Friday, 26 November 2010

ਪੰਜਾਬੀਆਂ ਲਈ ਸ਼ਰਮ ਤੇ ਫ਼ਖ਼ਰ ਦੀ ਗੱਲ


پنجابیاں لئی شرم تے فخر دی گل
دْنیا دی سبھ توں وڈی بولی چینی بولن والا تے بھلکے دی آگو قوم دا بندہ جد پنجابی بولی دی مٹھاس تے حْسن دی کھچ
توں متاثر ہو کے پنجابی بولی سکھ کے  اینی سوہنی  پنجابی بولدا اے تے ہر پنجابی دا فخر نال سر اْچا ہو جاندا اے

پر دْوجے پاسے جتھوں پنجابی جمی اے تے جو ایس بولی دا گڑھ اے  جیہنوں پنجاب کیہندے نیں اْوتھوں دا بندہ  احساس کمتری یاں گھٹ ہون دی بیماری دا شکار ہو کے یوپی دا بھیا تے بہار دا بہاری  بنن دے شوق وچ ماں بولی  پنجابی بول کے شرم تے اْردو اتے ہندی بول کے فخر محسوس کردا اے تے ہر پنجابی دا شرم نال سر نیواں ہو جاندا اے
ਪੰਜਾਬੀਆਂ ਲਈ ਸ਼ਰਮ ਤੇ ਫ਼ਖ਼ਰ ਦੀ ਗੱਲ
ਦੁਨੀਆ ਦੀ ਸਭ ਤੋਂ ਵੱਡੀ ਬੋਲੀ ਚੀਨੀ ਬੋਲਣ ਵਾਲਾ ਤੇ ਭਲਕੇ ਦੀ ਆਗੂ ਕੌਮ ਦਾ ਬਨੰਦਾ ਜਦ ਪੰਜਾਬੀ ਬੋਲੀ ਦੀ ਮਿਠਾਸ ਤੇ ਹੁਸਨ ਦੀ ਖਿੱਚ ਨਾਲ਼ ਮੁਤਾਸਿਰ ਹੋ ਕੇ ਪੰਜਾਬੀ ਬੋਲੀ ਸੁੱਖ ਕੇ  ਏਨੀ ਸੋਹਣੀ  ਪੰਜਾਬੀ ਬੋਲਦਾ ਏ ਤੇ ਹਰ ਪੰਜਾਬੀ ਦਾ ਫ਼ਖ਼ਰ ਨਾਲ਼ ਸਿਰ ਉੱਚਾ ਹੋ ਜਾਂਦਾ ਏ

ਪਰ ਦੂਜੇ ਪਾਸੇ ਜਿਥੋਂ ਪੰਜਾਬੀ ਜੰਮੀ ਏ ਤੇ ਜੋ ਏਸ ਬੋਲੀ ਦਾ ਗੜ੍ਹ ਏ  ਜਿਹਨੂੰ ਪੰਜਾਬ ਕਿਹੰਦੇ ਨੇਂ ਇਹਥੋਂ ਦਾ ਬਨੰਦਾ  ਅਹਿਸਾਸ – ਏ-ਕਮਤਰੀ ਯਾਂ ਘੱਟ ਹੋਣ ਦੀ ਬਿਮਾਰੀ ਦਾ ਸ਼ਿਕਾਰ ਹੋ ਕੇ ਯੂ.ਪੀ. ਦਾ ਭਈਆ ਤੇ ਬਹਾਰ ਦਾ ਬਹਾਰੀ  ਬਣਨ ਦੇ ਸ਼ੌਕ ਵਿਚ ਮਾਂ ਬੋਲੀ  ਪੰਜਾਬੀ ਬੋਲ ਕੇ ਸ਼ਰਮ ਤੇ ਹਿੰਦੀ ਅਤੇ ਉਰਦੂ ਬੋਲ ਕੇ ਫ਼ਖ਼ਰ ਮਹਿਸੂਸ ਕਰਦਾ ਏ ਤੇ ਹਰ ਪੰਜਾਬੀ ਦਾ ਸ਼ਰਮ ਨਾਲ਼ ਸਿਰ ਨੀਵਾਂ ਹੋ ਜਾਂਦਾ ਏ