Saturday, 22 September 2012

ਉੱਚੀ ਹੇਕ ਲਾਈ ਢਾਡੀ, ਮੈਨੂੰ ਰਹੂ ਸਦਾ ਯਾਦ

Dhad Te Sarang
ਮੇਰੇ ਪਿੰਡ ਦੀ ਸੀ ਸੱਥ , ਨਾਲ ਰਾਮ - ਗਮਦੂਰ 
ਮੋਹ ਅਪਨੱਤ ਦਾ ਸੀ , ਵਾਹਵਾ ਚੜਿਆ ਸਰੂਰ 
ਵੇਲੇ ਆਥਣ ਦੇ ਐਸਾ , ਯਾਰੋ ਬੰਨਿਆਂ ਸੀ ਰੰਗ 
ਹੁਣ ਤੱਕ ਕੰਨੀ ਗੂੰਜੇ , ਮੇਰੇ ਢੱਡ ਤੇ ਸਾਰੰਗ 
ਜੀਤੀ , ਬੂਟੇ ਹੋਰੀਂ ਵੀਰਾਂ ਦਾ ਵੀ ਲੱਖ ਧੰਨਵਾਦ 
ਉੱਚੀ ਹੇਕ ਲਾਈ ਢਾਡੀ , ਮੈਨੂੰ ਰਹੂ ਸਦਾ ਯਾਦ