Friday, 7 October 2011

ਕਿਓਂ ਦੇਸੀ ਸਮਝਣ ਲੋਕ ਪੰਜਾਬੀ ਬੋਲਣ ਵਾਲੇ ਨੂੰ

ਕਿਓਂ ਦੇਸੀ ਸਮਝਣ ਲੋਕ ਪੰਜਾਬੀ ਬੋਲਣ ਵਾਲੇ ਨੂੰ
ਮਾੜੀ-ਮੋਟੀ ਜੀਹਨੂੰ ਵੀ ਅੰਗਰੇਜ਼ੀ ਅ਼ਉਂਦੀ ਏ, 
ਉਹਨੂੰ ਸਾਰੀ ਦੁਨੀਆਂ ਜੀ-ਜੀ ਆਖ ਬੁਲਾਉਂਦੀ ਏ . 
ਮੰਜਿਲ ਕਦੇ ਨਸੀਬ ਨਾਂ ਹੁੰਦੀ ਡੋਲਣ ਵਾਲੇ ਨੂੰ , 
ਕਿਓਂ ਦੇਸੀ ਸਮਝਣ ਲੋਕ ਪੰਜਾਬੀ ਬੋਲਣ ਵਾਲੇ ਨੂੰ . .
ਬੱਚਿਆਂ ਨੂੰ ਵੀ ਰੱਖਦੇ ਲੋਕੀਂ ਦੂਰ ਪੰਜਾਬੀ ਤੋਂ, 
ਐਡੀ ਵੀ ਕੀ ਗਲਤੀ ਹੋ ਗਈ ਬੋਲੀ ਸਾਡੀ ਤੋਂ
ਮਿਲੇ ਤਰੱਕੀ ਮਾਂ-ਬੋਲੀ ਹੁਣ ਰੋਲਣ ਵਾਲੇ ਨੂੰ, 
ਕਿਓਂ ਦੇਸੀ ਸਮਝਣ ਲੋਕ ਪੰਜਾਬੀ ਬੋਲਣ ਵਾਲੇ ਨੂੰ.