੇ ਤਾਂ ਸਿੰਘਾਂ ਨੇ ਏ.ਕੇ ਸੰਤਾਲੀਆਂ ਦੇ ਫਾਇਰ ਖੋਲ ਦਿੱਤੇ ਤੇ ਅਗਲੇ ਪਲ ਚਮਕੀਲਾ,ਅਮਰਜੋਤ ਤੇ ਨਾਲਦੇ ਢੇਰ ਹੋ ਗਏ |

ਪੰਜਾਬ ਦੀ ਜਵਾਨੀ ਨੂੰ ਕੁਰਾਹੇ ਪਾਉਣ ਵਾਲੇ ਚਮਕੀਲੇ ਦਾ ਅੰਤ ਹੋ ਗਿਆ | ਉਥੇ ਮੌਜੂਦ ਲੋਕ ਇਸ ਵਾਕੇ ਤੋਂ ਡਰ ਕੇ ਭੱਜ ਤੁਰੇ ਤੇ ਸਿੰਘ ਆਰਾਮ ਨਾਲ ਸ੍ਕੂਟਰ ਤੇ ਆਪਣਾ ਕੰਮ ਮੁਕਾ ਕੇ ਚਲੇ ਗਏ | ਅਗਲੇ ਦਿਨ ਭਾਈ ਗੁਰਨੇਕ ਸਿੰਘ ਨੇਕ ਉਰਫ ਹਰੀ ਸਿੰਘ ਬਾਬਾ ਨੇ ਇਸ ਕਾਰਵਾਈ ਦੀ ਜ਼ਿੰਮੇਵਾਰੀ ਲੈਂਦਿਆਂ ਪੰਜਾਬ ਦੇ ਸਾਰੇ ਗਾਇਕਾਂ ਨੂੰ ਲੱਚਰਪੁਣਾ ਫੈਲਾਉਣ ਤੋਂ ਬਾਜ ਆਉਣ ਦੀ ਚੇਤਾਵਨੀ ਦਿੱਤੀ |

Sunday, 30 June 2013

Thursday, 31 January 2013

Challe Di Dastaan

Challe Di Dastaan
ਛੱਲੇ ਦੀ ਦਾਸਤਾਨ

ਛੱਲਾ ਜਿਸ ਨੂੰ ਤਕਰੀਬਨ-ਤਕਰੀਬਨ ਸਾਰੇ ਕਲਾਕਾਰਾਂ ਨੇ ਗਇਆ ਹੈ, ਉਸ ਛੱਲੇ ਦੀ ਦੁੱਖ ਭਰੀ ਦਾਸਤਾਨ ਸ਼ਾਇਦ ਤੁਸੀਂ ਨਾ ਸੁਣੀ ਹੋਵੇ | ਪੰਜਾਬੀਆਂ ਦੀ ਛੱਲੇ ਨਾਲ ਦਿਲੀਂ ਸਾਂਝ ਹੈ ਸ਼ਾਇਦ ਹੀ ਕੋਈ ਅਜਿਹਾ ਪੰਜਾਬੀ ਹੋਵੇ ਜਿਸਨੇ ਆਪਣੀ ਜਿੰਦਗੀ ਚ' ਕਦੇ ਛੱਲਾ ਨਾਂ ਗੁਣਗੁਨਾਇਆ ਹੋਵੇ | ਪਰ ਬਹੁਤ ਘੱਟ ਲੋਕ ਹੋਣਗੇ ਜਿਨ੍ਹਾਂ ਨੂੰ ਛੱਲੇ ਦੇ ਪਿਛੋੜਕ ਬਾਰੇ ਪਤਾ ਹੋਵੇਗਾ | ਕੌਣ ਸੀ ਇਹ ਛੱਲਾ ?? ਕੀ ਕਹਾਣੀ ਸੀ ਛੱਲੇ ਦੀ ??

''ਛੱਲਾ'' ਇਕ ਪਿਓ ਪੁੱਤ ਦੀ ਦਾਸਤਾਨ ਹੈ | ਜੱਲਾ ਨਾਂ ਦਾ ਇੱਕ ਮਲਾਹ ਹਰੀਕੇ ਪੱਤਣ ਦਾ ਰਹਿਣ ਵਾਲਾ ਸੀ, ਜਿਸ ਨੂੰ ਰੱਬ ਨੇ ਇੱਕ ਪੁੱਤਰ ਨਾਲ ਨਿਵਾਜਿਆ ਸੀ | ਜੱਲੇ ਮਲਾਹ ਨੇ ਉਸਦਾ ਨਾਮ ਛੱਲਾ ਰੱਖਿਆ ਸੀ | ਇੱਕੋ ਇੱਕ ਪੁੱਤਰ ਹੋਣ ਕਰਕੇ ਜੱਲੇ ਨੇ ਉਸਨੂੰ ਬੜੇ ਲਾਡਾਂ ਨਾਲ ਪਾਲਿਆ | ਜਦ ਛੱਲਾ ਛੋਟਾ ਸੀ ਤਾਂ ਉਸਦੀ ਮਾਂ ਮਰ ਗਈ | ਜੱਲਾ ਮਲਾਹ ਉਸ ਨੂੰ ਆਪਣੇ ਨਾਲ ਕੰਮ ਤੇ ਲੈ ਜਾਂਦਾ | ਇੱਕ ਦਿਨ ਛੱਲੇ ਨੂੰ ਨਾਲ ਲੈ ਕੇ ਜਦ ਜੱਲਾ ਮਲਾਹ ਕੰਮ ਤੇ ਗਿਆ ਤਾਂ, ਜੱਲੇ ਮਲਾਹ ਦੀ ਸਿਹਤ ਖਰਾਬ ਹੋ ਗਈ ਅਤੇ ਉਸਨੇ ਸਵਾਰੀਆਂ ਨੂੰ ਬੇੜੀ 'ਚ ਬਿਠਾਕੇ ਦੂਸਰੀ ਪਾਰ ਲਿਜਾਣ ਤੋਂ ਇਨਕਾਰ ਕਰ ਦਿੱਤਾ |

ਸਵਾਰੀਆਂ ਕਹਿਣ ਲੱਗੀਆਂ ਕੇ ਆਪਣੇ ਪੁੱਤ ਨੂੰ ਕਹਿ ਦੇ ਉਹ ਸਾਨੂੰ ਦੁਸਰੇ ਪਾਸੇ ਛੱਡ ਆਵੇਗਾ | ਪਹਿਲਾਂ ਤਾਂ ਜੱਲਾ ਮੰਨਿਆ ਨਹੀ ਪਰ ਸਾਰਿਆਂ ਦੇ ਜੋਰ ਪਾਉਣ ਤੇ ਜੱਲੇ ਮਲਾਹ ਨੇ ਛੱਲੇ ਨੂੰ ਬੇੜੀ ਲਿਜਾਣ ਲਈ ਕਹਿ ਦਿੱਤਾ ਸਾਰੇ ਬੇੜੀ ਚ' ਸਵਾਰ ਹੋਕੇ ਦਰਿਆ 'ਚ ਚਲੇ ਗਏ | ਛੱਲਾ ਚਲਾ ਤਾਂ ਗਿਆ ਲੇਕਿਨ ਕਦੇ ਵਾਪਿਸ ਨਹੀ ਮੁੜਿਆ | ਸਤਲੁਜ ਤੇ ਬਿਆਸ 'ਚ ਪਾਣੀ ਬਹੁਤ ਚੜ ਗਿਆ ਸਾਰਿਆਂ ਨੂੰ ਰੋੜ ਕੇ ਆਪਣੇ ਨਾਲ ਲੈ ਗਿਆ | ਜੱਲੇ ਮਲਾਹ ਨੂੰ ਉਡੀਕਦੇ -ਉਡੀਕਦੇ ਨੂੰ ਦਿਨ ਢਲ ਗਿਆ | ਪਿੰਡ ਵਾਲੇ ਵੀ ਆ ਗਏ ਅਤੇ ਛੱਲੇ ਨੂੰ ਲੱਭਣ ਲੱਗ ਗਏ ਕਈ ਦਿਨਾ ਤੱਕ ਲੱਭਦੇ ਰਹੇ ਪਰ ਛੱਲਾ ਨਾ ਮਿਲਿਆ | ਪੁੱਤ ਦੇ ਵਿਛੋੜੇ ਵਿਚ ਜੱਲਾ ਮਲਾਹ ਪਾਗਲ ਹੋ ਗਿਆ | ਓਹ ਨਦੀ ਕਿਨਾਰੇ ਗਾਉਂਦਾ ਫਿਰਦਾ ਰਹਿੰਦਾ...''

'' ਛੱਲਾ ਮੁੜਕੇ ਨਹੀ ਆਇਆ, ਰੋਣਾ ਉਮਰਾਂ ਦਾ ਪਾਇਆ,

ਮੱਲਿਆ ਮੁਲਕ ਪਰਾਇਆ ....

ਜਦ ਜੱਲੇ ਮਲਾਹ ਨੂੰ ਛੱਲੇ ਦੀ ਮਾਂ ਚੇਤੇ ਆਉਂਦੀ ਤਾਂ, ਉਹ ਸੋਚਦਾ ਕਿ ਕਾਸ਼ ਉਹ ਜਿਓੰਦੀ ਹੁੰਦੀ ਤਾਂ ਮੈਂ ਆਪਣੇ ਛੱਲੇ ਨੂੰ ਨਾਲ ਨਹੀ ਸੀ ਲੈ ਕੇ ਆਉਣਾ ਅਤੇ ਮੇਰਾ ਪੁੱਤ ਅੱਜ ਜਿੰਦਾ ਹੋਣਾ ਸੀ ਤੇ ਉਹ ਰੋਂਦਾ-ਰੋਂਦਾ ਗਾਉਣ ਲੱਗ ਜਾਂਦਾ,,''

''ਗੱਲ ਸੁਣ ਛੱਲਿਆ ਕਾਵਾਂ, ਮਾਵਾਂ ਠੰਡੀਆਂ ਛਾਵਾਂ......''

ਜੱਲਾ ਪਾਣੀ ਚ' ਹੱਥ ਮਾਰਦਾ ਤੇ ਲੋਕ ਪੁੱਛਦੇ ਕਿ ਜੱਲਿਆ ਕੀ ਲੱਭਦਾ ਏਂ...? ਤਾਂ ਜੱਲਾ ਕਹਿੰਦਾ...''

'' ਛੱਲਾ ਨੌ-ਨੌ ਖੇਵੇ, ਪੁੱਤਰ ਮਿੱਠੜੇ ਮੇਵੇ, ਅੱਲਾ ਸਭ ਨੂੰ ਦੇਵੇ....

ਰਾਤ ਹੋ ਜਾਂਦੀ ਤਾਂ ਲੋਕ ਕਹਿੰਦੇ ਜੱਲਿਆ ਘਰ ਨੂੰ ਚਲਾ ਜਾ ਤਾਂ ਜੱਲਾ ਕਹਿੰਦਾ ਹੈ''

''ਛੱਲਾ ਬੇੜੀ ਦਾ ਪੂਰ ਏ, ਵਤਨ ਮਾਹੀਏ ਦਾ ਦੂਰ ਏ,ਜਾਣਾ ਪਹਿਲੇ ਪੂਰ ਏ.........''

ਇਸ ਤਰਾਂ ਜੱਲਾ ਮਲਾਹ ਆਪਣੇ ਪੁੱਤ ਦੀ ਯਾਦ ਚ' ਅਪਣੀ ਜਿੰਦਗੀ ਗੁਜ਼ਾਰਦਾ ਰਿਹਾ | ਫਿਰ ਉਹ ਹਰੀਕੇ ਤੋਂ ਗੁਜਰਾਤ (ਪਾਕਿਸਤਾਨ ­) ਚਲਾ ਗਿਆ | ਆਪਣੀ ਜਿੰਦਗੀ ਦੇ ਕੁੱਝ ਸਾਲ ਜੱਲੇ ਨੇ ਗੁਜਰਾਤ ਚ' ਬਿਤਾਉਣ ਤੋਂ ਬਆਦ ਉਸਦੀ ਮੌਤ ਹੋ ਗਈ|

ਅੱਜ ਵੀ ਗੁਜਰਾਤ (ਪਾਕਿਸਤਾਨ) ਚ ਉਸਦੀ ਸਮਾਧੀ ਬਣੀ ਹੋਈ ਹੈ | ਕਿਵੇਂ ਲੱਗੀ ਤੁਹਾਨੂੰ ਛੱਲੇ ਦੀ ਦਾਸਤਾਨ, ਆਪਣੇ ਵੱਡਮੁਲੇ ਸਬਦ ਜਰੂਰ ਲਿਖਣਾ .! ਰੱਬ ਰਾਖਾ
English Version

Challe Di Dastaan

Challa Jisnu Takreeban Takreeban Sare Singers Ne Gaya Hai, Us Challe Di Dukh Bhari Dastaan Shayad Tusi Na Suni Howe. Punjabian Di Challe Naal Dili Saanjh Hai, Shayad Hi Koi Ajeha Punjabi Howe Jisne Apni Life Ch Challa Na Gun Gunaya Howe.Par Bahut Ghat Lok Honge Jihna Nu Challe De Pichokad Bare Pta Howega. Kaun C Eh Challa?? Ki Kahani C Challe Di ??

"Challa" Ik Peo Putt Di Dastaan Hai.Jalla Naam Da Ik Malah Harike Pattan Da Rehn Wala C, Jisnu Rabb Ne Ik Puttar Naal Niawajeya C. Jalle Malah Ne Usda Naam Challa Rakheya C.Iko Ik Puttar Hon Karke Jalle Ne Usnu Bade Laada Naal Paaleya. Jad Challa Chota C Tan Usdi Maa Mar Gayi. Jalla Malah Usnu Apne Naal Kam Te Lai Janda. Ik Din Challe Nu Naal Lai Ke Jad Jalla Malah Kam Te Geya Tan, Jalle Di Sehat Khrab Ho Gayi, Ate Usne Sawarian Nu Bedi Ch Bitha Ke Dusri Paar Lijaan To Inkaar Kar Dita.

Sawarian Kehndian Ki Apne Putt Nu Keh Ki Sanu Dusri Paar Chad Aawe. Pehla Tan Jalla Maneya Nahi, Par Sawarian De Jor Paun Te Jalle Ne Usnu Bhej Dita, Sare Bedi Ch Sawar Ho Ke Daria Ch Chale Gaye. Challa Chala Tan Gaya Par Kade Vapis Nahi Mudeya.Satluj Ch Paani Bahut Chad Geya Te Sareyan Nu Apne Naal Rod Ke Lai Gaya. Jalle Malah Nu Udeekde Udeekde Din Dhal Gaya. Pind Wale Bhi Aa Gaye Ate Challe Nu Labn Lag Gaye, Kafi Din Tak Lab De Rahe, Par Challa Na Labeya. Putt De Vichode Ch Jallah Malah Pagal Ho Gaya. Oh Nadi Kinare Gaunda Firda Rehnda..."

"Challa Mudke Nahi Aya, Rona Umran Da Paya, 
Malleya Mulak Paraya"

Jad Jalle Malah Nu Challe Di Maa Chete Aundi, Tan Oh Sochda Ki Kaash Challe Di Maa Zinda Hundi Tan Oh Challe Nu Kade Naal Lai Ke Na Aunda Ate Usda Putt Challa Ajj Jeonda Hona C, Te Oh Ronda Ronda Gaun Lag Janda.

" Gal Sun Challeya Kaawan, Maawan Thandian Chaawan..."

Jalla Paani Ch Hath Marda Tan Lok Puchde Jalleya Ki Labda, Tan Jalla Kehnda..!!!

Challa Nau-Nau Khewe, Puttar Mithde Mewe, 
Allah Sab Nu Dewe

Raat Ho Jaandi Tan Lok Kehnde Jalleya Ghar Nu Chala Ja, Tan Jalla Kehnda...

Challa Bedi Da Poor Oye, Watan Mahiye Da Door E, Oh Jaana Pehle Poor E,

Is Tarah Jalla Malah Apne Putt Di Yaad Ch Apni Zindgi Gujarda Reha. Fir Oh Harike To Gujrat (Pakistan) Chla Gaya. APni Zindgdi De Kuch Saal Jalle Ne Gujraat Ch Bitaun To Baad Usdi Maur Ho Gayi.

Ajj Bhi Gujrat (Pakistan) Ch Usdi Samaad Bani Hoyi Hai, Kiwe Lagi Tuhanu Challe Di Dastaan, Apne Wadmulle Vichar Jarur Likhna.

Rabb Rakha Ji, Rabb Tuhanu Chardi Kalla Ch Rakhe,...!!

Saturday, 29 December 2012

Facebook: Apna Page Bana Lo

Facebook Admin
ਕੋਈ ਫੇਸਬੁੱਕ ਪੇਜ਼ ਦਾ Admin ਬਨਣਾ ਚਾਹੁੰਦਾ/ਚਾਹੁੰਦੀ ਹੋਵੇ ਤਾਂ,
.
.
.
.
.
.
.
.
.
.
.
.
.
ਆਪਣਾ ਪੇਜ਼ ਬਣਾ ਲਓ, ਸ਼ੁਕਰੀਆ

Mobile Version
Koi Facebook Page Da Admin Ban Na Chaunda/Chaundi Howe Tan,
.
.
.
.
.
.
.
.
.
.
.
.
.
Apna Page Bana Lo, Shukriya

Sunday, 23 December 2012

Tuesday, 16 October 2012

ਭੈਣੇ ਆਪਣਾ ਖਿਆਲ ਰੱਖੀਂ

Brother Sister Story
ਸਾਰੇ ਜਰੂਰ ਪੜ੍ਹਨਾਂ ਜੀ । ਜੇ ਪਸੰਦ ਆਵੇ ਤਾ Share ਵੀ ਜਰੂਰ ਕਰਨਾਂ ਜੀ
ਮੁੰਡਾ-ਕੁੜੀ ਬੱਸ ਸਟੈਂਡ ਤੋਂ ਬੱਸ ਵਿਚ ਚੜ੍ਹੇ
ਤਾਂ ਅਗਲੀ ਸੀਟ ਉਪਰ ਬੈਠ ਗਏ ।
ਬੱਸ ਵਿੱਚ ਬੈਠਦਿਆਂ ਹੀ ਉਹ ਆਪਸ ਵਿਚ ਗੱਲਾਂ ਕਰਨ ਵਿਚ ਮਗਨ ਹੋ ਗਏ ।
ਬੱਸ ਵਿੱਚ ਸਵਾਰੀਆਂ ਚੜ੍ਹਦੀਆਂ ,
ਉਨ੍ਹਾਂ ਨੂੰ ਗਹੁ ਨਾਲ ਤੱਕਦੀਆਂ ਤੇ ਆਪਣੀਆਂ ਸੀਟਾਂ 'ਤੇ ਬੈਠ ਜਾਂਦੀਆਂ ।
ਬੱਸ ਦੇ ਕੰਡਕਟਰ ਨੇ ਉਨ੍ਹਾਂ ਨੂੰ ਵੇਖਿਆ ,
ਫਿਰ ਮੁਸਕਰਾਇਆ ਤੇ ਫਿਰ
ਟੇਪ ਰਿਕਾਰਡ 'ਤੇ ਭੱਦਾ ਜਿਹਾ ਗਾਣਾ ਲਾ ਦਿੱਤਾ ।
ਪੇਂਡੂ ਜਿਹੀ ਇਕ ਔਰਤ ਉੱਚੀ ਆਵਾਜ਼ ਵਿੱਚ
ਉਨ੍ਹਾਂ ਨੂੰ ਸੁਣਾ ਕੇ ਬੋਲੀ ,
'ਅੱਜਕਲ੍ਹ ਦੇ ਮੁੰਡੇ-ਕੁੜੀਆਂ ਨੂੰ ਤਾਂ ਭੋਰਾ ਸ਼ਰਮ ਨਹੀਂ ,
ਕਿਵੇਂ ਮੂੰਹ ਜੋੜ ਜੋੜ ਗੱਲਾਂ ਕਰਦੇ ਨੇ ,
ਅਵਾਰਾ ਕਿਸੇ ਥਾਂ ਦੇ ।
ਮੁੰਡੇ ਨੇ ਘੂਰ ਕੇ ਔਰਤ ਵੱਲ ਦੇਖਿਆ ਪਰ ਬੋਲਿਆ ਕੁਝ ਨਾਂ।

ਮੁੰਡੇ ਨੇ ਕੰਡਕਟਰ ਨੂੰ ਪੈਸੇ ਦਿੱਤੇ,
ਕੰਡਕਟਰ ਨੇ ਖਚਰੀ ਹਾਸੀ ਹੱਸਦਿਆਂ
ਦੋ ਟਿਕਟਾਂ ਮੁੰਡੇ ਦੇ ਹੱਥ ਫੜਾ ਦਿੱਤੀਆਂ ।
ਬੱਸ ਕੁੜੀਆਂ ਦੇ ਹੋਸਟਲ ਅੱਗੇ ਰੁਕੀ ।
ਕੁੜੀ ਨੇ ਹੰਝੂਆਂ ਭਰੀਆਂ ਅੱਖਾਂ ਨਾਲ ਮੁੰਡੇ ਵੱਲ ਵੇਖਿਆ ।
ਮੁੰਡੇ ਨੇ ਕੁੜੀ ਦਾ ਬੈਗ ਚੁੱਕਿਆ ਤੇ ਬੱਸ ਵਿਚੋਂ ਉਤਾਰ ਦਿੱਤਾ ।
ਫਿਰ ਉਹ ਜਾਣ-ਬੁੱਝਕੇ ਉੱਚੀ ਆਵਾਜ਼ ਵਿਚ ਬੋਲਿਆ ,
'ਭੈਣੇ ਆਪਣਾ ਖਿਆਲ ਰੱਖੀਂ ,
ਕੀ ਹੋਇਆ ਜੇ ਬਾਪੂ ਸਾਨੂੰ ਛੱਡ ਕੇ ਤੁਰ ਗਿਐ ,
ਮੈਂ ਤਾਂ ਜਿਉਂਦਾ ਹਾਂ ਨਾਂ ਤੇਰਾ ਵੀਰ ,
ਭੋਰਾ ਫਿਕਰ ਨਾ ਕਰੀਂ ।
ਚੰਡੀਗੜ੍ਹੋਂ ਵਾਪਸ ਆਉਂਦਿਆਂ ਮੈਂ ਤੈਨੂੰ ਮਿਲ ਕੇ ਜਾਊਂ ।
ਕੰਡਕਟਰ ਨੇ ਟੇਪ ਰਿਕਾਰਡਰ ਬੰਦ ਕਰ ਦਿੱਤੀ ।
ਸਵਾਰੀਆਂ ਹੁਣ ਸਿਰ ਸੁੱਟੀ ਬੈਠੀਆਂ ਸਨ ।

ਹਰੇਕ ਚੀਜ਼ ਹਰ ਗੱਲ ਦੇ ਦੋ ਪਹਿਲੂ ਹੁੰਦੇ ਨੇਂ, ਇਹ ਤੁਹਾਡੇ ਤੇ ਨਿਰਭਰ ਕਰਦਾ ਕੇ ਤੁਸੀਂ ਓਸ ਨੂੰ ਕਿਸ ਨਜ਼ਰਿਏ ਨਾਲ ਵੇਖਦੇ ਓ।
ਓਵੇਂ ਹੀ ਇਸ ਕਹਾਣੀ ਦਾ ਸਿੱਟਾ ਵੀ ਤੁਹਾਡੀ ਸੋਚ ਤੇ ਹੀ ਨਿਰਭਰ ਕਰਦਾ ।

Wednesday, 26 September 2012

2060 ਵਿੱਚ ਅਖਬਾਰਾਂ ਦੀਆਂ ਸੁਰਖੀਆਂ

Indian Newspaper Headlines in 2060
2060 ਵਿੱਚ ਅਖਬਾਰਾਂ ਦੀਆਂ ਸੁਰਖੀਆਂ
.
.
.
.
ਜ਼ਿਆਦਾ Biryani ਖਾਣ ਕਰਕੇ Cholesterol ਵਧਣ ਨਾਲ ਕਸਾਬ 90 ਸਾਲ ਦੀ ਉਮਰ ਵਿੱਚ ਜ਼ੇਲ 'ਚ ਮਰ ਗਿਆ
.
.
.
.
Golmaal Part 27 Release ਹੋ ਗਿਆ. ਤਸ਼ਾਰ ਕਪੂਰ ਹਜੇ ਵੀ ਕੁਝ ਬੋਲਣ ਅਤੇ ਕਰਨ ਤੋਂ ਅਸਮੱਰਥ ਹੈ!
.
.
.
.
Sharad Pawar ਨੇਂ ਅੱਧੀ ਦੁਨੀਆਂ ਤੇ ਕਬਜ਼ਾ ਕਰ ਲਿਆ
.
.
.
.
Facebook ਨੂੰ ਦੇਸ਼ ਐਲਾਨ ਦਿੱਤਾ ਗਿਆ
.
.
.
.
ਰਾਜੇ ਦਾ ਮੁੰਡਾ 16G Scam ਚ' ਫੜਿਆ ਗਿਆ
.
.
.
.
ਦਿੱਲੀ ਵਿੱਚ ਇੱਕ ਕੁੜੀ ਨੇ 50 Feet ਦਾ ਸਫਰ ਸਫਲਤਾ ਨਾਲ ਪੂਰਾ ਕੀਤਾ
.
.
.
.
"Lakshadweep Lions'' IPL Join ਕਰਨ ਵਾਲੀ 63rd ਟੀਮ ਬਣੀ
.
.
.
ਮੁੰਨਾ ਹਜ਼ਾਰੇ (ਅੰਨਾ ਦਾ ਭਤੀਜਾ) Lokpal Bill ਲਈ ਭੁੱਖ ਹੜਤਾਲ ਤੇ ਬੈਠਿਆ