Wednesday, 27 June 2012

ਇਸ਼ਕ ਤੋਂ ਨਹੀਂ ਆਸ਼ਕਾਂ ਤੋਂ ਨਫਰਤ

Aashiqan To Nafrat
ਇਸ਼ਕ ਤੋਂ ਨਹੀਂ ਆਸ਼ਕਾਂ ਤੋਂ ਨਫਰਤ 
(ਜੋ ਜਾਨ ਦੇ ਚੁੱਕੇ ਨੇ ਜ਼ਾਂ ਜ਼ਾਨ ਦੇਣਾ ਚਾਹੁੰਦੇ ਨੇ)

1. ਇੱਕ ਕੁੜੀ ਪਿੱਛੇ ਮਰੇ ਆਸ਼ਕ ਦੀ ਸਮਾਧ ਬਣਾਉਣੀ ਚਾਹੀਦੀ ਐ
ਜਦੋਂ ਉੱਥੇ ਆਸ਼ਕਾਂ ਦਾ ਮੇਲਾ ਲੱਗੇ, ਉਹਨਾਂ ਤੇ ਗੋਲੀ ਚਲਾਉਣੀ ਚਾਹੀਦੀ ਐ

2. ਇੱਕ ਕੁੜੀ ਪਿੱਛੇ ਮਰੇ ਆਸ਼ਕ ਦਾ ਬੁੱਤ ਬਣਾਉਣਾ ਚਾਹੀਦਾ 
ਤੇ ਆਪਣੇ ਪੁੱਤ ਦੇ ਵਿਯੋਗ 'ਚ ਮਰੀ ਮਾਂ ਦੀਆਂ ਅਸਥੀਆਂ ਦਾ ਘੜਾ 
ਉਸਦੇ ਨਾਲ ਲਟਕਾਉਣਾ ਚਾਹੀਦਾ ਏ

3.ਇੱਕ ਕੁੜੀ ਪਿੱਛੇ ਮਰੇ ਆਸ਼ਕ ਦਾ ਗੇਟ ਬਣਾਉਣਾ ਚਾਹੀਦਾ 
ਤੇ ਉਸਦੇ ਬਾਪੂ ਦੀ ਪੱਗ ਦਾ ਟੁਕੜਾ ਉਸ ਉੱਪਰ ਲਹਿਰਾਉਣਾ ਚਾਹੀਦਾ 

4.ਇੱਕ ਕੁੜੀ ਪਿੱਛੇ ਮਰੇ ਆਸ਼ਕ ਦਾ ਬੱਸ ਅੱਡਾ ਬਣਾਉਣਾ ਚਾਹੀਦਾ 
ਤੇ ਆਪਣੇ ਵੀਰ ਨੂੰ ਯਾਦ ਕਰਕੇ ਰੋਂਦੀ ਉਸਦੀ ਭੈਣ
ਦਾ ਪੋਸਟਰ ਉਸ ਦੀਆਂ ਕੰਧਾਂ ਤੇ ਲਾਉਣਾ ਚਾਹੀਦਾ ਏ

5. ਇੱਕ ਕੁੜੀ ਪਿੱਛੇ ਮਰੇ ਆਸ਼ਕ ਦਾ ਸ਼ਹਿਰ ਬਣਾਉਣਾ ਚਾਹੀਦਾ 
(ਮਾਪਿਆਂ ਦਾ ਦੁਸ਼ਮਣ) ਉਸਦਾ ਨਾਮ ਰਖਵਾਉਣਾ ਚਾਹੀਦਾ ਏ
ਪਿਆਰ ਮਰਨਾ ਨਹੀਂ ਜੀਣਾ ਸਿਖਾਉਂਦਾ
ਸਾਡੇ ਤੇ ਹੱਕ ਬੱਸ ਮਾਪਿਆਂ ਦਾ ਆਉਂਦਾ