Monday, 17 December 2012

ਫੇਸਬੁੱਕ ਦਾ ਏਨਾ ਕੁ ਰੁਝਾਨ ਵਧ ਗਿਆ ਹੈ ਕਿ

Facebook Di Story - Punjabi Poetry
ਫੇਸਬੁੱਕ ਦਾ ਏਨਾ ਕੁ ਰੁਝਾਨ ਵਧ ਗਿਆ ਹੈ ਕਿ ਜੇ ਇਹੀ ਹਾਲ ਰਿਹਾ ਤੇ ਲੋਕਾਂ ਨੇ ਵਿਆਹ ਵਾਲੇ ਕਾਰਡ ਤੇ ਵੀ id ਲਿਖ ਦਿਆ ਕਰਨੀ ਹੈ ਕੇ ਭਾਈ
ਜੇ ਪੈਲੇਸ ਨਾ ਲੱਭਿਆ ਤੇ ਇਸ ਤੇ ਮੈਸਿਜ ਕਰ ਲਿਓ,

ਸਟੇਟਸ ਪਾਉਣ ਦਾ ਤੇ ਏਨਾ ਕੁ ਕ੍ਰੇਜ਼ ਜਨਤਾ ਨੂੰ ਹੈ ਕਿ ਮੈਨੂੰ ਲਗਦਾ ਜਨਤਾ ਨੇ ਵਿਆਹ ਵੀ ਫੇਸਬੁੱਕ ਤੇ ਹੀ ਦਿਖਾ ਦਿਆ ਕਰਨਾ ਐਵੇਂ ਦੇ ਸ੍ਟੇਟਸ ਪਾ ਕੇ

1. ਹਜੇ ਹੁਣ ਰੀਬਨ ਕੱਟਣ ਲੱਗੇ ਹਾਂ...
2. ਹੁਣ ਚਾਹ ਪੀਣ ਚੱਲੇ ਆਂ, ਆਜੋ ਜਿਹਨੇ ਪੀਣੀ ਆ
3. ਲਾਵਾਂ ਹੋ ਗਈਆਂ ਓਏ ...

ਤੇ ਮੇਰੇ ਵਰਗੇ ਕੋਮੈਂਟ ਕਰਨ ਵਾਲੇ ਨੇ ਘਰ ਬੈਠੇ ਐਵੇਂ  ਲਿਖਿਆ ਕਰਨਾ..

ਓਏ ਸ਼ਗਨ ਕਿੰਨਾ ਲਿਆ ਰੀਬਨ ਦਾ ਤੇਰੀ ਸਾਲੀ ਨੇ, 
ਹਾਏ ਚਾਹ ਨਾਲ ਗੁਲਾਬ ਜਾਮੁਨ ਤੇ ਪਨੀਰ ਵਾਲੇ ਪਕੌੜੇ ਸਾਨੂੰ ਵੀ ਭੇਜ ਦੋ...

ਕਈ ਮੇਰੇ ਵਰਗੇ Skype ਤੇ Online ਹੋ ਕੇ ਘਰੇ ਹੀ ਭੰਗੜਾ ਪਾਈ ਜਾਣਗੇ ..

ਹੋਰ ਤੇ ਹੋਰ ਜਨਤਾ ਤਾਂ ਦੁੱਖ ਸੁੱਖ ਵੀ Fb ਤੇ ਕਰਨ ਲੱਗ ਪਈ ਆ
ਇਕ ਦੋਸਤ ਦੂਜੇ ਨੂੰ ਕਹਿੰਦਾ
ਯਾਰ ਮੈਂ ਕਿੰਨੇ ਦਿਨ ਹਸਪਤਾਲ ਰਿਹਾ ਤੂੰ ਪਤਾ ਹੀ ਨਈ ਲਿਆ
ਓਹ ਅੱਗਿਓਂ ਕਹਿੰਦਾ ਲੈ ਤੂੰ ਕੇਹੜਾ Fb ਤੇ ਸਟੇਟਸ ਪਾਇਆ ਸੀ...

ਬੂ ਵੇ ਭਾਈ, ਕੀ ਜਮਾਨਾ ਆ ਗਿਆ