Friday, 6 July 2012

ਕੋਣ ਕਹਿੰਦਾ ਕੁੜੀਆਂ ਨੂੰ ਸਮਝਣਾ ਬਹੁਤ ਔਖਾ?

Girls
Message From A Girl
ਕੋਣ ਕਹਿੰਦਾ ਕੁੜੀਆਂ ਨੂੰ ਸਮਝਣਾ ਬਹੁਤ ਔਖਾ?

ਕੌਣ ਕਹਿੰਦਾ ਕੁੜੀਆਂ ਬੇਵਫ਼ਾ ਹੁੰਦੀਆਂ ?

ਕੋਣ ਕਹਿੰਦਾ ਕੁੜੀਆਂ ਕਦਰ ਨੀ ਕਰਦੀਆਂ ?

ਕਿੰਨਾ ਕੁ ਜਾਣਦੇ ਹੋ ਤੁਸੀਂ ਕੁੜੀਆਂ ਨੂੰ ?

ਮੈਂ ਦੱਸਦੀ ਹਾਂ ਕੁੜੀਆਂ ਕੀ ਹੁੰਦੀਆਂ

ਜਿਸ ਕੁੱਖ'ਚੋ ਤੁਸੀਂ ਜਨਮ ਲਿਆ ਉਹ ਵੀ ਪਹਿਲਾਂ ਇਕ ਕੁੜੀ ਹੈ,ਬਾਅਦ'ਚ ਤੁਹਾਡੀ ਮਾਂ

ਜਿਸ ਭੈਣ ਨਾਲ ਤੁਸੀਂ ਬਚਪਨ ਤੋਂ ਖੇਡੇ,ਹਰ ਗੱਲ ਸਾਂਝੀ ਕੀਤੀ,ਉਹ ਵੀ ਇਕ ਕੁੜੀ ਆ

ਜਵਾਨੀ ਦੀ ਦਹਿਲੀਜ ਤੇ ਪੈਰ ਰੱਖਿਆ ਜਿਹਨੇ ਤੁਹਾਨੂੰ ਹਮਰਾਜ ਬਣਾਇਆ ,ਦਿਲ ਵਟਾਇਆ 

ਉਹ ਮਹਿਬੂਬ ਵੀ ਇਕ ਕੁੜੀ ਏ

ਤੇ ਇਕ ਉਹ ਜਿਹੜੀ ਸਾਰੀ ਉਮਰ ਤੁਹਾਡੇ ਨਾਲ ਕੱਟਦੀ ਆ ,ਤੁਹਾਡੀ ਪਤਨੀ ਉਹ ਵੀ ਇਕ ਕੁੜੀ ਆ

ਗੱਲ ਮਹਿਬੂਬ ਦੀ ਕਰਾਂ ਤਾਂ ਤੁਸੀਂ ਕਿਸ ਮੂੰਹ ਨਾਲ ਕਹਿ ਦਿੰਦੇ ਹੋ ਕਿ ਉਹ ਬੇਵਫ਼ਾ ਏ ?

ਮੈਂ ਖੁਦ ਵੀ ਕੁੜੀ ਹਾਂ ਤੇ ਕੁੜੀਆਂ ਨੂੰ ਬਹੁਤ ਚੰਗੀ ਤਰਾਂ ਸਮਝਦੀ ਹਾਂ

ਤੇ ਮੈਨੂੰ ਅੱਜ ਤੱਕ ਕੋਈ ਕੁੜੀ ਗਲਤ ਨੀ ਲੱਗੀ

ਕੋਈ ਜੰਮਦੀ ਹੀ ਹੀਰ ਨੀ ਬਣ ਜਾਂਦੀ

ਉਹਨੂੰ ਹੀਰ ਬਣਾਉਣ ਵਾਲਾ ਵੀ ਤੂੰ ਏ ਤੇ ਦੁਨੀਆਂ ਸਾਹਮਣੇ ਉਸ ਸੱਚੇ ਦਿਲ ਨੂੰ ਬਦਨਾਮ ਕਰਨ ਵਾਲਾ ਵੀ..

ਤੂੰ ਕਿਵੇਂ ਕਹਿ ਸਕਦਾ ਕਿ ਓਹਨੇ ਤੇਰੇ ਪਿਆਰ ਦਾ ਮੁੱਲ ਨੀ ਪਾਇਆ ?

ਕੀ ਤੂੰ ਕਦੇ ਉਹਦੀਆਂ ਅੱਖਾਂ ਵੇਖੀਆਂ ਕਿੰਨਾ ਪਿਆਰ ਕਰਦੀ ਆ ਤੈਨੂੰ ?

ਕੀ ਤੂੰ ਕਦੇ ਇਕਾਂਤ'ਚ ਓਹਦਾ ਹੱਥ ਫੜ ਕੇ ਕਿਹਾ ਕਿ ਮੈਂ ਤੇਰੇ ਹਰ ਦੁੱਖ ਸੁੱਖ'ਚ ਤੇਰੇ ਨਾਲ ਹਾਂ ?

ਕੀ ਤੂੰ ਪੂਰੀ ਤਰਾਂ ਵਫ਼ਾਦਾਰ ਹੈਂ ਉਸ ਲਈ ਜੋ ਤੇਰੇ ਤੇ ਅੱਖਾਂ ਬੰਦ ਕਰ ਕੇ ਯਕੀਂਨ ਕਰਦੀ ਏ ?

ਕੀ ਤੂੰ ਕਦੇ ਉਹਨੂ ਦੂਰੋਂ ਨਿਹਾਰਿਆ ?

ਕੀ ਤੂੰ ਕਦੇ ਕਿਹਾ ਕਿ ਤੂੰ ਬਹੁਤ ਸੋਹਣੀ ਏ ..?

ਓਹ ਸਿਰਫ ਤੇਰੀਆਂ ਨਜ਼ਰਾਂ'ਚ ਸੋਹਣੀ ਬਣਨਾ ਚਾਹੁੰਦੀ ਆ,ਤੇ ਤੂੰ ਏਨਾ ਖੁਦਗਰਜ਼ ਏ ਕਿ ਓਹਦੀ ਤਰੀਫ ਨੀ ਕਰ ਸਕਦਾ ...

ਓਹ ਤੇਰੇ ਨਾਲ ਹਰ ਗੱਲ ਕਰਨਾ ਚਾਹੁੰਦੀ ਆ ..ਕੀ ਤੂੰ ਕਦੇ ਓਹਦੀਆਂ ਗੱਲਾਂ'ਚ ਦਿਲਚਸਪੀ ਲਈ ?

ਕਦੇ ਸੁਣ ਤਾਂ ਸਹੀ ਇਕ ਕੁੜੀ ਨੂੰ ...ਅਣਛੋਇਆ ਇਤਿਹਾਸ ਲਿਖਿਆ ਜਾ ਸਕਦਾ..

ਜਿਸ ਕੁੜੀ ਲਈ ਅੱਜ ਤੱਕ ਤੂੰ ਇਕ ਸ਼ਬਦ ਨੀ ਲਿਖ ਸਕਿਆ ..

ਅਥਾਹ ਸ਼ਬਦ ਨੇ ਓਹਦੇ ਕੋਲ ਤੇਰੀ ਸਿਫ਼ਤ ਚ ...

ਓਹ ਅਰਦਾਸ ਕਰਦੀ ਏ ਤਾਂ ਪਹਿਲਾਂ ਤੇਰੀ ਖੈਰ ਮੰਗਦੀ ...ਸੁਪਨੇ ਵੇਖਦੀ ਏ ਤਾਂ ਤੇਰੇ ਸੰਗ ..

ਅਸਲ ਚ ਸਮਝ ਤੂੰ ਨੀ ਸਕਿਆ ਤੇ ਤੱਤ ਇਹ ਕੱਢ ਦਿੱਤਾ ਕਿ ਕੁੜੀਆ ਨੂੰ ਸਮਝਣਾ ਬਹੁਤ ਔਖਾ ..

ਕਦੇ ਓਹਦੀਆਂ ਅੱਖਾਂ'ਚ ਵੇਖ ਕਦੇ ਓਹਦੇ ਲਈ ਦੋ ਸ਼ਬਦ ਬੋਲ ..

ਕਦੇ ਕੋਸ਼ਿਸ਼ ਤਾਂ ਕਰ ਓਹਦੇ ਦਿਲ ਦੀਆਂ ਰਮਜਾਂ ਨੂੰ ਸਮਝਣ ਦੀ...

ਤੇਰਾ ਦਿਲ ਕਰਦਾ ਤੂੰ ਗੱਲ ਕਰ ਲੈਂਦਾ ,ਓਹਦਾ ਕਰਦਾ ਤਾਂ ਤੂੰ ਆਖਦਾ ਟੈਮ ਬਰਬਾਦ ਨਾ ਕਰ ..

ਤੂੰ ਓਹਨੂੰ ਰੋਕਦਾ ਤਾਂ ਤੇਰਾ ਹੱਕ ਹੈ,ਓਹ ਰੋਕੇ ਤਾਂ ਦਖ਼ਅੰਦਾਜੀ ...ਵਾਹ ਕਿੰਨਾ ਸਿਆਣਾ ਏਂ ਤੂੰ .....

ਕੋਈ ਕੁੜੀ ਮਾੜੀ ਨੀ ਹੁੰਦੀ ...ਓਹਨੂ ਠੋਕਰ ਲਗਦੀ ਆ ..ਫੇਰ ਸੰਭਾਲ ਜਾਂਦੀ ਆ,,,,ਜਦ ਇਹੀ ਸਬ 2-3 ਵਾਰ ਹੁੰਦਾ

ਤਾਂ ਓਹਦਾ ਪਿਆਰ ਤੋਂ ਵਿਸ਼ਵਾਸ ਉਠ ਜਾਂਦਾ

ਓਹਦਾ ਜਿਮੇਵਾਰ ਵੀ ਤੂੰ ਹੀ ਏਂ..

ਕਦੇ ਓਹਦੇ ਜਿਸਮ ਤੋਂ ਪਾਰ ਓਹਦੀ ਰੂਹ ਤੱਕ ਇਕ ਵਾਰ ਝਾਕ ਤਾਂ ਸਹੀ

ਮੈਂ ਦਾਅਵਾ ਕਰਦੀ ਆ ਓਹ ਤੈਨੂੰ ਧੋਖਾ ਨੀ ਦੇ ਸਕਦੀ ...

ਭਾਵਨਾਵਾਂ ਦਾ ਹੜ ਹੈ ਓਹ..

ਕਦੇ ਉਸ ਵੇਗ ਚ ਓਹਦੇ ਸੰਗ ਵਹਿ ਕੇ ਤਾਂ ਵੇਖ ..

ਜਿਸ ਦਿਨ ਤੂੰ ਸਮਝ ਗਿਆ ਉਸ ਦਿਨ ਤੈਨੂੰ ਕਾਇਨਾਤ ਦੀ ਸਬਤੋਂ ਸੋਹਣੀ ਸ਼ੈਅ ਦੇ ਪਾਕ ਦੀਦਾਰ ਹੋ ਜਾਣਗੇ