Monday, 24 December 2012

ਰੁੱਝੇ ਰਿਹੋ ਨਾ ਕ੍ਰਿਸਮਿਸ ਦੀਆਂ ਛੁੱਟੀਆਂ ਵਿੱਚ

Thanda Buraj
ਰੁੱਝੇ ਰਿਹੋ ਨਾ ਕ੍ਰਿਸਮਿਸ ਦੀਆਂ ਛੁੱਟੀਆਂ ਵਿੱਚ
ਥੋੜੀ ਜਿਹੀ ਸਰਹਿੰਦ ਵੀ ਯਾਦ ਰੱਖਿਓ ।
ਛੋਟੇ ਲਾਲ ਤੇ ਦਾਦੀ ਨੂੰ ਭੁੱਲਿਓ ਨਾ
ਠੰਡੇ ਬੁਰਜ ਦੀ ਠੰਡ ਵੀ ਯਾਦ ਰੱਖਿਓ ।
ਹੋਏ ਹੋਣਗੇ ਸੀਤ ਦੇ ਲਾਲ ਸੁੰਨੇ
ਨਿੱਕੇ-ਨਿੱਕੇ ਓਹ ਅੰਗ ਵੀ ਯਾਦ ਰੱਖਿਓ ।
ਤੁਰੇ ਹੋਣਗੇ ਜਦੋਂ ਸ਼ਹੀਦੀਆਂ ਨੂੰ
ਖੂਨੀ ਚੜੀ ਸੀ ਸੰਝ ਵੀ ਯਾਦ ਰਖਣਾ
ਤੇ ਓਹ ਹੌਂਸਲੇ ਬੁਲੰਦ ਵੀ ਯਾਦ ਰੱਖਿਓ ।
ਸਿਦਕ ਜਿਸਨੇ ਸਿੱਖੀ ਦਾ ਪਰਖਿਆ ਸੀ
ਓਹ ਜਾਲਮ ਕੰਧ ਵੀ ਯਾਦ ਰਖਣਾ
ਸਿੱਖੀ ਨਾਲ ਸੰਬੰਧ ਵੀ ਯਾਦ ਰੱਖਿਓ..!!!