Sunday 29 January 2012

ਫੇਸਬੁੱਕ ਦੀ ਦੁਨੀਆ ਵੀ ਯਾਰੋ, ਬੜੀ ਨਿਆਰੀ ਏ

Facebook Di Dunia
ਫੇਸਬੁੱਕ ਦੀ ਦੁਨੀਆ ਵੀ ਯਾਰੋ, ਬੜੀ ਨਿਆਰੀ ਏ,
ਸਰਫਿੰਗ ਕਰਨ ਦੀ ਹਰ ਘੜੀ ਲਗਦੀ, ਬੜੀ ਪਿਆਰੀ ਏ l
ਕੋਈ ਲੱਭ ਪੁਰਾਨੇ ਆੜੀ ਇੱਥੇ, ਫਿਰ ਉਹੀ ਮਹਿਫਲਾ ਸਜਾਈ ਫਿਰਦਾ,
ਕੋਈ ਬਿਨਾਂ ਜਾਨ ਪਹਿਚਾਨ ਇੱਥੇ, ਨਵੇਂ ਯਾਰ ਬਨਾਈ ਫਿਰਦਾ l
ਕੁੱਝ ਕਾਲਿਜ ਦੀ ਕਲਾਸਾ ਕਰ ਬੰਕ, ਇੱਥੇ 'ASL', 'Ws Up' ਸਿੱਖਦੇ ਨੇ,
ਕੋਈ ਬਾਪੂ ਦੀਆਂ ਫੜਾਈਆ ਕਾਪੀਆ ਛੱਡ, ਇੱਥੇ Wall ਤੇ ਚਾਈਂ - ਚਾਈਂ ਲਿੱਖਦੇ ਨੇ l
ਕੋਈ ਪੇਪਰਾ ਦੀ ਇੱਥੇ Tension ਛੱਡ, Games ਖੇਡ ਕੇ ਟਾਇਮ ਪਾਸ ਕਰਦੇ,
ਫਿਰ Wish Me Luck ਦਾ Update ਕਰ, ਦੁਆਵਾਂ ਨਾਲ ਪਾਸ ਹੋਣ ਦੀ ਆਸ ਕਰਦੇ l
ਇੱਥੇ ਕਾਲੀ ਪਸੰਦ ਕਰੇ ਗੌਰੇ ਨੂੰ, ਤੇ ਗੌਰੀ ਕਾਲਾ ਫਸਾਈ ਫਿਰਦੀ,
ਇੱਥੇ ਪੰਜਾਬੀ ਫਿਰੇ ਕਿਸੇ ਗੁੱਜਣ ਨਾਲ, ਤੇ ਮਰਾਠਣ ਮੁਸਲੇ ਨਾਲ ਪੰਗਾ ਪਾਈ ਫਿਰਦੀ l
ਇਸ ਰੰਗਲੀ ਫੇਸਬੁੱਕ ਦੁਨੀਆ ਦਾ, ਅਜੀਬ ਨਸ਼ਾ ਜਿਹਾ ਛਾ ਜਾਂਦਾ,
ਦੋ ਘੜੀਆਂ ਟਾਈਮ ਪਾਸ ਕਰਨ ਨੂੰ, ਤੇਰਾ ਯਾਰ ਵੀ Online ਆ ਜਾਂਦਾ