Saturday, 9 April 2011

ਝੀਲ ਵਰਗੀਆਂ ਡੂੰਘੀਆਂ ਉਸਦੀਆਂ ਅੱਖਾਂ

ਝੀਲ ਵਰਗੀਆਂ ਡੂੰਘੀਆਂ ਉਸਦੀਆਂ ਅੱਖਾਂ।
ਪਿਆਰ ਨਾਲ ਛਲਕਦੀਆਂ ਉਸਦੀਆਂ ਅੱਖਾਂ।

ਜਿੰਨਾਂ ਦੇ ਵਿੱਚ ਆਲਮ ਸਮਾ ਜਾਏ
ਉਮੰਗਾਂ ਨਾਲ ਰੜਕਦੀਆਂ ਉਸਦੀਆਂ ਅੱਖਾਂ।

ਪਿਆਰ ਦੇ ਨਸ਼ੇ ਵਿੱਚ ਨਸ਼ਿਆਈਆਂ ਜਾਪਣ
ਧੂਣੀ ਨਾਲੋਂ ਨਿੱਘੀਆਂ ਉਸਦੀਆਂ ਅੱਖਾਂ।

ਰੂਹਾਂ ਦੇ ਹਨੇਰੇ ਦੂਰ ਹੋ ਜਾਵਣ
ਬਿਜਲੀ ਬਣਕੇ ਚਮਕਦੀਆਂ ਉਸਦੀਆਂ ਅੱਖਾਂ।

ਪਲਕਾਂ ਝਪਕਣ ਨਾਲ ਛਿਪ ਜਾਣ ਸੂਰਜ
ਦਿਲ ਵਾਂਗ ਧੜਕਦੀਆਂ ਉਸਦੀਆਂ ਅੱਖਾਂ।

ਜ਼ਿੰਦਗੀ ਦੇ ਕੋਲ ਬਚਿਆ ਹੋਰ ਕੁਝ ਨਹੀਂ
ਮੇਰੇ ਸਾਹਾਂ ਵਿੱਚ ਵਿਚਰਦੀਆਂ ਉਸਦੀਆਂ ਅੱਖਾਂ।