Sunday, 18 March 2012

ਅਪਣਾ ਆਪ ਸੰਭਾਲ ਕੁੜੇ ਹੁਸਨ ਲੁਟੇਰੇ ਥਾਂ ਥਾਂ 'ਤੇ ਸੁੱਟੀ ਬੈਠੇ ਜਾਲ ਕੁੜੇ

Apna Aap Sambhal Kude
ਅਪਣਾ ਆਪ ਸੰਭਾਲ ਕੁੜੇ
ਹੁਸਨ ਲੁਟੇਰੇ ਥਾਂ ਥਾਂ 'ਤੇ
ਸੁੱਟੀ ਬੈਠੇ ਜਾਲ ਕੁੜੇ
ਤੱਕ ਉਹਨਾਂ ਦੀ ਖਸਲਤ ਤੂੰ
ਤੈਨੂੰ ਦੱਸਣ 'ਮਾਲ' ਕੁੜੇ
ਜਿੰਨ੍ਹਾਂ ਨੂੰ ਤੂੰ ਅਪਣਾ ਸਮਝੇਂ
ਉਹ ਹੀ ਕਰਨ ਹਲਾਲ ਕੁੜੇ
ਪਿਆਰ ਖਜ਼ਾਨਾ ਸਾਂਭੀ ਰੱਖ
ਤਨ ਦੇ ਫਿਰਨ ਦਲਾਲ ਕੁੜੇ
ਹੁਸਨ ਜਵਾਨੀ ਸੁੱਚਾ ਗਹਿਣਾ
ਮਿਲਦਾ ਕਿਸਮਤ ਨਾਲ ਕੁੜੇ