Ik Teer Kayi Nishane - Kotkapura Kand Police Firing Videos and Photos
ਮਨਦੀਪ ਖੁਰਮੀ ਹਿੰਮਤਪੁਰਾ: ਦੋ ਮੁੰਡੇ ਮਰਵਾ ਲਏ, ਹਜਾਰਾਂ ਦੇ ਮੌਰ ਸੇਕੇ ਗਏ। ਪਰਦੇ ਪਿੱਛੋਂ ਵੱਜੇ ਤੁਣਕੇ ਨਾਲ ਜੱਥੇਦਾਰਾਂ ਵੱਲੋਂ ਇੱਕ ਹੋਰ ਹੁਕਮਨਾਮੇ 'ਤੇ ਦਸਤਖਤ ਕਰ ਦਿੱਤੇ ਗਏ। ਹਰ ਵਾਰ ਦੀ ਤਰ੍ਹਾਂ ਲੋਕ ਫਿਰ ਹਾਰ ਗਏ ਕਿਉਂਕਿ ਬੇਅਦਬੀ ਮਾਮਲੇ ਕਾਰਨ ਸੂਰਤ ਸਿੰਘ ਖਾਲਸਾ ਦਾ ਸੰਘਰਸ਼ ਭੁਲਾ ਦਿੱਤਾ, ਕਿਸਾਨ ਅੰਦੋਲਨ ਨਾਲੋਂ ਲੋਕਾਂ ਨੂੰ ਤੋਡ਼ ਦਿੱਤਾ, ਚਿੱਟੀ ਮੱਖੀ ਭੁੱਲ ਗਈ, ਆਨੇ ਬਹਾਨੇ ਮੰਗਲ ਸਿਉਂ ਵੀ ਚੰਦੂਮਾਜਰੇ ਨੇ ਨਿਰਦੋਸ਼ ਬਣਾਤਾ। ਹੁਣ ਸ਼ੁਰੂ ਹੋਵੇਗਾ ਰੇਲਾਂ ਰੋਕਣ ਵਾਲੇ ਕਿਸਾਨਾਂ 'ਤੇ ਕੇਸਾਂ ਦਾ ਸਿਲਸਿਲਾ...।ਪਰ ਅਸੀਂ ਇਹਨਾਂ ਧਰਨਿਆਂ ਕਾਰਨ ਹੀ ਐਨੇ ਕੁ ਥੱਕ ਚੁੱਕੇ ਹੋਵਾਂਗੇ ਕਿ ਕਿਸਾਨਾਂ ਮਜ਼ਦੂਰਾਂ ਦੀ ਹਾਲ ਪਾਹਰਿਆ ਦਾ ਸਾਡੇ 'ਤੇ ਕੋਈ ਅਸਰ ਨਹੀਂ ਹੋਵੇਗਾ। ਸਵਾਲ ਇਹ ਵੀ ਹੈ ਕਿ ਕੀ ਅਸੀਂ ਰਲ ਮਿਲ ਕੇ ਫੇਰ ਰੋਟੀ ਨਾਲ ਜੁਡ਼ੇ ਮਸਲਿਆਂ ਲਈ ਵੀ ਨਾਅਰੇ ਮਾਰਾਂਗੇ ਜਾਂ ਫਿਰ ਹੋਰਨਾਂ ਦੀ ਕੁਰਸੀ ਦੀ ਸਥਿਰਤਾ ਲਈ ਹੀ ਕੁਰਬਾਨ ਹੁੰਦੇ ਰਹਾਂਗੇ ?
ਪਰ ਸਾਨੂੰ ਐਨਾ ਕੁ ਵੱਡਾ ਰੁਝੇਵਾਂ ਦੇ ਦਿੱਤਾ ਗਿਆ ਹੈ ਕਿ ਅਸੀਂ ਨਰਮੇ ਦੀ ਤਬਾਹੀ ਭੁੱਲ ਕੇ ਝੋਨੇ ਦੀ ਫਸਲ ਮਨਮਰਜ਼ੀ ਨਾਲ ਖਰੀਦਣ ਲਈ ਸਰਕਾਰ ਨੂੰ ਖੁਦ ਥਾਪੀ ਦੇ ਦਿੱਤੀ।..... ਬੇਅਦਬੀ ਦੇ ਦੁੱਖ ਦੇ ਨਾਲ ਨਾਲ ਇਹਨਾਂ ਗੱਲਾਂ ਦਾ ਦੁੱਖ ਵੀ ਰਹੇਗਾ ਕਿ ਕੁਰਸੀ ਦੇ ਚਾਰੇ ਪਾਵੇ ਸਾਡੇ ਦਿਮਾਗਾਂ 'ਤੇ ਹੀ ਨਹੀਂ ਸਗੋਂ ਸਾਡੇ ਦੋਵੇਂ ਹੱਥਾਂ ਤੇ ਦੋਵੇਂ ਪੈਰਾਂ 'ਤੇ ਵੀ ਡਹਿ ਗਏ ਹਨ।
(ਦੋ ਦਿਨ ਬਲੱਡ 'ਪਲੈਸ਼ਰ'' ਵਧਾਈ ਰੱਖਣ ਤੋਂ ਬਾਅਦ ਆਖਰੀ ਮਗਜਮਾਰੀ)
Mobile Version
Mandeep Khurmi Himmatpura: 2 Munde Marwa Laye, Hazaran De Maur Seke Gaye. Parde Pichon Waje Tunke Naal Jathedaran Wallon Ik Hor Hukamname Te Signature Kar Dite Gaye/ Har War Di Tarah Lok Fer Haar Gaye Kyu Ki Beadbi Mamle Karan Surat Singh Khalsa Da Struggle Bhula Dita, Kisan Andolan Nalo Lokan Nu Tod Dita, Chitti Makhi Bhul Gayi, Aane Bahane Mangal Singh Bhi Chandumajre Ne Nirdosh Bna Dita. Hun Shuru Howega Rail'an Rokan Wale Kisana Te Case'an Da Silsila. Par Asin Ehna Dharneya Karan Hi Aine Ku Thak Chuke Howage Ki Kisana Majdooran Di Haal Pahreya Da Sade Te Koi Asar Nahi Howega. Sawal Eh Bhi Hai Ki Asin Ral Mil Ke Roti Nal Jude Masleyan Layi Bhi Naare Marage Ya Fer Horna Di Kursi Di Sathirta Layi Hi Qurban Hunde Rahage?
Par Sanu Aina Ku Wada Rujhewa De Dita Gaya Hai Ki Asin Narme Di Tabahi Bhul Ke Jhone Di Fasal Manmarji Naal Kharidan Layi Sarkar Nu Khud Thaapi De Diti. Beadabi De Dukh De Naal Naal Ehna Gallan Da Dukh Bhi Rahega Ki Kursi De Chare Pawe Te Nahi Sagon Sade Dowe Hathan Te Dowe Pairan Te Bhi Deh Gaye Han.
Kotkapura Kand Police Firing Videos and Photos from Behbal Kalan on 14th Oct 2015