Monday, 21 January 2013

ਸਹੇਲੀ ਕਹਿੰਦੀ ਛੇਤੀ ਛੇਤੀ Online ਹੋ ਜਾ

Kamli Saheli
ਬਾਪੂ ਕਹਿੰਦਾ ਸਵੇਰੇ ਸਵੇਰੇ ਉੱਠਜਾ ਪੁੱਤ ਹੁਣ
 ਰਾਤ ਨੂੰ ਫਿਰ ਸੌਣਾ ਹੁੰਦਾ ਏ,
ਤੇ ਸਹੇਲੀ ਕਹਿੰਦੀ ਸਵੇਰੇ ਜਲਦੀ ਨਾਂ ਉੱਠਿਆ ਕਰ ਮੈਂ
ਸੁਪਨੇ ਚ ਆਉਣਾ ਹੁੰਦਾ ਏ,
ਬਾਪੂ ਕਹਿੰਦਾ ਮੈਂ ਚੱਲਿਆ ਖੇਤਾਂ 'ਚ ਤੂੰ ਵੀ ਆਂਜ਼ੀ
ਤੇ ਸਹੇਲੀ ਕਹਿੰਦੀ ਅੱਜ ਮੈਨੂੰ ਆਕੇ Shopping ਕਰਾਂਜੀਂ
ਦੁਪਿਹਰ ਨੂੰ ਬਾਪੂ ਫੋਨ ਕਰਕੇ ਕਹਿੰਦਾ ਪੁੱਤ,
ਮੇਰੀ ਰੋਟੀ ਲੈ ਕੇ ਨੀਂ ਆਇਆ,
ਤੇ ਇੱਧਰ ਸਹੇਲੀ ਕਹਿੰਦੀ ਅੱਜ ਤੂੰ ਮੈਨੂ Pizza ਨੀ ਖਵਾਇਆ
ਘਰ ਆਏ ਤੋਂ ਬਾਪੂ ਕਹਿੰਦਾ,
ਕੰਜਰਾ ਤੂੰ ਖੇਤਾਂ 'ਚ ਮੈਨੂੰ ਭੁੱਖਾ ਮਾਰਤਾ ਅੱਜ
ਤੇ ਸਹੇਲੀ ਫੋਨ ਕਰ ਕੇ ਕਹਿੰਦੀ ਤੈਨੂੰ ਕੱਲ ਨੂੰ ਲਾਉ ਰਗੜਾ
ਤੂੰ ਸਸਤੇ 'ਚ ਹੀ ਸਾਰਤਾ ਅੱਜ,
ਸ਼ਾਮ ਨੂੰ ਬਾਪੂ ਕਹਿੰਦਾ ਅੱਜ ਕੱਖ ਲਿਆ ਮੱਝਾਂ ਵਾਸਤੇ,
ਨਹੀਂ ਤਾਂ ਕੱਢਦੂੰ ਤੇਰੇ ਵਲ,
ਤੇ ਸਹੇਲੀ ਕਹਿੰਦੀ ਮੇਰੇ ਨਾਲ ਹੁਣੇ ਕਰ ਫੋਨ ਤੇ ਗੱਲ,
ਰਾਤੀ ਬਾਪੂ ਕਹਿੰਦਾ ਪੁੱਤ ਰੋਟੀ ਬਣਗੀ ਖਾ ਲੈ ਆ ਕੇ ਜਲਦੀ
ਤੇ ਸਹੇਲੀ ਕਹਿੰਦੀ ਹਾਲੇ 7 ਵੱਜੇ ਨੇਂ,
ਹੁਣੇ ਤੋਂ ਤੇਰੇ ਢਿੱਡ 'ਚ ਅੱਗ ਬਲਦੀ,
ਬਾਪੂ ਕਹਿੰਦਾ ਪੁੱਤ ਰਾਤ ਬੜੀ ਹੋਗੀ ਹੁਣ ਸੌ ਜਾ,
ਤੇ ਸਹੇਲੀ ਕਹਿੰਦੀ ਛੇਤੀ ਛੇਤੀ Online ਹੋ ਜਾ,
ਬਾਪੂ ਕਹਿੰਦਾ ਜੇ ਤੂੰ ਮੋਬਾਇਲ ਨਾਂ ਛੱਡਿਆ ਮੈਂ ਤੇਰੀ ਲੱਤ ਵੱਡ ਦੂੰ,
ਤੇ ਸਹੇਲੀ ਕਹਿੰਦੀ ਜੇ ਤੂੰ Online ਨਾ ਹੋਇਆ ਤਾਂ ਮੈਂ ਤੈਨੂ ਛੱਡ ਦੂੰ,
ਬਾਪੂ ਕਹਿੰਦਾ ਏਹਨੂ Facebook ਨੂੰ ਅੱਗ ਲਾਦੇ,
ਤੇ ਸਹੇਲੀ ਕਹਿੰਦੀ ਕੋਈ ਘੈਂਟ ਜਿਹਾ Status ਪਾ ਦੇ,
ਹੁਣ ਦੱਸੋ ਬੰਦਾ ਜਾਵੇ ਤਾਂ ਕਿੱਧਰ ਜਾਵੇ,
ਇੱਕ ਤਾਂ ਸਾਡਾ ਬਾਪੂ ਢੀਠ,
ਉਤੋ ਕਮਲੀ ਸਹੇਲੀ ਸਿਰ ਖਾਵੇ