Friday, 22 July 2011

ਸਾਡੀ ਦੋਸਤੀ ਜਾਂ ਆਪਣਾ ਗ਼ਰੂਰ ਰੱਖ ਲੈ


ਸਾਡੀ ਦੋਸਤੀ ਜਾਂ ਆਪਣਾ ਗ਼ਰੂਰ ਰੱਖ ਲੈ
ਦੋਹਾਂ ਵਿਚੋਂ ਤੈਨੂੰ ਜਿਹੜਾ ਮਨਜ਼ੂਰ ਰੱਖ ਲੈ

ਸਾਥੋਂ ਤੇਰੇ ਤੋਂ ਬਗੈਰ ਨਹੀਂ ਕੱਟੇ ਜਾਣੇ ਦਿਨ
ਯਾਦ ਆਪਣੀ ਨੂੰ ਭਾਵੇਂ ਸਾਥੋਂ ਦੂਰ ਰੱਖ ਲੈ

ਲੰਘੇ ਲਾਰਿਆਂ ਦੇ ਵਿਚ ਕਈ ਹਾੜ ਤੇ ਸਿਆਲ
ਕਦੋਂ ਆਉਣਾ ਏ ਤੂੰ ਦਿਨ ਉਹ ਜ਼ਰੂਰ ਰੱਖ ਲੈ

ਸਾਥੋਂ ਬੜੀ ਭੁੱਲ ਹੋਈ ਪਿਆਰ ਮੰਗ ਬੈਠੇ ਹਾਂ
ਥੋੜਾ ਵਫਾ ਵਾਲਾ ਤੂੰ ਵੀ ਦਸਤੂਰ ਰੱਖ ਲੈ

ਕੰਮ ਆਪਣਾ ਹੀ ਔਖੇ ਵੇਲੇ ਆਉਂਦਾ ਹੁੰਦਾ ਏ
ਗੱਲ ਦਿਲ ਵਿਚ ਆਪਣੇ ਹਜ਼ੂਰ ਰੱਖ ਲੈ