Saturday 11 February 2012

ੴਵਾਹਿਗੁਰੂ ਜੀ ਨਾਲ ਇਕ ਪ੍ਰੋਮਿਸ ੴ

Promise With Waheguru
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ, ਅੱਜ ਹਰ ਜਗਾਹ ਰੌਲਾ ਪੈ ਰਿਹਾ ਹੈ ਕੀ ਪ੍ਰੋਮਿਸ ਕਰਨ ਦਾ ਦਿਨ ਹੈ ਮੈਨੂ ਵੀ  ਅੱਜ ਸਵੇਰੇ ਬਹੁਤ ਦੋਸਤਾਂ ਮਿਤਰਾਂ ਦੇ ਮੈਸੇਜ ਆਏ ਤੇ ਮੇਰੇ ਮਨ ਵਿੱਚ ਇਕ ਖਿਆਲ ਆਇਆ ਕੀ ਕਿਉਂ ਨਾ ਅੱਜ ਮੈਂ ਆਪਣੇ ਵਾਹਿਗੁਰੂ ਜੀ ਨਾਲ ਇਕ ਪ੍ਰੋਮਿਸ ਕਰਾਂ ਕੀ ਤੇਰੀਆਂ ਦਿੱਤੀਆ ਦਾਤਾਂ ਨੂੰ ਛੱਡ ਕੇ ਮੈਂ ਤੇਰੇ  ਦਿੱਤੇ ਨਾਮ ਨੂੰ ਧਿਆਵਾ,ਤੇਰੇ ਬਣਾਏ ਇਸ ਸੰਸਾਰਿਕ ਜੀਵ ਦੀ ਜਗਾਹ ਤੇਰੇ ਨਾਲ ਵੀ ਸਿੱਧਾ ਪ੍ਰੇਮ ਦੀ ਵਾਰਤਾਲਾਪ ਕਰਾਂ , ਜਿਹੜੇ ਵੀਰੇ ਭੈਣਾਂ ਅੱਜ ਸਿੱਖੀ ਸਿਧਾਂਤਾ ਨਾਲ ਆਪਣਾ ਪ੍ਰੋਮਿਸ ਤੋੜ ਚੁਕੇ ਹਨ , ਤੇ ਓਹਨਾਂ ਨੇ ਜੇ ਕੋਈ ਪ੍ਰੋਮਿਸ ਕਰਨਾ ਹੀ ਹੈ ਤਾਂ ਅੱਜ ਅਸੀਂ ਆਪਣੇ ਗੁਰੂ ਨਾਲ ਨਾ ਕਰਿਆ ?  ਜਿਹੜੇ ਵੀਰ ਆਪਣੇ ਕੇਸ ਕਟਾਉਂਦੇ ਹਨ ਅੱਜ ਉਹਨਾਂ ਕੋਲ ਮੋਕਾ ਹੈ ਉਹ ਪ੍ਰੋਮਿਸ ਕਰਨ ਗੁਰੂ ਗਰੰਥ ਸਾਹਿਬ ਜੀ ਨਾਲ ਕੀ ਅਸੀਂ ਅੱਜ ਤੋ ਬਾਅਦ ਕਦੇ ਕੇਸਾਂ ਦੀ ਬੇਅਦਵੀ ਨਹੀ ਕਰਾਂਗੇ , ਜਿਹੜੀਆਂ ਭੈਣਾਂ ਬਿਊਟੀ ਪਾਰਲਰ ਜਾ ਕੇ ਚੁਪ-ਚੁਪੀਤੇ ਆਪਣੇ ਰੋਮਾਂ ਦੀ ਬੇਅਦਵੀ ਕਰਦੀਆਂ ਹਨ ਓਹ ਅੱਜ ਪ੍ਰੋਮਿਸ ਕਰ ਲੈਣ ਗੁਰੂ ਮਹਾਰਾਜ ਅੱਗੇ ਕੀ ਆਪਣੇ ਰੋਮਾਂ ਦੇ ਬੇਅਦਵੀ ਨਹੀਂ ਕਰਨਗੀਆਂ ਤੇ ਯਕੀਨ ਮੰਨੋਂ ਤੁਸੀਂ ਆਪਣੇ ਬਾਪੂ ਜੀ (ਵਾਹਿਗੁਰੂ ) ਦੀ ਨਿਗਾਹ ਵਿਚ ਸਭ ਤੋ ਖੂਬਸੂਰਤ ਲੱਗੋ ਗੀਆਂ !!!!!! ਅੱਜ ਮੌਕਾ ਹੈ ਕਰਲੋ ਪ੍ਰੋਮਿਸ ,ਦੁਨੀਆਵੀ ਪ੍ਰੋਮਿਸ ਤਾਂ ਅਕਸਰ ਟੁੱਟ ਜਾਂਦੇ ਹਨ , ਪਰ ਗੁਰੂ ਨਾਲ ਕੀਤਾ ਪ੍ਰੋਮਿਸ ਜਿੰਦਗੀ ਭਰ ਨਾਲ ਚਲੇਗਾ ਤੇ ਓਹ ਤੁਹਾਡੇ ਅੰਗ -ਸੰਗ ਰਹਿਣਗੇ |