Wednesday 20 July 2016

A Very Emotional Heart Touching Punjabi Story - Nanni Pari

ਹੁਣ ਤੱਕ ਦਾ ਸਭ ਤੋਂ ਵਧੀਆ Status ਆ, Please ਦੋ ਮਿੰਟ ਦਾ ਟਾਈਮ ਕੱਡ ਕੇ ਇਸ ਨੂੰ ਪੜੋ ਜ਼ਰੂਰ ਪੜੋ।

"ਕਹਾਣੀ ਇੱਕ ਨੰਨ੍ਹੀ ਪਰੀ ਦੀ"

A Very Emotional Heart Touching Punjabi Story

ਅੱਜ ਨੰਨ੍ਹੀ ਪਰੀ ਬਹੁਤ ਖੁਸ਼ ਸੀ। ਨੰਨ੍ਹੀ ਪਰੀ ਖੁਸ਼ੀ-ਖੁਸ਼ੀ ਰੱਬ ਕੋਲ ਗਈ ਤੇ ਰੱਬ ਜੀ ਨੂੰ ਬੋਲੀ “ਰੱਬ ਜੀ ਤੁਹਾਨੂੰ ਅੱਜ ਦੀ ਤਾਰੀਕ ਯਾਦ ਹੈ…..?''

“ਹਾਂ ਪੁੱਤਰ ਕਿੱਦਾ ਭੁੱਲ ਸਕਦਾ ਮੈਂ, ਅੱਜ ਤੂੰ ਧਰਤੀ ਤੇ ਜਾ ਕੇ ਜਨਮ ਲਵੇਂਗੀ ਇਸ ਬਾਰੇ ਹੀ ਗੱਲ ਕਰ ਰਹੀ ਐ ਨਾ ਪੁੱਤਰ..''

“ਹਾਂ ਜੀ ਹਾਂ ਜੀ ਰੱਬ ਜੀ..''

“ਆ ਬੈਠ ਪੁੱਤਰਾ ਤੈਨੂੰ ਕੁੱਝ ਧਰਤੀ ਬਾਰੇ ਦੱਸ ਦੇਵਾਂ। ਤੇਰਾ ਅੱਸੀ (80) ਸਾਲਾਂ ਦਾ ਸਫਰ ਹੈ ਜ਼ਿੰਦਗੀ ਦਾ। ਉਹ ਦੇਖ ਗੁਰਦੁਆਰੇ 'ਚ ਇਕ ਆਦਮੀ ਤੇ ਔਰਤ ਦੇਖ ਰਹੀ ਹੈਂ ਨਾ?

“ਹਾਂ ਜੀ ਰੱਬ ਜੀ..''

ਉਹ ਤੇਰੇ ਮੰਮੀ ਡੈਡੀ ਨੇਂ।

“ਸੱਚੀ ਰੱਬ ਜੀ! ਉਹ ਮੇਰੇ ਮੰਮੀ ਡੈਡੀ ਨੇ, ਕਿੰਨੇ ਚੰਗੇ ਨੇ ਮੇਰੇ ਮੰਮੀ ਡੈਡੀ, ਗੁਰਦੁਆਰਾ ਸਾਹਿਬ ਵੀ ਜਾਂਦੇ ਨੇ.. ਮੈਂ ਵੀ ਨਾਲ ਜਾਇਆ ਕਰਾਂਗੀ। ਜਲਦੀ-ਜਲਦੀ ਭੇਜੋ ਮੈਨੂੰ ਉਨ੍ਹਾਂ ਕੋਲ..''

“ਪੁੱਤਰ ਜੀ ਪਰ ਤੁਹਾਡੇ ਮੰਮੀ-ਡੈਡੀ ਬਹੁਤ ਗਰੀਬ ਨੇ..''

“ਕੋਈ ਗੱਲ ਨੀ ਰੱਬ ਜੀ ਬੱਸ ਮੈਨੂੰ ਅਸ਼ੀਰਵਾਦ ਦੇਵੋ। ਮੈਂ ਪੜ-ਲਿਖ ਕੇ ਆਪਣੇ ਪੈਰਾਂ ਤੇ ਖੜੀ ਹੋ ਆਪਣੇ ਮੰਮੀ ਡੈਡੀ ਨੂੰ ਵੀ ਅਮੀਰ ਕਰ ਦੇਵਾਂਗੀ, ਉਨ੍ਹਾਂ ਦੀ ਹਰ ਖੁਆਇਸ਼ ਪੂਰੀ ਕਰ ਦੇਵਾਂਗੀ..''

“ਸ਼ਾਬਾਸ਼! ਚੱਲ ਠੀਕ ਐ ਪੁੱਤਰ.. ਮੈਂ ਤੈਨੂੰ ਹੁਣ ਧਰਤੀ 'ਤੇ ਭੇਜ ਰਿਹਾ ਹਾਂ ਪਰ ਤੈਨੂੰ ਧਰਤੀ 'ਤੇ ਜਨਮ ਲੈਣ ਤੋਂ ਪਹਿਲਾਂ 9 ਮਹੀਨੇ ਆਪਣੀ ਮਾਂ ਦੀ ਕੁੱਖ 'ਚ ਰਹਿਣਾ ਪੈਣਾ।

ਉਸ ਤੋਂ ਬਾਅਦ ਬਾਹਰੀ ਦੁਨੀਆਂ 'ਚ ਆਵੇਂਗੀ..''

“ਰੱਬ ਜੀ ਮੈਨੂੰ ਮੇਰੇ ਮੰਮੀ ਡੈਡੀ ਕੋਲ ਭੇਜ ਦੇਵੋ ਬੱਸ। 9 ਮਹੀਨਿਆਂ ਦੀ ਕੋਈ ਪਰਵਾਹ ਨਹੀਂ..''

ਰੱਬ ਨੇ ਨੰਨ੍ਹੀ ਪਰੀ ਨੂੰ ਉਸਦੀ ਮਾਂ ਦੀ ਕੁੱਖ 'ਚ ਭੇਜ ਦਿੱਤਾ।

ਨੰਨ੍ਹੀ ਪਰੀ ਹੁਣ ਬਹੁਤ ਖੁਸ਼ ਸੀ। ਹੁਣ ਨੰਨ੍ਹੀ ਪਰੀ 9 ਮਹੀਨੇ ਪੂਰੇ ਹੋਣ ਦੀ ਉਡੀਕ ਕਰਨ ਲੱਗੀ।

ਕੋਈ ਚਾਰ ਕੁ ਮਹੀਨੇ ਬਾਅਦ ਨੰਨ੍ਹੀ ਪਰੀ ਰੱਬ ਕੋਲ ਰੋਂਦੀ-ਰੋਂਦੀ ਵਾਪਸ ਆ ਗਈ। ਰੱਬ ਨੰਨ੍ਹੀ ਪਰੀ ਨੂੰ ਇੰਝ ਰੋਂਦੇ ਹੋਏ ਆਪਣੇ ਕੋਲ ਆਉਦੇਂ ਦੇਖ ਹੈਰਾਨ ਹੋਏ ਅਤੇ ਉਨ੍ਹਾਂ ਨੇ ਨੰਨ੍ਹੀ ਪਰੀ ਨੂੰ ਪੁੱਛਿਆ “ਕੀ ਹੋਇਆ ਪੁੱਤਰਾ? ਤੂੰ ਤਾਂ ਅੱਸੀ ਸਾਲਾਂ ਬਾਅਦ ਮੇਰੇ ਕੋਲ ਆਉਣਾ ਸੀ?''

“ਪਤਾ ਨਹੀ ਰੱਬ ਜੀ ਮੈਨੂੰ ਵੀ..ਮੈਂ ਤਾਂ ਆਪਣੀ ਮਾਂ ਦੀ ਕੁੱਖ 'ਚ ਸੁੱਤੀ ਪਈ ਸੀ। ਇਕ ਦਮ ਲੋਹੇ ਦੀਆਂ ਤਲਵਾਰਾਂ ਵਰਗੀਆਂ ਚੀਜਾਂ ਨੇਂ ਆ ਮੈਨੂੰ ਕੱਟਣਾ ਸ਼ੁਰੂ ਕਰ ਦਿੱਤਾ। ਮੇਰੇ ਬਹੁਤ ਦਰਦ ਹੋ ਰਹੀ ਸੀ, ਮੈਂ ਬਹੁਤ ਰੌਲਾ ਵੀ ਪਾਇਆ ਪਰ ਉਹ ਤਲਵਾਰਾਂ ਚੱਲਦੀਆਂ ਰਹੀਆਂ, ਅੰਤ ਟੋਟੇ-ਟੋਟੇ ਕਰ ਇਕ ਔਰਤ ਨੇ ਮੈਨੂੰ ਮੇਰੀ ਮਾਂ ਦੇ ਢਿੱਡ 'ਚੋਂ ਬਾਹਰ ਕੱਢ ਇਕ ਗੰਦੇ ਨਾਲੇ 'ਚ ਸੁੱਟ ਦਿੱਤਾ।ਫਿਰ ਰੱਬ ਜੀ ਮੈਂ ਕਿਵੇਂ ਤੁਹਾਡੇ ਕੋਲ ਪੁੱਜੀ ਮੈਨੂੰ ਇਸ ਬਾਰੇ ਨਹੀਂ ਪਤਾ..'' ਰੋਂਦੀ ਹੋਈ ਨੰਨ੍ਹੀ ਪਰੀ ਨੇ ਬੜੀ ਮਾਸੂਮੀਅਤ ਨਾਲ ਰੱਬ ਨੂੰ ਜਵਾਬ ਦਿੱਤਾ। 

ਉਹ ਅਕਾਲਪੁਰਖ ਜੀ ਸਾਰੀ ਗੱਲ ਸਮਝ ਗਏ ਪਰ ਨੰਨ੍ਹੀ ਪਰੀ ਨੂੰ ਅਸਲੀਅਤ ਬਾਰੇ ਕੁਝ ਨਾ ਦੱਸਿਆ।  ਕਿਉਂਕਿ ਉਹ ਹਜੇ ਬੱਚੀ
ਸੀ। ਰੱਬ ਨੰਨ੍ਹੀ ਪਰੀ ਨੂੰ ਚੁੱਪ ਕਰਾਉਂਦੇ ਹੋਏ ਬੋਲੇ “ਪੁੱਤਰਾ ਕੋਈ ਗੱਲ ਨੀ ਮੈਂ ਤੈਨੂੰ ਕਿਸੇ ਹੋਰ ਮੰਮੀ ਡੈਡੀ ਕੋਲ ਭੇਜ ਦਿੰਨਾ..''

“ਨਹੀਂ ਨਹੀਂ ਰੱਬ ਜੀ, ਮੈਨੂੰ ਦੁਬਾਰਾ ਉਸੇ ਮੰਮੀ ਡੈਡੀ ਕੋਲ ਭੇਜੋ…ਮੈਂ ਨਹੀਂ ਹੋਰ ਮੰਮੀ ਡੈਡੀ ਕੋਲ ਜਾਣਾ।''

“ਕਿਉਂ ਪੁੱਤਰਾ? ਉਨ੍ਹਾਂ ਨਾਲੋਂ ਵੀ ਵਧੀਆ ਮੰਮੀ ਡੈਡੀ ਕੋਲ ਭੇਜਾਗਾਂ ਤੈਨੂੰ''

“ਰੱਬ ਜੀ ਆਹ ਗੱਲ ਨਹੀਂ। ਮੇਰੇ ਉਹ ਮੰਮੀ ਡੈਡੀ ਬਹੁਤ ਗਰੀਬ ਸਨ ਮੈਂ ਆਪਣੇ-ਆਪ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਨੂੰ ਅਮੀਰ ਬਣਾ ਉਨ੍ਹਾਂ ਨੂੰ ਹਰ ਖੁਸ਼ੀ ਦੇਵਾਂਗੀ।

"ਉਹ ਮੇਰੇ ਬਿਨਾਂ ਗਰੀਬ ਹੀ ਰਹਿ ਜਾਣਗੇ।''

ਰੱਬ ਦੀਆਂ ਅੱਖਾਂ 'ਚ ਆਹ ਗੱਲ ਸੁਣ ਅੱਥਰੂ ਆ ਗਏ ਸਨ ਰੱਬ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਇਸ ਮਾਸੂਮ ਨੰਨ੍ਹੀ ਪਰੀ ਨੂੰ ਕਿੰਝ ਸਮਝਾਉਣ ਕਿ ਉਸਦੇ ਅਸਲੀ ਕਾਤਿਲ ਕੌਣ ਸਨ।

ਜੇ ਇਹ ਪੜ ਕੇ ਤੁਹਾਡੀ ਅੱਖ ਭਰੀ ਆ ਤਾਂ ਰੱਬ ਨੇਂ ਤੁਹਾਨੂੰ ਇਨਸਾਨ ਬਣਾ ਕੇ ਕੋਈ ਗਲਤੀ ਨਹੀਂ ਕੀਤੀ ।

Mobile Version

Hun Tak Da Sab To Wadia Status Aa, Please 2 Minute Da Time Kade Ke Isnu Jarur Read Karo!

"Kahani Ik Nanni Pari Di"

Ajj Nanni Pari Bahut Khuch C, Nanni Pari Khushi-Khushi Rabb Kol Gayi Te Rabb Ji Nu Boli "Rabb Ji Tuhanu Ajj Di Tareek Yaad Hai...?"

"Han Puttar Kidan Bhul Sakda Main, Ajj Tu Dharti Te Ja Ke Janam Lawegi Es  Baer Hi Gal Kar Rahi Hain Na Putt.."

"Han Ji Han Ji Rabb Ji"

"Aa  Baith Putt Tenu Kuj Dharti Bare Das Dewa, Tera Assi (80) Saal Da Safar Hai Zindagi Da, Oh Dekh Gurudware Ch Ik Aadmi Te Aurat Dekh Rahi Hain Na?

"Hanji Rabb G"

Oh Tere Mummy Daddy Ne..!

"Sachi Rabb Ji. Oh Mere Mummy Daddy Ne, Kine Change Ne Mere Mummy Daddy, Gurudwara Saib Bhi Jande Ne.. Main Bhi Naal Jaya Karagi, Jaldi Jaldi  Bhejo Mainu Ohna Kol.."

"Putt Par Tere Mummy Daddy Bahut Gareeb Ne.."

"Koi Gal Ni Rabb G Bas Mainu Ashirwad Dewo, Main Pad Likh Ke Apne Pairan Te Khadi Ho Apne Mummy Daddy Nu Bhi Ameer Kar Dewagi, Ohna Di Har Wish Puri  Kar Dewagi..."

"Shabash! Chal Theek Hai Putt.. Main Tenu Hun Dharti Te Bhej Reha Han Par Tenu Dharti Te Janam Lain To Pehla 9 Mahine Apni Maa Di Kukh Ch Rehna Paina.

Us To Baad Bahar Di Dunia Ch Awegi..

"Rabb Ji Mainu Mummy Daddy Kol Bhej Dewo Bas, 9 Month Di Koi Parwah Nahi..."

Rabb Ne Nanni Pari Nu Usdi Maa Di Kukh Ch Bhej Dita

Nanni Pari Bahut Khush C, Hun Nanni Pari 9 Mahine Pure Hon Di Udeek Karn Lagi.

Koi 4 Ku Mahine Baad Nanni Pari Rabb Kol Rondi Rondi Wapis Aa Gayi, Rabb Nanni Pari Nu Injh Ronde Hoye Apne Kol Aunde Dekh Hairaan Hoye Atte Ohna Ne Nanni Pari Nu Pucheya "Ki Hoya Puttra? Tu Tan Assi Saalan Baad Mere Kol Auna C?"

"Pata Nahi Rabb Ji Mainu Bhi..Main Tan Apni Maa Di Kukh Ch Sutti Payi C, Ik Dum Lohe Diyan Talwaran Wargian Cheezan Ne Aa Mainu Katna Shuru Kar Dita, Mere Bahut Dard Ho Rahi C, Main Bahut Raula Bhi Paya Par Oh Talwaran Chal Diyan Rahian, Antt Totte-Totte Kar Ik Aurat Ne Mainu Meri Maa De Dhid Ch Bahar Kad Ik Gande Naale Ch Sutt Dita, Fer Rabb G Main Kiwe Tuhade Kol Pujji Is Bare Nahi Pta..." Rondi Hoyi Nanni Pari Ne Badi Masumiyat Naal Rabb Nu Jawab Dita.

Oh Akalpurakh Ji Sari Gal Samjh Gaye Par Nanni Pari Nu Asliyat Bare Kuj Na Daseya, Kyu Ki Oh Haje Bachi C, Rabb Nanni Pari Nu Chup Karwaunde Hoye Bole "Puttra Koi Gal Ni Main Tenu Kise Hor Mummy Daddy Kol Bhej Dina.."

"Nahi Nahi Rabb G, Mainu Dubara Use Mummy Daddy Kol Bhejo.. Main Nahi Hor Mummy Daddy Kol Jana."

"Kyu Puttra? Ohna Naalo Bhi Wadia Mummy Daddy Kol Bhejuga Tenu"

"Rabb Ji Aah Gal Nahi, Mere Oh Mummy Daddy Bahut Gareeb Aa Main Apne Aap Naal Promise Kita C Ki Ohna Nu Ameer Bna Ohna Nu Har Khushi Dewagi.

"Oh Mere Bina Gareeb Hi Reh Jange"

Rabb Diyan Akhan Ch Aah Gal Sun Athru Aa Gaye C Rabb Nu Samjh Nahi Aa Rahi C Ki Oh Masoom Nanni Pari Nu Kiwe Samjhaun Ki Usde Asli Kaatil Kaun C.

Je Eh Read Karke Tuhadi Akh Bhar Ayi Aa Tan Rabb Ne Tuhanu Insaan Bna Ke Koi Galti Nahi Kiti