Sunday, 30 October 2011

ਨੀ ਮੁੰਡਾ ਸੱਜਰੀ ਚੜਾਈ ਹੋਈ ਵੰਗ ਵਰਗਾ

Sohna Gabru
ਨੀ ਮੁੰਡਾ ਸੱਜਰੀ ਚੜਾਈ ਹੋਈ ਵੰਗ ਵਰਗਾ,
ਨੀ ਮੁੰਡਾ ਸੱਜਰੀ ਵਿਆਹੀ ਦੀ ਸੰਗ ਵਰਗਾ |

ਨੀ ਮੁੰਡਾ ਜਾਵੇ ਨੀ ਨੈਣਾ ਚੋਂ ਸ਼ਰਾਬ ਡੋਲਦਾ,
ਨੀ ਵੇਖ ਅੱਲੜਾਂ ਦਾ ਦਿਲ ਪਾਰੇ ਵਾਂਗ ਡੋਲਦਾ|

ਨੀ ਮੁੰਡਾ ਸੁਥਰਾ ਤੇ ਰੰਗ ਕਪਾਹ ਵਰਗਾ,
ਨੀ ਵੇਖ ਕੁੜੀਆਂ ਦਾ ਦਿਲ ਠੰਡੇ ਸਾਹ ਭਰਦਾ |

ਨੀ ਲਾ ਕੇ ਯਾਰਾਂ ਨਾਲ ਯਾਰੀਆਂ ਨਿਭਾਈ ਰੱਖਦਾ,
ਨੀ ਪੂਰੀ ਮਾਪਿਆਂ ਚ’ ਟੌਹਰ ਬਣਾਈ ਰੱਖਦਾ |

ਨੀ ਮੁੰਡਾ ਹੱਸਦਾ ਤੇ ਫੁੱਲਾਂ ਨੂੰ ਵੀ ਮਾਰ ਕਰਦਾ,
ਨੀ ਓਹਦਾ ਤੱਕਣਾ, ਪਟੋਲਿਆਂ ਤੇ ਵਾਰ ਕਰਦਾ |

ਨੀ ਲੰਮੇ ਵਾਲ ਤੇ ਕੰਨ ਵਿੰਨਾਈ ਫਿਰਦਾ,
ਨੀ ਸੁਣਿਆਂ, ਪੰਦਰਾਂ ਕੁ ਕੁੜੀਆਂ ਫਸਾਈ ਫਿਰਦਾ |

ਨੀ ਤੱਕ ’ਮਾਨ’ ਨੂੰ ਇਸ਼ਾਰਾ ਮੈਥੋਂ ਵੀ ਮਾਰ ਹੋ ਗਿਆ,
ਨੀ ਲੈ ਉਹ ਕੁੜੀ ਦਾ ਅੱਜ ਯਾਰ ਹੋ ਗਿਆ |